ਘੱਗਾ (ਮਨੋਜ ਗੋਇਲ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਹਰ ਭਲਾਈ ਕਾਰਜ ਨੂੰ ਮੋਹਰੀ ਹੋ ਕੇ ਕਰਦੇ ਹਨ। ਇਸੇ ਮਿਸਾਲ ਨੂੰ ਕਾਇਮ ਕਰਦਿਆਂ ਇੱਕ ਡੇਰਾ ਸ਼ਰਧਾਲੂ ਨੇ ਵੱਛੇ ਦੀ ਸੰਭਾਲ ਦਾ ਪ੍ਰਣ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੂਜਨੀਕ ਗੁਰੂ ਜੀ ਨੇ ਰੂਹਾਨੀ ਚਿੱਠੀ ਭੇਜ ਕੇ ਸਾਧ-ਸੰਗਤ ਨੂੰ 163ਵੇਂ ਮਾਨਵਤਾ ਭਲਾਈ ਕਾਰਜ (ਪਾਲਤੂ ਸੰਭਾਲ) ਦਾ ਪ੍ਰਣ ਕਰਵਾਇਆ ਸੀ, ਕਿ ਪਾਲਤੂ ਪਸ਼ੂਆਂ ਨੂੰ ਅਵਾਰਾ ਨਹੀਂ ਛੱਡਿਆ ਜਾਵੇਗਾ। ਉਸ ਦੀ ਪੂਰੀ ਸੰਭਾਲ ਕੀਤੀ ਜਾਵੇਗੀ। ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਡੇਰਾ ਸ਼ਰਧਾਲੂ ਤਰਸੇਮ ਸਿੰਘ ਇੰਸਾਂ ਵਾਸੀ ਸ਼ਾਹਪੁਰ (ਮਵੀਕਲਾਂ) ਨੇ ਆਪਣੇ ਘਰ ’ਚ ਗਾਂ ਦੇ ਇੱਕ ਵੱਛੇ (1 ਸਾਲ) ਨੂੰ ਅਵਾਰਾ ਤੇ ਬੇਸਹਾਰਾ ਛੱਡਣ ਦੀ ਬਜਾਇ ਘਰ ਰੱਖ ਕੇ ਸੇਵਾ ਕਰਨ ਦਾ ਫੈਸਲਾ ਕੀਤਾ। ਡੇਰਾ ਸ਼ਰਧਾਲੂ ਦੇ ਇਸ ਮਹਾਨ ਕਾਰਜ ਦੀ ਪਿੰਡ ਨਿਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। (Domestic Animal Care)
ਇਹ ਵੀ ਪੜ੍ਹੋ : RCB vs GT: IPL ’ਚ ਬੈਂਗਲੁਰੂ vs ਗੁਜਰਾਤ, RCB ਹਾਰੀ ਤਾਂ ਪਲੇਆਫ ਦੀ ਦੌੜ ’ਚੋਂ ਹੋਵੇਗੀ ਬਾਹਰ