ਮਜ਼ਦੂਰ ਦਿਵਸ : ‘ਹਕੀਕਤ ’ਚ ਮਜ਼ਦੂਰ ਜਮਾਤ ਦਾ ਕੋਈ ਵੀ ਤਿਉਹਾਰ ਨਹੀਂ’

Labor Day
ਗੋਬਿੰਦਗੜ੍ਹ ਜੇਜੀਆ। ਮਜ਼ਦੂਰ ਦਿਵਸ ਦੇ ਮੌਕੇ ’ਤੇ ਇੱਕ ਮਜ਼ਦੂਰ ਵੱਲੋਂ ਮਜ਼ਦੂਰੀ ਕੀਤੇ ਜਾਣ ਦਾ ਦਿ੍ਰਸ਼। ਤਸਵੀਰ : ਭੀਮ ਸੈਨ ਇੰਸਾਂ

ਮਜ਼ਦੂਰ ਖੁਸ਼ਹਾਲ ਹੋਵੇਗਾ ਤਾਂ ਅਸੀਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ : ਰਣ ਸਿੰਘ

ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਜਿੱਥੇ ਇੱਕ ਪਾਸੇ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਦੀ ਯਾਦ ’ਚ ਦੁਨੀਆਂ ਭਰ ’ਚ ਇੱਕ ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਦੂਜੇ ਪਾਸੇ ਭਾਰਤ ’ਚ ਮਜ਼ਦੂਰ ਦਿਵਸ ਸਿਰਫ ਸਰਕਾਰੀ ਅਧਿਕਾਰੀਆਂ ਲਈ ਗਜਟਿਡ ਛੁੱਟੀ ਹੀ ਬਣ ਕੇ ਰਹਿ ਗਿਆ। ਬੇਸ਼ੱਕ ਸਰਕਾਰੀ ਸਮਾਰੋਹਾਂ ’ਚ ਸਰਕਾਰਾਂ ਵਿਕਾਸ ਦੇ ਦਮਗਜੇ ਮਾਰਕੇ ਲੋਕਾਂ ਨੂੰ ਮੂਰਖ ਬਣਾਉਂਦੀਆਂ ਹਨ ਪਰ ਹਕੀਕਤ ’ਚ ਮਜ਼ਦੂਰ ਜਮਾਤ ਦਾ ਕੋਈ ਵੀ ਤਿਉਹਾਰ ਨਹੀਂ ਹੈ, ਮਜ਼ਦੂਰ ਦੀਵਾਲੀ, ਦੁਸਹਿਰਾ, ਵਿਸਾਖੀ, ਲੋਹੜੀ ਤੇ ਮਜ਼ਦੂਰ ਦਿਵਸ ’ਤੇ ਮਜ਼ਦੂਰੀ ਕਰਦਾ ਦੇਖਿਆ ਜਾ ਸਕਦਾ ਹੈ। (Labor Day)

ਅੱਜ ਵੀ ਮਜ਼ਦੂਰ ਦਿਵਸ ਦੇ ਨਾਂਅ ’ਤੇ ਸਰਕਾਰ ਵੱਲੋਂ ਬਿਨਾਂ ਕਿਸੇ ਮਿਹਨਤਾਨਾ ਕੱਟੇ ਸਰਕਾਰੀ ਅਧਿਕਾਰੀਆਂ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਮਜ਼ਦੂਰ ਮੰਡੀਆਂ, ਫੈਕਟਰੀਆਂ, ਭੱਠਿਆਂ ਤੇ ਦੁਕਾਨਾਂ ’ਤੇ ਅੱਜ ਵੀ ਮਸ਼ੀਨ ਬਣ ਕੇ ਕੰਮ ਕਰ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਨਿੱਕਾ ਸਿੰਘ ਗੋਬਿੰਦਗੜ੍ਹ ਜੇਜੀਆ ਨੇ ਕਿਹਾ ਕਿ ਦੇਸ਼ ਭਰ ਦੇ ਕਾਰਖਾਨਿਆਂ, ਲੇਬਰ ਚੌਂਕਾਂ ਤੇ ਮੰਡੀਆਂ ’ਚ ਮਜ਼ਦੂਰ ਕੰਮ ਕਰ ਰਹੇ ਹਨ, ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਜਲਦੀ ਘਰਾਂ ’ਚੋਂ ਨਿਕਲ ਕੇ ਬੱਸਾਂ ਰਾਹੀਂ ਆਪੋਂ ਆਪਣੇ ਕੰਮਾਂ ਲਈ ਮਜ਼ਦੂਰੀ ’ਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਭਾਵੇਂ ਅੱਜ ਸਰਕਾਰੀ ਅਦਾਰਿਆਂ ’ਚ ਛੁੱਟੀ ਹੈ ਪਰ ਇੱਕ ਮਜ਼ਦੂਰ ਅੱਤ ਦੀ ਮਹਿੰਗਾਈ ਦੌਰਾਨ ਬਾਲ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਲੱਕ ਤੋੜ ਮਿਹਨਤ ਕਰ ਰਿਹਾ ਹੈ ਤੇ ਸਰਕਾਰਾਂ ਦੀ ਉਹਨਾਂ ਦੇ ਉਥਾਨ ਲਈ ਕੋਈ ਨੀਤੀ ਨਹੀਂ ਹੈ।

Labor Day

ਸਮਾਜ ਸੇਵੀ ਆਗੂ ਰਣ ਸਿੰਘ ਮਹਿਲਾਂ ਨੇ ਕਿਹਾ ਕਿ ਹਰ ਸਾਲ ਇੱਕ ਮਈ ਨੂੰ ਮਜ਼ਦੂਰ ਦਿਵਸ ਵਿਸ਼ਵ ਭਰ ’ਚ ਵੱਡੀ ਪੱਧਰ ’ਤੇ ਮਨਾਇਆ ਜਾਂਦਾ ਹੈ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਸਾਡੇ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਇੱਕ ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰਕੇ ਆਪਣਾ ਪੱਲਾ ਝਾੜ ਲਿਆ ਜਾਂਦਾ ਹੈ, ਇਸ ਦਿਨ ਛੁੱਟੀ ਮਜ਼ਦੂਰ ਦਿਵਸ ਦੇ ਨਾਂਅ ’ਤੇ ਹੁੰਦੀ ਹੈ ਪਰ ਮਜ਼ਦੂਰ ਨੂੰ ਕੋਈ ਛੁੱਟੀ ਨਹੀਂ ਹੁੰਦੀ ਤੇ ਨਾ ਮਜ਼ਦੂਰ ਵਰਗ ਨੂੰ ਆ ਰਹੀਆਂ ਸਮੱਸਿਆ ਨੂੰ ਹੱਲ ਕਰਨ ਦਾ ਕੋਈ ਯਤਨ ਨਹੀਂ ਕੀਤੇ ਜਾਂਦੇ। ਰਣ ਸਿੰਘ ਮਹਿਲਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਮਜ਼ਦੂਰ ਨੂੰ ਅੱਠ ਘੰਟੇ ਕੰਮ ਦੀ ਗਰੰਟੀ ਦਿੱਤੀ ਜਾਵੇ।

Also Read : ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ’ਤੇ ਅਮਰੀਕਾ ਪੁਲਿਸ ਦਾ ਖੁਲਾਸਾ, ਜਾਣੋ ਕੀ ਹੈ ਪੂਰਾ ਮਾਮਲਾ?

ਇੱਕ ਮਈ ਨੂੰ ਮਜ਼ਦੂਰ ਵਰਗ ਲਈ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕੀਤਾ ਜਾਵੇ, ਜਿਸ ਵਿੱਚ ਮਜ਼ਦੂਰ ਵਰਗ ਨੂੰ ਆ ਰਹੀਆਂ ਸਾਰੀਆਂ ਸਮੱਸਿਆ ਦਾ ਢੁਕਵਾਂ ਹੱਲ ਹੋਵੇ। ਜੇ ਮਜ਼ਦੂਰ ਖੁਸ਼ਹਾਲ ਹੋਵੇਗਾ ਤਾਂ ਅਸੀ ਮਜ਼ਦੂਰ ਦਿਵਸ ਸਮਾਰੋਹ ਦੌਰਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ।