ਲੋਕ ਚੋਣ ਰੈਲੀਆਂ ’ਚ ਜਾਣ ਨੂੰ ਨਹੀਂ ਦੇ ਰਹੇ ਤਰਜ਼ੀਹ | Lok Sabha elections
ਸ਼ੇਰਪੁਰ (ਰਵੀ ਗੁਰਮਾ)। ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਸਾਰੇ ਉਮੀਦਵਾਰਾਂ ਵੱਲੋਂ ਪਿੰਡਾਂ-ਸ਼ਹਿਰਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ। ਲੋਕ ਸਭਾ ਹਲਕਾ ਸੰਗਰੂਰ ਵਿੱਚ ਵੀ ਭਾਜਪਾ ਨੂੰ ਛੱਡ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਪਰ ਇਸ ਵਾਰ ਚੋਣ ਮੀਟਿੰਗਾਂ ਪਹਿਲਾਂ ਵਰਗੀਆਂ ਨਜ਼ਰ ਨਹੀਂ ਆ ਰਹੀਆਂ। ਲੋਕਾਂ ਵਿੱਚ ਲੀਡਰਾਂ ਦੇ ਵਿਚਾਰ ਸੁਣਨ ਲਈ ਉਤਸ਼ਾਹ ਮੱਠਾ ਨਜ਼ਰ ਆ ਰਿਹਾ ਹੈ । ਰਾਜਨੀਤਿਕ ਪਾਰਟੀਆਂ ਚੋਣ ਮੀਟਿੰਗਾਂ ਵੀ ਖੁੱਲ੍ਹੀ ਥਾਂ ’ਤੇ ਕਰਨ ਦੀ ਬਜਾਏ ਮੈਰਿਜ ਪੈਲਸਾਂ ਜਾਂ ਹੋਰ ਤੰਗ ਥਾਵਾਂ ’ਤੇ ਕਰਦੇ ਹਨ। (Lok Sabha elections)
ਦੇਖਣ ’ਚ ਆਇਆ ਹੈ ਕਿ ਸੂਬੇ ਦੀਆਂ ਮੁੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨਾਲ 8-10 ਗੱਡੀਆਂ ਦਾ ਕਾਫਲਾ ਹੁੰਦਾ ਹੈ, ਉਹੀ ਲੋਕ ਗੱਡੀਆਂ ਵਿੱਚੋਂ ਉਤਰ ਕੇ ਮੂਹਰੇ ਬੈਠ ਜਾਂਦੇ ਹਨ ਉਨ੍ਹਾਂ ਵਿੱਚੋਂ ਹੀ ਕੁਝ ਕੁਰਸੀਆਂ ਮੱਲ ਲੈਂਦੇ ਹਨ ਤੇ ਜ਼ੋਰ-ਜ਼ੋਰ ਨਾਲ ਜਿੱਤ ਦੇ ਨਾਅਰੇ ਲਾਉਂਦੇ ਹਨ। ਜੋ ਲੋਕ ਲੋਕਲ ਆਗੂ ਦੇ ਕਹੇ ਕਹਾਏ ਤੋਂ ਲੀਡਰ ਦੇ ਵਿਚਾਰ ਸੁਣਨ ਲਈ ਮੀਟਿੰਗ ਵਿੱਚ ਆਉਂਦੇ ਹਨ ਉਨ੍ਹਾਂ ਵਿੱਚ ਵੀ ਜ਼ਿਆਦਾਤਰ ਫੋਟੋਆਂ ਕਰਵਾਉਣ ਵਾਲੇ ਹੀ ਹੁੰਦੇ ਹਨ। (Lok Sabha elections)
Lok Sabha elections
ਜ਼ਿਕਰਯੋਗ ਹੈ ਕਿ ਚੋਣ ਜਲਸੇ ਵਿੱਚ ਪਾਰਟੀਆਂ ਵੱਲੋਂ ਇੱਕ ਦੂਸਰੇ ’ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਪਰ ਸੂਬੇ ਦੇ ਅਸਲ ਮੁੱਦੇ ਜਿਵੇਂ ਪਾਣੀ ਦਾ ਮੁੱਦਾ, ਵੱਧ ਰਿਹਾ ਨਸ਼ਾ ਅਤੇ ਨਸ਼ੇ ਨਾਲ ਮੌਤਾਂ, ਐੱਮਐੱਸਪੀ ਤੇ ਕਨੂੰਨੀ ਗਰੰਟੀ, ਕਿਸਾਨਾਂ, ਮਜ਼ਦੂਰਾਂ ਦੀਆਂ ਖੁਦਕੁਸ਼ੀਆਂ, ਨੌਜਵਾਨਾਂ ਦਾ ਪਰਵਾਸ ਜਾਣਾ, ਬੇਰੁਜ਼ਗਾਰੀ, ਵਧ ਰਹੀ ਮਹਿੰਗਾਈ ਆਦਿ ਮੁੱਦਿਆਂ ’ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਚੁੱਪ ਹਨ। ਹਾਲਾਂਕਿ ਕੁਝ ਸਿਆਸੀ ਆਗੂਆਂ ਦਾ ਦਾਅਵਾ ਹੈ ਕਿ ਉਹ ਆਪਣੇ ਚੋਣ ਐਲਾਨ ਪੱਤਰ ਵਿੱਚ ਇਨ੍ਹਾਂ ਮੁੱਦਿਆਂ ਨੂੰ ਜ਼ਰੂਰ ਚੁੱਕਣਗੇ , ਪਰ ਚੋਣ ਰੈਲੀਆਂ ਵਿੱਚ ਇਹ ਸਭ ਗਾਇਬ ਹਨ। ਸੂਬੇ ਦੇ ਅਸਲ ਮੁੱਦਿਆਂ ਬਾਰੇ ਕੋਈ ਗੱਲ ਨਹੀਂ ਹੁੰਦੀ, ਰਹਿੰਦੀ-ਖੂੰਹਦੀ ਕਸਰ ਦਲ-ਬਦਲੂਆਂ ਨੇ ਕੱਢ ਦਿੱਤੀ ਹੈ । ਇਸ ਵਾਰ ਚੋਣਾਂ ਦੇ ਪਿੜ ਵਿੱਚ 45 ਫ਼ੀਸਦੀ ਉਮੀਦਵਾਰ ਦਲ-ਬਦਲੂ ਵਾਲੇ ਹਨ। (Lok Sabha elections)
Also Read : Covishield Vaccine: ਕੋਵੀਸ਼ੀਲਡ ਟੀਕੇ ਸਬੰਧੀ ਫੈਲਿਆ ਭਰਮ ਜਾਂ ਹਕੀਕਤ? ਜਾਣੋ
ਇਹ ਵੀ ਸੂਬੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਇੱਥੇ ਮੁੱਦਿਆਂ ਤੋਂ ਭੜਕੇ ਹੋਏ ਲੀਡਰ ਆਪਣਿਆਂ ਦੀਆਂ ਹੀ ਜੜ੍ਹਾਂ ਫਰੋਲ ਰਹੇ ਹਨ। ਇਨ੍ਹਾਂ ਦਲ-ਬਾਦਲੂਆਂ ਨੇ ਵੋਟਰਾਂ ਦੇ ਮਨਾਂ ਵਿੱਚ ਭੰਬਲਭੂਸਾ ਵੀ ਪੈਦਾ ਕੀਤਾ ਹੈ। ਵੋਟਰ ਸ਼ੰਸ਼ੋਪੰਜ ਵਿੱਚ ਹਨ ਕਿ ਕਿਸ ਪਾਰਟੀ ਦਾ ਸਮਰਥਨ ਕੀਤਾ ਜਾਵੇ ਕਿਉਂਕਿ ਪਾਰਟੀਆਂ ਕੋਲ ਮੁੱਦਿਆਂ ਦੀ ਬਜਾਏ ਸਿਰਫ ਗੱਲਾਂ ਦੀ ਸਿਆਸਤ ਹੈ।