CIA ਪਟਿਆਲਾ ਟੀਮ ਨੂੰ ਵੱਡੀ ਕਾਮਯਾਬੀ, ਚੋਰੀਆਂ ਕਰਨ ਵਾਲਾ ਅੰਤਰਰਾਜੀ ਚੋਰ ਕਾਬੂ

Patiala News
ਪੁਲਿਸ ਵੱਲੋਂ ਕਾਬੂ ਕੀਤਾ ਗਿਆ ਮੁਲਜ਼ਮ।

5 ਲੱਖ ਰੁਪਏ ਅਤੇ ਸੋਨਾ ਬਰਾਮਦ, ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ ਮਾਮਲੇ ਦਰਜ਼ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੀਆਈਏ ਪਟਿਆਲਾ ਵੱਲੋਂ ਘਰਾਂ ਵਿੱਚ ਚੋਰੀਆਂ ਕਰਨ ਵਾਲੇ ਇੱਕ ਅੰਤਰਰਾਜ਼ੀ ਚੋਰ ਨੂੰ ਕਾਬੂ ਕਰਕੇ ਉਸ ਕੋਲੋਂ 5 ਲੱਖ ਤੋਂ ਜ਼ਿਆਦਾ ਕੈਸ਼ ਤੇ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿਖੇ ਹੋ ਰਹੀਆਂ ਚੋਰੀਆਂ ਨੂੰ ਟਰੇਸ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਐਸਪੀ ਡੀ ਯੁਗੇਸ਼ ਸ਼ਰਮਾ ਦੀ ਅਗਵਾਈ ਵਿੱਚ ਸੀਆਈਏ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ। (Patiala News)

ਜਿੰਨ੍ਹਾ ਵੱਲੋਂ ਪਾਵਰ ਕਲੋਨੀ ਵਿਖੇ ਦਿਨ ਸਮੇਂ ਹੋਈ ਚੋਰੀ ਨੂੰ ਟਰੇਸ ਕਰਕੇ ਮੁਲਜ਼ਮ ਰਵੀ ਸੈਣੀ ਪੁੱਤਰ ਰਾਧੇ ਸਿਆਮ ਵਾਸੀ ਰਜੀਵ ਨਗਰ ਹਿਸਾਰ ਥਾਣਾ ਐਚਟੀਐਮ ਜਿਲ੍ਹਾ ਹਿਸਾਰ (ਹਰਿਆਣਾ) ਨੂੰ ਹਿਸਾਰ ਤੋ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਪਟਿਆਲਾ ਨੇ ਗੁਪਤ ਸੁੂਚਨਾ ਦੇ ਅਧਾਰ ਤੇ ਰਵੀ ਸੈਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸਦਾ ਅਪਰਾਧਿਕ ਪਿਛੋਕੜ ਹੈ ਜਿਸ ਦੇ ਖਿਲਾਫ ਹਿਸਾਰ (ਹਰਿਆਣਾ), ਚੁਰੂ (ਰਾਜਸਥਾਨ) ਅਤੇ ਸੰਗਰੂਰ (ਪੰਜਾਬ) ਵਿੱਚ ਪਹਿਲਾ ਵੀ ਚੋਰੀ ਦੇ ਮੁਕੱਦਮੇ ਦਰਜ ਹਨ। (Patiala News)

ਇਹ ਵੀ ਪੜ੍ਹੋ : Bathinda News: ਬਠਿੰਡਾ ਦੇ ਫਰਨੀਚਰ ਹਾਊਸ ’ਚ ਲੱਗੀ ਭਿਆਨਕ ਅੱਗ

ਜਿੰਨ੍ਹਾ ਵਿੱਚ ਗ੍ਰਿਫਤਾਰ ਹੋਕੇ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੀਆਂ ਜ਼ੇਲ੍ਹਾਂ ’ਚ ਰਹਿ ਚੁੱਕਾ ਹੈ। ਐਸਐਸਪੀ ਪਟਿਆਲਾ ਨੇ ਦੱਸਿਆ ਕਿ ਰਵੀ ਸੈਣੀ ਪੁਲਿਸ ਰਿਮਾਡ ਤੇ ਚੱਲ ਰਿਹਾ ਹੈ। ਜਿਸ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀ ਅਨਿਲ ਕੁਮਾਰ ਪਾਵਰ ਕਲੋਨੀ ਨੇ ਸ਼ਿਕਾਇਤ ਲਿਖਾਈ ਸੀ ਕਿ ਉਹ ਪ੍ਰਾਈਵੇਟ ਅਤੇ ਉਸ ਦੀ ਪਤਨੀ ਪਾਵਰਕੌਮ ਦੇ ਮੁੱਖ ਦਫ਼ਤਰ ਵਿਖੇ ਨੌਕਰੀ ਕਰਦੀ ਹੈ ਅਤੇ ਦਿਨ ਸਮੇਂ ਉਨਾਂ ਦੇ ਘਰ ਦੇ ਤਾਲਾ ਤੋੜਕੇ ਨਕਦੀ ਅਤੇ ਸੋਨਾ ਚੋਰੀ ਕਰ ਲਿਆ ਗਿਆ। (Patiala News)