Social Media
ਸੋਸ਼ਲ ਮੀਡੀਆ ’ਤੇ ਆਏ ਦਿਨ ਇਸ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਮਿਲ ਜਾਵੇਗੀ ਜਿਸ ’ਚ ਡਰਾਇੰਗ ਰੂਮ ’ਚ ਤਾਂ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਬੈਠੇ ਹਨ ਪਰ ਉਨ੍ਹਾਂ ਵਿਚਕਾਰ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋ ਰਹੀ ਹੋਵੇਗੀ ਸਾਰੇ ਆਪਣੀ-ਆਪਣੀ ਥਾਂ ’ਤੇ ਆਪਣੇ ਮੋਬਾਇਲ ਫੋਨ ’ਚ ਗੁਆਚੇ ਮਿਲਣਗੇ ਗੁਆਚੇ ਹੋਣ ਦਾ ਮਤਲਬ ਸਾਫ ਹੈ ਕਿ ਕੋਈ ਗੇਮਾਂ ਖੇਡ ਰਿਹਾ ਹੋਵੇਗਾ ਤੇ ਕੋਈ ਇੰਸਟਾਗ੍ਰਾਮ, ਫੇਸਬੁੱਕ, ਵਟਸਐਪ ਜਾਂ ਇਸ ਤਰ੍ਹਾਂ ਦੇ ਕਿਸੇ ਦੂਜੇ ਐਪ ’ਤੇ ਰੁੱਝਿਆ ਹੋਵੇਗਾ ਸਵਾਲ ਸਾਫ਼ ਹੈ ਕਿ ਜੋ ਅਸੀਂ ਦੇਖਾਂਗੇ ਉਸ ’ਚ ਸਾਨੂੰ ਪਸੰਦ ਵੀ ਓਹੀ ਆਵੇਗਾ ਜੋ ਜ਼ਿਆਦਾ ਗਲੈਮਰਸ ਹੋਵੇਗਾ ਅਤੇ ਇਹੀ ਕਾਰਨ ਹੈ। (Social Media)
ਕਿ ਗੇਮਿੰਗ, ਚੈਟਿੰਗ ਜਾਂ ਫਿਰ ਰੀਲਸ ਬਣਾਉਣ-ਦੇਖਣ ’ਚ ਬੱਚਿਆਂ ਤੋਂ ਵੱਡਿਆਂ ਤੱਕ ਸਾਰੇ ਰੁੱਝੇ ਮਿਲਣਗੇ ਇਸ ਦੇ ਨਾਲ ਹੀ ਗੇਮਿੰਗ ਜਿੱਥੇ ਬੱਚਿਆਂ-ਵੱਡਿਆਂ ਨੂੰ ਲਾਲਚ ਦਿਖਾ ਕੇ ਇੱਕ ਤਰ੍ਹਾਂ ਜੁਆਰੀ ਬਣਾ ਰਹੀਆਂ ਹਨ ਉੱਥੇ ਕੁਝ ਗੇਮਾਂ ਤਾਂ ਇਸ ਕਦਰ ਹਾਨੀਕਾਰਕ ਰਹੀਆਂ ਹਨ ਕਿ ਉਨ੍ਹਾਂ ਨੂੰ ਫਾਲੋ ਕਰਦੇ-ਕਰਦੇ ਬੱਚਿਆਂ ਨੂੰ ਆਪਣੇ ਜੀਵਨ ਤੋਂ ਹੱਥ ਧੋਣਾ ਪਿਆ ਹੈ ਸੋਸ਼ਲ ਮੀਡੀਆ, ਓਟੀਟੀ ਅਤੇ ਗੇਮਿੰਗ ਦੇ ਨਾਲ ਹੀ ਗੂਗਲ ਸਮੇਤ ਖੋਜੀ ਚੈਨਲਾਂ, ਡਿਜ਼ੀਟਲ ਪਲੇਟਫਾਰਮ ਖੋਜੀ, ਸਮੱਗਰੀ ਅਤੇ ਕੋਈ ਨਿਊਜ਼ ਦੇਖਦੇ-ਦੇਖਦੇ ਹੀ ਕਿੰਨੇ ਤਰ੍ਹਾਂ ਦੇ ਇਸ਼ਤਿਹਾਰ ਸਾਹਮਣੇ ਆ ਜਾਂਦੇ ਹਨ ਉਨ੍ਹਾਂ ’ਚ ਕਈ ਵਾਰ ਤਾਂ ਅਸ਼ਲੀਲ ਸਮੱਗਰੀ ਹੋਣ ਦੇ ਬਾਵਜ਼ੂਦ ਬਿਨਾਂ ਰੋਕ ਟੋਕ ਨਾਲ ਪਰੋਸੀ ਜਾਂਦੀ ਹੈ।
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਮਨੁੱਖੀ ਜਾਨਾਂ ਦਾ ਖੌਫ, ਤੁੰਗ ਢਾਬ ਨਾਲੇ ਵਿਰੁੱਧ ਰੋਸ ਪ੍ਰਦਰਸ਼ਨ ਕੱਲ੍ਹ
ਉਸ ਨੂੰ ਬੈਨ ਕਰਨ ਜਾਂ ਸੈਂਸਰ ਕਰਨ ਦਾ ਕੋਈ ਸਿਸਟਮ ਨਾ ਹੋਣ ਨਾਲ ਉਸ ਦਾ ਮਾੜਾ ਨਤੀਜਾ ਸਾਫ਼ ਦੇਖਿਆ ਜਾਂਦਾ ਹੈ ਭਾਵੇਂ ਹੀ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਚੈਨਲਾਂ, ਪਲੇਟਫਾਰਮਾਂ, ਐਪ ਆਦਿ ’ਤੇ ਰੋਕ ਲਾਉਣ ਦੇ ਲੱਖ ਦਾਅਵੇ ਕੀਤੇ ਜਾਂਦੇ ਹੋਣ ਪਰ ਸਾਫ ਤੌਰ ’ਤੇ ਇਸ ਤਰ੍ਹਾਂ ਦੀ ਸਮੱਗਰੀ ਆਮ ਹੈ ਇਸ ਦੇ ਨਾਲ ਹੀ ਇਨ੍ਹਾਂ ਪਲੇਟਫਾਰਮਾਂ ’ਤੇ ਪਰੋਸੀ ਜਾਣ ਵਾਲੀ ਸਮੱਗਰੀ ਬੱਚਿਆਂ ਤੱਕ ਨਾ ਪਹੁੰਚੇ ਜਾਂ ਬਚਪਨ ਨੂੰ ਕੋਈ ਪ੍ਰਦੂਸ਼ਿਤ ਨਾ ਕਰੇ, ਇਸ ਦੀ ਕੋਈ ਠੋਸ ਵਿਵਸਥਾ ਨਹੀਂ ਹੋ ਰਹੀ ਜਦੋਂ ਇਨ੍ਹਾਂ ਪਲੇਟਫਾਰਮਾਂ ’ਤੇ ਹਿੰਸਾ, ਗੇਮਿੰਗ, ਸੰਵੇਦਨਹੀਣਤਾ, ਤਣਾਅ, ਖੁਦਕੁਸ਼ੀ ਜਾਂ ਬਦਲੇ ਦੀ ਭਾਵਨਾ ਪ੍ਰੇਰਿਤ ਕਰਨ ਵਾਲੀ ਸਮੱਗਰੀ ਪਰੋਸੀ ਜਾਵੇਗੀ ਤਾਂ ਉਸ ਦੇ ਅਸਰ ਨੂੰ ਨਕਾਰਿਆ ਨਹੀਂ ਜਾ ਸਕਦਾ ਦਰਅਸਲ ਇਹ ਵਿਸ਼ਵ-ਪੱਧਰੀ ਸਮੱਸਿਆ ਹੋ ਗਈ ਹੈ। (Social Media)
ਇਸ ਦਾ ਹੱਲ ਸਮਾਂ ਰਹਿੰਦੇ ਨਾ ਲੱਭਿਆ ਗਿਆ ਤਾਂ ਇਸ ਦੇ ਜੋ ਮਾੜੇ ਨਤੀਜੇ ਆਉਣਗੇ ਅਤੇ ਆਉਣ ਲੱਗੇ ਹਨ ਉਹ ਸਮਾਜ ਲਈ ਭਿਆਨਕ ਹੋਣਗੇ, ਇਸ ਖ਼ਤਰੇ ਨੂੰ ਸਮਝਣਾ ਹੋਵੇਗਾ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਇੱਕ-ਦੂਜੇ ਨਾਲ ਤੁਰੰਤ ਸੰਵਾਦ ਕਾਇਮ ਕਰਨ ਦਾ ਜ਼ਰੀਆ ਸਮਾਰਟਫੋਨ, ਸੋਸ਼ਲ ਮੀਡੀਆ ਅਤੇ ਇੰਟਰਨੈਟ ’ਤੇ ਪਰੋਸੀ ਜਾਣ ਵਾਲੀ ਸਮੱਗਰੀ ਦਾ ਸਭ ਤੋਂ ਜ਼ਿਆਦਾ ਮਾੜਾ ਅਸਰ ਬੱਚਿਆਂ ’ਤੇ ਪੈ ਰਿਹਾ ਹੈ ਤਕਨੀਕ ਦਾ ਇਸ ਤਰ੍ਹਾਂ ਦਾ ਮਾੜਾ ਪ੍ਰਭਾਵ ਸੰਭਵ ਹੈ ਇਤਿਹਾਸ ’ਚ ਵੀ ਪਹਿਲਾਂ ਕਦੇ ਨਹੀਂ ਰਿਹਾ ਹੈ ਦਰਅਸਲ ਅੱਜ ਅਸੀਂ ਹਰ ਸਮੱਸਿਆ ਦਾ ਹੱਲ ਸਮਾਟਰਫੋਨ ਅਤੇ ਇੰਟਰਨੈੱਟ ਨੂੰ ਮੰਨਣ ਲੱਗੇ ਹਾਂ ਬੱਚਾ ਰੋ ਰਿਹਾ ਹੈ ਜਾਂ ਕਿਸੇ ਗੱਲ ਲਈ ਜਿੱਦ ਕਰ ਰਿਹਾ ਹੈ ਜਾਂ ਚਿੜਾਚਿੜਾ ਹੋ ਰਿਹਾ ਹੈ। (Social Media)
ਬੱਚਿਆਂ ਵੱਲੋਂ ਸਕੂਲ ’ਚ ਗੋਲੀਬਾਰੀ ਸਮੇਤ ਇੱਕ-ਦੂਜੇ ਨਾਲ ਕੁੱਟ-ਮਾਰ, ਹੱਥੋਪਾਈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ
ਤਾਂ ਮਾਵਾਂ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਬੱਚਿਆਂ ਨੂੰ ਚੁੱਪ ਕਰਵਾਉਣ ਜਾਂ ਮਨ ਪਰਚਾਉਣ ਅਤੇ ਖਾਸ ਇਹ ਕਿ ਬੱਚੇ ਨੂੰ ਰੁੱਝਿਆ ਰੱਖਣ ਲਈ ਮੋਬਾਇਲ ਫੜ੍ਹਾ ਦਿੰਦੇ ਹਾਂ ਜਦੋਂ ਕਿ ਮੋਬਾਇਲ ਦੇ ਮਾੜੇ ਨਤੀਜੇ ਸਾਡੇ ਸਾਹਮਣੇ ਆਉਣ ਲੱਗੇ ਹਨ ਅਮਰੀਕਾ ’ਚ ਪਿਛਲੇ ਦਿਨੀਂ ਹੋਏ ਇੱਕ ਸਰਵੇ ’ਚ ਸਾਹਮਣੇ ਆਇਆ ਕਿ ਮੋਬਾਇਲ ਫੋਨ, ਟੈਬਲੇਟ, ਵੀਡੀਓ ਗੇਮ ਜਾਂ ਹੋਰ ਇਸ ਤਰ੍ਹਾਂ ਦੇ ਸਾਧਨਾਂ ਦੀ ਵਰਤੋਂ ਨਾਲ ਬੱਚੇ ਗੁੱਸੈਲ ਹੁੰਦੇ ਜਾ ਰਹੇ ਹਨ ਬੱਚਿਆਂ ਵੱਲੋਂ ਸਕੂਲ ’ਚ ਗੋਲੀਬਾਰੀ ਸਮੇਤ ਇੱਕ-ਦੂਜੇ ਨਾਲ ਕੁੱਟ-ਮਾਰ, ਹੱਥੋਪਾਈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ ਕੁੱਟ-ਮਾਰ, ਹਮੇਸ਼ਾ ਗੁੱਸੇ ’ਚ ਰਹਿਣਾ, ਤਣਾਅ ’ਚ ਰਹਿਣਾ ਅਤੇ ਜਿੱਦੀ ਹੋਣਾ ਅੱਜ ਆਮ ਹੁੰਦਾ ਜਾ ਰਿਹਾ ਹੈ ਦਿੱਲੀ ਦੇ ਸਫਦਰਜੰਗ ਹਸਪਤਾਲ ’ਚ ਹੋਏ ਇੱਕ ਅਧਿਐਨ ’ਚ ਵੀ ਸਾਫ ਹੋ ਗਿਆ ਹੈ। (Social Media)
ਕਿ ਸ਼ਹਿਰੀ ਬੱਚੇ, ਗੇਮਿੰਗ, ਸੋਸ਼ਲ ਮੀਡੀਆ ਅਤੇ ਓਟੀਟੀ ਪਲੇਟਫਾਰਮ ਦੇ ਆਦੀ ਹੁੰਦੇ ਜਾ ਰਹੇ ਹਨ ਇਸ ਦਾ ਨਤੀਜਾ ਇਹ ਹੁੰਦਾ ਜਾ ਰਿਹਾ ਹੈ ਕਿ ਬਚਪਨ ਸੰਵੇਦਨਹੀਣ ਹੁੰਦਾ ਜਾ ਰਿਹਾ ਹੈ ਹਮੇਸ਼ਾ ਤਣਾਅ, ਡਿਪਰੈਸ਼ਨ, ਹਮਲਾਵਰਤਾ, ਗੁੱਸੈਲ, ਬਦਲੇ ਦੀ ਭਾਵਨਾ ਆਦਿ ਆਮ ਹੈ ਅਜਿਹੇ ’ਚ ਮਨੋਵਿਗਿਆਨੀਆਂ ਦੇ ਸਾਹਮਣੇ ਨਵੀਂ ਚੁਣੌਤੀ ਆ ਜਾਂਦੀ ਹੈ ਇਹ ਅਸਰ ਲਗਭਗ ਲੜਕਿਆਂ ਅਤੇ ਲੜਕੀਆਂ ਦੋਵਾਂ ’ਚ ਹੀ ਬਰਾਬਰ ਦੇਖਿਆ ਜਾ ਰਿਹਾ ਹੈ ਇਹ ਕੋਈ ਸਾਡੇ ਦੇਸ਼ ਦੀ ਸਮੱਸਿਆ ਹੋਵੇ, ਅਜਿਹਾ ਵੀ ਨਹੀਂ ਹੈ ਸਗੋਂ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ’ਚ ਇਹੀ ਹੋ ਰਿਹਾ ਹੈ ਅਮਰੀਕਾ ’ਚ ਕੀਤੇ ਗਏ ਇੱਕ ਅਧਿਐਨ ’ਚ ਵੀ ਇਹੀ ਉੁਭਰ ਕੇ ਆਇਆ ਹੈ ਸਮਾਜ ਵਿਗਿਆਨੀਆਂ, ਮਨੋਵਿਗਿਆਨੀਆਂ, ਡਾਕਟਰਾਂ ਇੱਥੋਂ ਤੱਕ ਕਿ ਸਿੱਖਿਆ ਮਾਹਿਰਾਂ ਦੇ ਸਾਹਮਣੇ ਇਹ ਗੰਭੀਰ ਚਿੰਤਾਯੋਗ ਚੁਣੌਤੀ ਆ ਰਹੀ ਹੈ। (Social Media)
ਬੱਚਿਆਂ ਦੀ ਪਹਿਲੀ ਪਸੰਦ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ’ਤੇ ਸਫਰਿੰਗ ਹੀ ਹੁੰਦੀ ਜਾ ਰਹੀ ਹੈ
ਅੱਜ ਬੱਚਿਆਂ ਦੇ ਸਾਹਮਣੇ ਦੋ ਬਦਲ ਇੱਕ ਮੋਬਾਇਲ ਫੋਨ ਜਾਂ ਸੋਸ਼ਲ ਮੀਡੀਆ ’ਤੇ ਸਫਰਿੰਗ ਅਤੇ ਦੂਜਾ ਪਰਿਵਾਰ ਨਾਲ ਗੱਲਾਂ ਕਰਨਾ ਜਾਂ ਆਊਟਡੋਰ ਗੇਮਸ ਵਰਗਾ ਬਦਲ ਹੋਵੇਗਾ ਤਾਂ ਬੱਚਿਆਂ ਦੀ ਪਹਿਲੀ ਪਸੰਦ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ’ਤੇ ਸਫਰਿੰਗ ਹੀ ਹੁੰਦੀ ਜਾ ਰਹੀ ਹੈ ਇਹ ਕੋਈ ਅਤਿਕਥਨੀ ਨਹੀਂ ਹੈ ਅਤੇ ਦੂਜਾ ਇਹ ਕਿ ਗਰੀਬ ਹੋਵੇ ਜਾਂ ਅਮੀਰ ਸਾਰੇ ਘਰ-ਪਰਿਵਾਰਾਂ ਦੇ ਹਾਲਾਤ ਲਗਭਗ ਇਹੀ ਹਨ ਦਰਅਸਲ ਅੱਜ ਸਮੇਂ ਦੇ ਬਦਲਾਅ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਤਿੰਨ ਤੋਂ ਚਾਰ ਦਹਾਕੇ ਪਹਿਲਾਂ ਮੁਹੱਲੇ ’ਚ ਇੱਕ ਫੋਨ ਹੁੰਦਾ ਸੀ, ਟਰੰਕ ਕਾਲ ’ਚ ਤਾਂ ਘੰਟਿਆਂ ਉਡੀਕ ਕਰਨੀ ਪੈਂਦੀ ਸੀ ਉੱਥੇ ਫਿਰ ਐਸਟੀਡੀ ਦਾ ਯੁੱਗ ਆਇਆ ਤੇ ਐਸਟੀਡੀ ਬੂਥਾਂ ਦਾ ਢੇਰ ਲੱਗ ਗਿਆ ਉਸ ਤੋਂ ਬਾਅਦ ਪੇਜਰ ਯੁੱਗ ਨੂੰ ਵੱਖ ਕਰ ਵੀ ਦਿੱਤਾ ਜਾਵੇ। (Social Media)
ਤਾਂ ਮੋਬਾਇਲ ਯੁੱਗ ਨੇ ਘਰ-ਘਰ ਨਹੀਂ ਸਗੋਂ ਪਰਿਵਾਰ ਦੇ ਲਗਭਗ ਸਾਰੇ ਜੀਆਂ ਤੱਕ ਪਹੁੰਚ ਬਣਾ ਲਈ ਹੈ ਅਜਿਹੇ ’ਚ ਇਸ ਦੇ ਲਾਭ ਦੇ ਨਾਲ ਹੀ ਸਾਈਡ ਇਫੈਕਟ ਜੋ ਸਾਡੇ ਸਾਹਮਣੇ ਆ ਰਹੇ ਹਨ ਉਨ੍ਹਾਂ ਦਾ ਹੱਲ ਲੱਭਣਾ ਵੀ ਸਾਰਿਆਂ ਦਾ ਫਰਜ਼ ਹੋ ਜਾਂਦਾ ਹੈ ਬੱਚਿਆਂ ਨੂੰ ਚੁੱਪ ਕਰਵਾਉਣ ਤੋਂ ਲੈ ਕੇ ਉਨ੍ਹਾਂ ਨੂੰ ਰੁੱਝੇ ਰੱਖਣ ਤੱਕ ਲਈ ਮੋਬਾਇਲ ਦੀ ਘੁੱਟੀ ਪਿਆਈ ਜਾਣ ਲੱਗੀ ਹੈ ਅਤੇ ਲੋਰੀ ਦੀ ਥਾਂ ਮੋਬਾਇਲ ਨੇ ਲੈ ਲਈ ਹੈ ਤਾਂ ਫਿਰ ਸਾਨੂੰ ਬੱਚਿਆਂ ’ਤੇ ਇਸ ਦੇ ਪੈ ਰਹੇ। ਮਾੜੇ ਨਤੀਜੇ ਨਾਲ ਦੋ-ਚਾਰ ਹੋਣ ਲਈ ਤਿਆਰ ਰਹਿਣਾ ਹੋਵੇਗਾ ਦੇਖਿਆ ਜਾਵੇ ਤਾਂ ਪੂਰਾ ਸਮਾਜਿਕ ਤਾਣਾਬਾਣਾ ਹੀ ਬਦਲ ਗਿਆ ਹੈ। (Social Media)
ਸਿੰਗਲ ਪਰਿਵਾਰ, ਆਉਣ ਵਾਲੇ ਸਮੇਂ ’ਚ ਚਾਚਾ-ਚਾਚੀ, ਮਾਸੀ-ਮਾਸੜ ਜਾਂ ਇਸ ਤਰ੍ਹਾਂ ਦੇ ਰਿਸ਼ਤਿਆਂ ਦੀ ਭਾਲ ਆਦਿ ਸਾਹਮਣੇ ਆਉਣ ਲੱਗੀ ਹੈ
ਸਿੰਗਲ ਪਰਿਵਾਰ, ਆਉਣ ਵਾਲੇ ਸਮੇਂ ’ਚ ਚਾਚਾ-ਚਾਚੀ, ਮਾਸੀ-ਮਾਸੜ ਜਾਂ ਇਸ ਤਰ੍ਹਾਂ ਦੇ ਰਿਸ਼ਤਿਆਂ ਦੀ ਭਾਲ ਆਦਿ ਸਾਹਮਣੇ ਆਉਣ ਲੱਗੀ ਹੈ ਸ਼ਾਦੀ-ਵਿਆਹ ਆਦਿ ਪਰਿਵਾਰਕ ਫੰਕਸ਼ਨ ਤੱਕ ਹੁਣ ਰਸਮੀ ਹੁੰਦੇ ਜਾ ਰਹੇ ਹਨ ਬਾਰਾਤ ਦੇ ਸਮੇਂ ਪਹੁੰਚਣਾ ਖਾਣਾ ਖਾਣਾ, ਲਿਫਾਫਾ ਫੜਾਉਣ ਤੱਕ ਰਿਸ਼ਤੇ ਸੀਮਤ ਹੋ ਗਏ ਹਨ ਅਜਿਹੇ ’ਚ ਸਮਾਜ ਸਾਹਮਣੇ ਗੰਭੀਰ ਸਮੱਸਿਆਵਾਂ ਆਉਂਦੀਆਂ ਜਾ ਰਹੀਆਂ ਹਨ ਅਜਿਹੇ ’ਚ ਮੋਬਾਇਲ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਆਉਣ ਵਾਲੀ ਪੀੜ੍ਹੀ ਨੂੰ ਕਿੱੱਥੇ ਲੈ ਜਾਣਗੇ ਇਹ ਭਿਆਨਕ ਤਸਵੀਰ ਕਲਪਨਾ ’ਚ ਨਹੀਂ ਸਗੋਂ ਸਾਡੇ ਸਾਹਮਣੇ ਆਉਂਦੀ ਜਾ ਰਹੀ ਹੈ ਸਮਾਂ ਰਹਿੰਦੇ ਵਿਕਾਸ ਅਤੇ ਵਿਨਾਸ਼ ਵਿਚਕਾਰ ਕੋਈ ਰਸਤਾ ਲੱਭਣਾ ਹੀ ਹੋਵੇਗਾ। (Social Media)