MI vs KKR: IPL ’ਚ ਅੱਜ ਮੁੰਬਈ vs ਕੇਕੇਆਰ, ਮੁੰਬਈ ਹਾਰੀ ਤਾਂ ਪਲੇਆਫ਼ ਦੀ ਦੌੜ ’ਚੋਂ ਬਾਹਰ

MI vs KKR

ਪਲੇਆਫ ਦੀ ਦੌੜ ’ਚ ਆਪਣੀ ਜਗ੍ਹਾ ਪੱਕੀ ਕਰਨ ਉੱਤਰੇਗਾ ਕੋਲਕਾਤਾ ਨਾਈਟ ਰਾਈਡਰਸ | MI vs KKR

  • ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ

ਮੁੰਬਈ (ਏਜੰਸੀ)। ਕੋਲਕਾਤਾ ਨਾਈਟ ਰਾਈਡਰਜ਼ ਆਪਣੀ ਕਮਜ਼ੋਰੀ ਨੂੰ ਦੂਰ ਕਰਨ ਦੇ ਇਰਾਦੇ ਨਾਲ ਖਰਾਬ ਫਾਰਮ ਨਾਲ ਜੂਝ ਰਹੀ ਮੁੰਬਈ ਇੰਡੀਅਨਜ਼ ਖਿਲਾਫ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਮੈਚ ’ਚ ਉੱਤਰੇਗੀ। ਕੇਕੇਆਰ ਨੌ ਮੈਚਾਂ ’ਚ ਛੇ ਜਿੱਤਾਂ ਤੋਂ ਬਾਅਦ 12 ਅੰਕਾਂ ਨਾਲ ਸੂਚੀ ’ਚ ਦੂਜੇ ਸਥਾਨ ’ਤੇ ਹੈ ਤੇ ਪਲੇਆਫ ’ਚ ਉਸ ਦੀ ਜਗ੍ਹਾ ਲਗਭਗ ਪੱਕੀ ਜਾਪਦੀ ਹੈ। ਹਾਲਾਂਕਿ ਸ਼੍ਰੇਅਸ ਅੱਈਅਰ ਦੀ ਕਪਤਾਨੀ ਵਾਲੀ ਟੀਮ ਨੂੰ ਹਰ ਵਿਭਾਗ ’ਚ ਲਗਾਤਾਰ ਪ੍ਰਦਰਸ਼ਨ ਕਰਦੇ ਹੋਏ ਕਿਸੇ ਵੀ ਗਲਤੀ ਤੋਂ ਬਚਣਾ ਹੋਵੇਗਾ। (MI vs KKR)

ਕੇਕੇਆਰ ਨੇ ਪਿਛਲੇ ਛੇ ’ਚੋਂ ਤਿੰਨ ਮੈਚ ਗੁਆਏ ਹਨ ਅਤੇ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਜ਼ ਤੋਂ ਹਾਰ ਗਈ ਸੀ ਪਰ ਫਿਰ ਕੇਕੇਆਰ ਨੇ ਵਾਪਸੀ ਕੀਤੀ ਅਤੇ ਦਿੱਲੀ ਕੈਪੀਟਲਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ। ਕੇਕੇਆਰ ਨੂੰ ਬੱਲੇਬਾਜ਼ੀ ’ਚ ਆਪਣੇ ਹਮਲਾਵਰ ਰੁਖ ਦਾ ਫਾਇਦਾ ਹੋਇਆ ਹੈ ਪਰ ਗੇਂਦਬਾਜ਼ੀ ’ਚ ਸੁਧਾਰ ਦੀ ਗੁੰਜਾਇਸ਼ ਹੈ। ਮਿਸ਼ੇਲ ਸਟਾਰਕ 12 ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦੇ ਰਿਹਾ ਹੈ ਅਤੇ ਉਸ ਨੇ ਸਿਰਫ ਸੱਤ ਵਿਕਟਾਂ ਹਾਸਲ ਕੀਤੀਆਂ ਹਨ। ਹਰਸ਼ਿਤ ਰਾਣਾ ਨੇ ਸਭ ਤੋਂ ਵੱਧ 11 ਵਿਕਟਾਂ ਲਈਆਂ ਹਨ ਪਰ ਦਿੱਲੀ ਦੇ ਅਭਿਸ਼ੇਕ ਪੋਰੇਲ ਦੀ ਵਿਕਟ ’ਤੇ ਹਮਲਾਵਰ ਜਸ਼ਨ ਮਨਾਉਣ ਕਾਰਨ ਉਸ ’ਤੇ ਇਕ ਮੈਚ ਦੀ ਪਾਬੰਦੀ ਲਗਾਈ ਗਈ ਹੈ। (MI vs KKR)

ਇਹ ਵੀ ਪੜ੍ਹੋ : Holiday: ਗਰਮੀ ਦਿਖਾਉਣ ਲੱਗੀ ਆਪਣਾ ਰੂਪ, ਸਕੂਲਾਂ ’ਚ ਇਸ ਦਿਨ ਤੋਂ ਹੋ ਸਕਦੀਆਂ ਨੇ ਛੁੱਟੀਆਂ

ਵੈਭਵ ਅਰੋੜਾ ਨੇ ਪੰਜ ਮੈਚਾਂ ’ਚ ਨੌਂ ਵਿਕਟਾਂ ਲਈਆਂ ਹਨ। ਵਾਨਖੇੜੇ ਸਟੇਡੀਅਮ ਆਪਣੀ ਬੱਲੇਬਾਜ਼ੀ ਲਈ ਦੋਸਤਾਨਾ ਪਿੱਚ ਲਈ ਮਸ਼ਹੂਰ ਹੈ ਅਤੇ ਇਸ ’ਤੇ 200 ਤੋਂ ਵੱਧ ਦਾ ਸਕੋਰ ਹੋਣਾ ਤੈਅ ਹੈ। ਅਜਿਹੇ ’ਚ ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਮੁੱਖ ਟੀਮ ’ਚ ਜਗ੍ਹਾ ਨਾ ਮਿਲਣ ਕਾਰਨ ਕਾਫੀ ਚਰਚਾ ਦਾ ਸਾਹਮਣਾ ਕਰ ਰਹੇ ਰਿੰਕੂ ਸਿੰਘ ’ਤੇ ਵੀ ਨਜ਼ਰਾਂ ਟਿਕੀਆਂ ਹੋਣਗੀਆਂ। ਉਹ ਇਸ ਸਾਲ ਆਈਪੀਐੱਲ ’ਚ ਜ਼ਿਆਦਾ ਸਮਾਂ ਨਹੀਂ ਖੇਡ ਸਕਿਆ। (MI vs KKR)

ਦੂਜੇ ਪਾਸੇ ਮੁੰਬਈ ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਨਜ਼ਰ ਆ ਰਹੀ ਹੈ, ਹਾਲਾਂਕਿ ਉਸ ਦੇ ਪੰਜ ਹੋਰ ਮੈਚ ਖੇਡਣੇ ਹਨ। ਜੇਕਰ ਉਹ ਇਹ ਸਭ ਜਿੱਤ ਵੀ ਲੈਂਦੀ ਹੈ, ਤਾਂ ਇਸ ਦੇ ਸਿਰਫ 16 ਅੰਕ ਹੋਣਗੇ ਜੋ ਪਲੇਆਫ ’ਚ ਜਗ੍ਹਾ ਬਣਾਉਣ ਲਈ ਸ਼ਾਇਦ ਘੱਟ ਹੋਣਗੇ। ਜਸਪ੍ਰੀਤ ਬੁਮਰਾਹ (14 ਵਿਕਟਾਂ) ਤੇ ਗੇਰਾਲਡ ਕੋਏਟਜ਼ੀ (13 ਵਿਕਟਾਂ) ਮੁੰਬਈ ਦੇ ਸਰਵੋਤਮ ਗੇਂਦਬਾਜ਼ ਰਹੇ ਹਨ ਪਰ ਇੱਕ ਯੂਨਿਟ ਦੇ ਤੌਰ ’ਤੇ ਟੀਮ ਗੇਂਦਬਾਜ਼ੀ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਬੱਲੇਬਾਜ਼ੀ ’ਚ ਤਿਲਕ ਵਰਮਾ ਨੇ ਤਿੰਨ ਅਰਧ ਸੈਂਕੜਿਆਂ ਸਮੇਤ 343 ਦੌੜਾਂ ਬਣਾਈਆਂ ਪਰ ਬਾਕੀ ਬੱਲੇਬਾਜ਼ ਨਾਕਾਮ ਰਹੇ। (MI vs KKR)

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 158.29 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ ਪਰ ਲਗਾਤਾਰ ਵੱਡੀ ਪਾਰੀ ਨਹੀਂ ਖੇਡ ਸਕੇ ਹਨ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਸ ਦੀ ਫਾਰਮ ’ਤੇ ਵੀ ਨਜ਼ਰਾਂ ਹੋਣਗੀਆਂ। ਉਥੇ ਹੀ ਸੂਰਿਆ ਕੁਮਾਰ ਯਾਦਵ ਨੇ ਦੋ ਅਰਧ ਸੈਂਕੜੇ ਲਾਏ ਹਨ ਪਰ ਆਪਣੀ ਕਾਬਲੀਅਤ ਨਾਲ ਪੂਰਾ ਇਨਸਾਫ ਨਹੀਂ ਕਰ ਸਕੇ। ਕਪਤਾਨ ਹਾਰਦਿਕ ਪੰਡਿਆ ਬੱਲੇ ਜਾਂ ਗੇਂਦ ਨਾਲ ਕੋਈ ਕਮਾਲ ਨਹੀਂ ਕਰ ਸਕੇ ਹਨ ਪਰ ਟੀ-20 ਵਿਸ਼ਵ ਕੱਪ ਟੀਮ ਦਾ ਉਪ ਕਪਤਾਨ ਬਣਾਏ ਜਾਣ ਨਾਲ ਉਸ ਦਾ ਹੌਸਲਾ ਵਧਿਆ ਹੋਵੇਗਾ। (MI vs KKR)