(ਵਿੱਕੀ ਕੁਮਾਰ) ਮੋਗਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮੋਗਾ ਦੇ ਕੋਟਕਪੂਰਾ ਬਾਈਪਾਸ ਸਥਿੱਤ ਬਾਬਾ ਨੰਦ ਸਿੰਘ ਨਗਰ ਦੇ ਡੇਰਾ ਸ਼ਰਧਾਲੂ ਸੁਰਜਨ ਸਿੰਘ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਡਾ. ਭੁਪਿੰਦਰ ਸਿੰਘ ਇੰਸਾਂ ਅਤੇ ਰਜਿੰਦਰ ਕੌਰ ਇੰਸਾਂ ਏਐਨਐੱਮ ਸਿਵਲ ਹਸਪਤਾਲ ਮੋਗਾ ਦੇ ਚਾਚਾ ਸੁਰਜਨ ਸਿੰਘ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਇਸ ਸੰਸਾਰ ਤੋਂ ਚੱਲ ਵਸੇ ਸਨ। (Welfare Works)
ਇਹ ਵੀ ਪੜ੍ਹੋ: ਆਖਰੀ ਸਾਹ ਗਿਣਤੀ ਰਿਹਾ ਸੀ ਇਹ ਸਖਸ਼, ਫਿਰ ਅੰਬਾਲਾ ਦੇ ਡੇਰਾ ਸ਼ਰਧਾਲੂ ਨੇ ਕਰ ਦਿੱਤੀ ਕਮਾਲ
ਉਨ੍ਹਾਂ ਦੇ ਪਰਿਵਾਰ ਨੇ ਬਲਾਕ ਦੇ ਜਿੰਮੇਵਾਰਾਂ ਨਾਲ ਤਾਲਮੇਲ ਕਰਕੇ ਉਹਨਾਂ ਦੀ ਮ੍ਰਿਤਕ ਦੇਹ ਅੱਲ ਫਲਾਹ ਸਕੂਲ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਸੈਂਟਰ ਧਉਜ ਫ਼ਰੀਦਾਬਾਦ, ਹਰਿਆਣਾ ਨੂੰ ਮੈਡੀਕਲ ਖੋਜਾਂ ਕਰਨ ਲਈ ਦਾਨ ਕਰ ਦਿੱਤੀ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਡੇਰਾ ਸ਼ਰਧਾਲੂ ਸੁਰਜਨ ਸਿੰਘ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀਆਂ ਧੀਆਂ ਅਤੇ ਨੂੰਹਾਂ ਨੇ ਮੋਢਾ ਦਿੱਤਾ।
ਡੇਰਾ ਸ਼ਰਧਾਲੂ ਸੁਰਜਨ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਦੇ ਰਵਾਨਾ ਹੋਣ ਵੇਲੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਅਤੇ ਅਤੇ ਸਾਧ-ਸੰਗਤ ਨੇ ਪਵਿੱਤਰ ਨਾਅਰਾ ਲਗਾ ਕੇ ਫ਼ੁੱਲਾਂ ਦੀ ਵਰਖਾ ਕੀਤੀ, ਜਿਸ ਦੀ ਚਰਚਾ ਸਾਰੇ ਇਲਾਕੇ ਵਿੱਚ ਹੋ ਰਹੀ ਹੈ। ਇਸ ਮੌਕੇ 85 ਮੈਂਬਰ ਭੈਣ ਸੁਖਜਿੰਦਰ ਕੌਰ ਇੰਸਾਂ ਅਤੇ 85 ਮੈਂਬਰ ਆਸ਼ਾ ਰਾਣੀ ਇੰਸਾਂ ਨੇ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂ ਸੁਰਜਨ ਇੰਸਾਂ ਦੀ, ਜੋ ਮ੍ਰਿਤਕ ਦੇਹ ਦਾਨ ਕੀਤੀ ਜਾ ਰਹੀ ਹੈ ਇਹ ਸਮੁੱਚੀ ਮਾਨਵਤਾ ਲਈ ਬਹੁੱਤ ਵੱਡੀ ਸੇਵਾ ਹੈ। ਪਰਿਵਾਰ ਦੀ ਇਸ ਸੇਵਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ।
ਅੱਜ ਇਸ ਮੌਕੇ ਪਰਮਜੀਤ ਸਿੰਘ ਇੰਸਾਂ, ਕੁਲਵਿੰਦਰ ਸਿੰਘ ਇੰਸਾਂ, ਅਮਿੱਤ ਕੁਮਾਰ ਇੰਸਾਂ, ਹਰਭਜਨ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਸੰਦੀਪ ਕੁਮਾਰ ਇੰਸਾਂ, ਪ੍ਰੀਤ ਇੰਸਾਂ, ਅਰੁਣ ਇੰਸਾਂ ਇਹ ਸਾਰੇ 15 ਮੈਂਬਰ, ਪ੍ਰੇਮ ਕੁਮਾਰ ਇੰਸਾਂ, ਗੁਰਬਚਨ ਸਿੰਘ ਇੰਸਾਂ, ਮੁਕੇਸ਼ ਇੰਸਾਂ ਇਹ ਸਾਰੇ ਪ੍ਰੇਮੀ ਸੇਵਕ, ਜਸਵੀਰ ਇੰਸਾਂ, ਨਰੇਸ਼ ਕਾਲਾ ਇੰਸਾਂ, ਬਾਬਾ ਮੀਤਾ, ਹਰਸ਼ ਇੰਸਾਂ ਐੱਮਐੱਸਜੀ ਆਈਟੀ ਵਿੰਗ, ਰਿੰਕੂ ਇੰਸਾਂ, ਜਸਵਿੰਦਰ ਸਿੰਘ ਇੰਸਾਂ ਤੋਂ ਇਲਾਵਾ ਸਾਧ-ਸੰਗਤ ਹਾਜ਼ਰ ਸੀ। Welfare Works
ਜਸਪਾਲ ਕੌਰ ਇੰਸਾਂ ਬਣੀ ਸਰੀਰਦਾਨੀ (Welfare Works)
ਧਰਮਕੋਟ ਤੋਂ ਚਰਨਜੀਤ ਸਿੰਘ ਅਨੁਸਾਰ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਜਸਪਾਲ ਕੌਰ ਇੰਸਾਂ ਪਤਨੀ ਦਰਸ਼ਨ ਸਿੰਘ ਇੰਸਾਂ ਵਾਸੀ ਧਰਮਕੋਟ ਨੇ ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਕੇ ਮਹਾਨ ਕਾਰਜ ਕੀਤਾ ਹੈ ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰ ਵੱਲੋਂ ਐੱਸਕੇਐੱਸ ਹਸਪਤਾਲ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ, ਚਾਉਮਹਨ, ਮਥੁਰਾ, ਉੱਤਰ ਪ੍ਰਦੇਸ਼ ਵਿਖੇ ਦਾਨ ਕੀਤੀ ਗਈ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ ਹਨ੍ਹੇਰੀ ਜ਼ਿੰਦਗੀ ਨੂੰ ਰੋਸ਼ਨ ਕਰਨਗੀਆਂ ।
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਮੈਂਬਰ, ਭੈਣਾਂ, ਸਮੂਹ ਇਲਾਕਾ ਵਾਸੀ, ਧਰਮਕੋਟ ਸ਼ਹਿਰ ਦੇ ਪਤਵੰਤੇ, ਮਾਸਟਰ ਭਰਪੂਰ ਸਿੰਘ ਦੇ ਸਕੂਲ ਦਾ ਸਾਰਾ ਸਟਾਫ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿੱਚ ਧਰਮਕੋਟ ਸ਼ਹਿਰ ਦੀ ਸਾਧ-ਸੰਗਤ ਹਾਜ਼ਰ ਸੀ, ਜਿਨ੍ਹਾਂ ਨੇ ਫੁੱਲਾਂ ਦੀ ਵਰਖਾ ਕਰਕੇ ਮਾਤਾ ਜਸਪਾਲ ਕੌਰ ਨੂੰ ਅੰਤਿਮ ਵਿਦਾਈ ਦਿੱਤੀ ਅਤੇ ਹਮੇਸ਼ਾ ਉਹਨਾਂ ਦੇ ਪੂਰਨਿਆਂ ਤੇ ਚੱਲਣ ਦਾ ਵਿਸ਼ਵਾਸ ਦਿਵਾਇਆ। Welfare Works
ਸੇਵਾਦਾਰ ਗੁਰਮੇਲ ਇੰਸਾਂ ਨੇ ਸਰੀਰਦਾਨੀ ਹੋਣ ਦਾ ਨਾਮਣਾ ਖੱਟਿਆ
(ਡੀਪੀ ਜਿੰਦਲ) ਭੀਖੀ। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਬਲਾਕ ਭੀਖੀ ਦੇ ਪਿੰਡ ਹੀਰੋ ਕਲਾਂ ਦੇ ਗੁਰਮੇਲ ਸਿੰਘ ਇੰਸਾਂ ਨੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਅੱਜ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ‘ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਕਾਲਜ, ਨੋਇਡਾ (ਉੱਤਰ ਪ੍ਰਦੇਸ਼ ) ਵਿਖੇ ਦਾਨ ਕੀਤਾ ਗਿਆ। ਪਿੰਡ ਹੀਰੋ ਕਲਾਂ ਵਿੱਚੋਂ ਇਹ ਪਹਿਲਾ ਸਰੀਰਦਾਨ ਹੈ। ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਵੱਡੀ ਗਿਣਤੀ ਸਾਧ-ਸੰਗਤ ਅਤੇ ਇਲਾਕਾ ਨਿਵਾਸੀਆਂ ਵੱਲੋਂ ‘ਗੁਰਮੇਲ ਸਿੰਘ ਇੰਸਾਂ ਅਮਰ ਰਹੇ ਅਤੇ ਸਰੀਰਦਾਨ ਮਹਾਂਦਾਨ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ।
ਇਹ ਵੀ ਪੜ੍ਹੋ: ਚਿਤਕਾਰਾ ’ਵਰਸਿਟੀ ਵੱਲੋਂ ਅਜੈ ਚੌਧਰੀ ਨੂੰ ਆਨਰੇਰੀ ਡਾਕਟਰੇਟ (ਡੀਲਿੱਟ) ਦੀ ਡਿਗਰੀ ਪ੍ਰਦਾਨ
ਇਸ ਮੌਕੇ ਪਿੰਡ ਦੇ ਪੰਚਾਇਤੀ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਪੰਜਾਬ ਦੇ 85 ਮੈਂਬਰ ਭੈਣ ਮਨਜੀਤ ਇੰਸਾਂ ਤੇ 85 ਮੈਂਬਰ ਜਗਦੇਵ ਇੰਸਾਂ ਵੀ ਸ਼ਾਮਲ ਹੋਏ । ਬਲਾਕ ਪ੍ਰੇਮੀ ਸੇਵਕ ਲੱਖਾ ਇੰਸਾਂ ਤੋਂ ਇਲਾਵਾ ਵੱਡੇ ਪੱਧਰ ’ਤੇ ਸਾਧ-ਸੰਗਤ ਨੇ ਪਰਿਵਾਰ ਦਾ ਦੁੱਖ ਵੰਡਾਇਆ।
ਡੇਰਾ ਸੱਚਾ ਸੌਦਾ ਦੇ ਉਪਰਾਲਾ ਸ਼ਲਾਘਾਯੋਗ: ਲੈਕਚਰਾਰ ਬਲਵਿੰਦਰ ਸਿੰਘ
ਇਸ ਮੌਕੇ ਮੁੱਖ ਤੌਰ ’ਤੇ ਪੁੱਜੇ ਲੈਕਚਰਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਉਪਰਾਲਾ ਬਹੁਤ ਹੀ ਸਲਾਹੁਣਯੋਗ ਹੈ। ਇਸ ਸੇਵਾ ਕਾਰਜ ਨੂੰ ਕਰਨ ਲਈ ਬਹੁਤ ਹੀ ਵੱਡੇ ਜਿਗਰੇ ਦੀ ਲੋੜ ਹੁੰਦੀ ਹੈ ਕਿਉਂਕਿ ਅਜਿਹਾ ਚੰਗਾ ਕੰਮ ਰੂੜੀਵਾਦੀ ਸੋਚ ਤੋਂ ਉਪਰ ਉੱਠ ਕੇ ਸਮਾਜ ਦੇ ਵਹਿਮ ਭਰਮਾਂ ਨੂੰ ਪਿੱਛੇ ਛੱਡ ਕੀਤਾ ਜਾ ਸਕਦਾ ਹੈ। Welfare Works
ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਅੰਦਰ ਇੰਨੀ ਵੱਡੀ ਸੋਚ ਨੂੰ ਉਜਾਗਰ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਪਵਿੱਤਰ ਸਿੱਖਿਆ ਕਰਕੇ ਮੈਡੀਕਲ ਦੀ ਪੜ੍ਹਾਈ ਕਰਦੇ ਬੱਚਿਆਂ ਨੂੰ ਬਹੁਤ ਵੱਡਾ ਲਾਹਾ ਮਿਲ ਰਿਹਾ ਹੈ।