ਹੁਣ ਧੀਆਂ ਨੂੰ ਮਿਲੇਗੀ 3000 ਰੁਪਏ ਮਹੀਨਾ ਪੈਨਸ਼ਨ! ਜਾਣੋ ਕੀ ਹੈ ਸਕੀਮ ਤੇ ਜ਼ਰੂਰੀ ਦਸਤਾਵੇਜ?

Haryana Government news

Haryana Government news: ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸਮੇਂ ਸਮੇਂ ’ਤੇ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਸ ’ਚ ਆਮ ਜਨਤਾ ਨੂੰ ਫਾਇਦ ਮਿਲ ਸਕੇ, ਇਸੇ ਕੜੀ ’ਚ ਹਰਿਆਣਾ ਸੂਬੇ ਵੱਲੋਂ ਧੀਆਂ ਨੂੰ ਪੈਨਸ਼ਨ ਦੇਣ ਲਈ ਸਰਕਾਰ ਵੱਲੋਂ ਸਕੀਮ ਸ਼ੁਰੂ ਕੀਤੀ ਗਈ ਹੈ, ਲਾਡਲੀ ਸਮਾਜਿਕ ਸੁਰੱਖਿਆ ਭੱਤਾ ਯੋਜਨਾ ਸਕੀਮ ਦੇ ਤਹਿਤ ਜਿਨ੍ਹਾਂ ਪਰਿਵਾਰਾਂ ’ਚ ਸਿਰਫ਼ ਧੀਆਂ ਹੀ ਹਨ ਉਨ੍ਹਾਂ ਨੂੰ ਪ੍ਰਤੀ ਮਹੀਨਾ 3000 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਜਿਨ੍ਹਾਂ ਪਰਿਵਾਰਾਂ ’ਚ ਸਿਰਫ਼ ਧੀਆਂ ਹਨ, ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਲਾਡਲੀ ਸਮਾਜਿਕ ਸੁਰੱਖਿਆ ਭੱਤਾ ਯੋਜਨਾ ਦੇ ਤਹਿਤ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ, ਇਸ ਦੇ ਲਈ ਮਾਤਾ ਜਾਂ ਪਿਤਾ ਦੇ 45ਵੇਂ ਜਨਮ ਦਿਨ ਤੋਂ 60 ਸਾਲ ਤੱਕ 15 ਸਾਲਾਂ ਲਈ ਪਰਿਵਾਰ ਨੂੰ ਰਜਿਸਟਰ ਕੀਤਾ ਜਾਂਦਾ ਹੈ, 60 ਸਾਲ ਦੀ ਉਮਰ ਤੋਂ ਬਾਅਦ ਇਹ ਬੁਢਾਪਾ ਪੈਨਸ਼ਨ ’ਚ ਬਦਲ ਦਿੱਤੀ ਜਾਵੇਗੀ।

ਧਿਆਨ ਦੇਣ ਯੋਗ ਗੱਲਾਂ | Haryana Government news

ਦੱਸ ਦਈਏ ਕਿ ਇਸ ਸਕੀਮ ਦੀ ਜੋ ਵੀ ਰਾਸ਼ੀ ਹੋਵੇਗੀ ਉਹ ਮਾਂ ਦੇ ਬੈਂਕ ਖਾਤੇ ’ਚ ਜਮ੍ਹਾ ਕੀਤੀ ਜਾਂਦੀ ਹੈ। ਨਾਲ ਹੀ ਜੇਕਰ ਮਾਂ ਇਸ ਦੁਨੀਆਂ ’ਤੇ ਨਹੀਂ ਹੈ ਤਾਂ ਇਹ ਲਾਭ ਪਿਤਾ ਨੂੰ ਦਿੱਤਾ ਜਾਂਦਾ ਹੈ, ਇਸ ਸਕੀਮ ਲਈ ਮਾਤਾ-ਪਿਤਾ ਹਰਿਆਣਾ ਦੇ ਮੂਲ ਨਿਵਾਸੀ ਹੋਣੇ ਚਾਹੀਦੇ ਹਨ।
ਨਾਲ ਹੀ ਪਰਿਵਾਰ ਦੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਬੱਚੇ ਪਹਿਲੀ, ਦੂਜੀ ਸ੍ਰੇਣੀ ਦੀ ਸਰਕਾਰੀ ਨੌਕਰੀ ’ਚ ਨਾ ਹੋਣ, ਬੱਚੇ ਡਾਕਟਰ, ਵਕੀਲ, ਸੀਏ, ਇੰਜੀਨੀਅਰ, ਆਰਟੀਟੈਕਟ, ਠੇਕੇਦਾਰ ਨਾ ਹੋਣ, ਮਾਤਾ-ਪਿਤਾ ਨੂੰ ਕੋਈ ਪੈਨਸ਼ਨ ਨਾ ਮਿਲਦੀ ਹੋਵੇ।

ਇਹ ਦਸਤਾਵੇਜ ਜ਼ਰੂਰੀ ਹਨ | Haryana Government news

ਤੁਹਾਨੂੰ ਦੱਸ ਦਈਏ ਕਿ ਬਿਨੈ ਲਈ ਉਮਰ ਪ੍ਰਮਾਣ ਪੱਤਰ ਲਈ ਵੋਟਰ ਕਾਰਡ, ਪਾਸਪੋਰਟ, ਪੈਨ ਕਾਰਡ, ਡਰਾਇਵਿੰਗ ਲਾਇਸੰਸ, ਜਨਮ ਪ੍ਰਮਾਣ ਪੱਤਰ, ਸਕੂਲ ਪ੍ਰਮਾਣ ਪੱਤਰ ’ਚੋਂ ਕੋਈ ਇੱਕ, ਰਿਹਾਇਸ਼ ਦੇ ਸਬੂਤ ਲਈ ਰਾਸ਼ਨ ਕਾਰਡ, ਵੋਟਰ ਕਾਰਡ, ਫੋਟੋ ਲੱਗੀ ਵੋਟਰ ਸੂਚੀ ’ਚ ਕੋਈ ਇੱਕ, ਆਧਾਰ ਕਾਰਡ, ਬੈੈਂਕ ਪਾਸਬੁੱਕ ਦੀ ਫੋਟੋ ਕਾਪੀ, ਪੀਪੀਪੀ ਭਾਵ ਪਰਿਵਾਰ ਪਛਾਣ ਪੱਤਰ, ਉਮਰ ਦਾ ਸਬੂਤ, ਪਾਸਪੋਰਟ ਫੋਟੋ ਆਦਿ।

ਇਸ ਤਰ੍ਹਾਂ ਕਰੋ ਬਿਨੈ

ਆਫ਼ਲਾਈਨ ਬਿਨੈ ਕਰਨ ਲਈ ਤੁਸੀਂ ਸਮਾਜ ਕਲਿਆਣ ਵਿਭਾਗ ਦੀ ਵੈੱਬਸਾਈਟ ਤੋਂ ਫਾਰਮ ਡਾਊਨਲੋਡ ਕਰੋ ਅਤੇ ਇਸ ਨੂੰ ਭਰ ਕੇ ਬਿਨੈ ਪੱਤਰ ’ਚ ਜ਼ਿਕਰਯੋਗ ਅਹੁਦੇਦਾਰ ਤੋਂ ਫਾਰਮ ਅਟੈਸਟਡ ਕਰਵਾਓ, ਇਸ ਤੋਂ ਬਾਅਦ ਸਬੰਧਤ ਦਸਤਾਵੇਜਾਂ ਦੇ ਨਾਲ ਬਿਨੈ ਪੱਤਰ ਸਮਾਜ ਕਲਿਆਣ ਵਿਭਾਗ ਦੇ ਦਫ਼ਤਰ ’ਚ ਜਮ੍ਹਾ ਕਰਵਾਓ।

Also Read : ਪਹਾੜੀ ਪ੍ਰਦੇਸ਼ਾਂ ’ਚ ਕੁਦਰਤੀ ਆਫ਼ਤ