ਅਹਿਮਦਾਬਾਦ ’ਚ BCCI ਦੀ ਹੋਈ ਮੀਟਿੰਗ | T20 World Cup 2024
- ਰੋਹਿਤ ਨੂੰ ਹੀ ਬਣਾਇਆ ਗਿਆ ਹੈ ਕਪਤਾਨ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 2024 ਦਾ ਇਹ ਟੀ20 ਵਿਸ਼ਵ ਕੱਪ 2 ਤੋਂ 29 ਜੂਨ ਤੱਕ ਅਮਰੀਕਾ ਅਤੇ ਵੈਸਟਇੰਡੀਜ਼ ’ਚ ਖੇਡਿਆ ਜਾਵੇਗਾ। ਟੀਮ ਇੰਡੀਆ 5 ਜੂਨ ਨੂੰ ਆਇਰਲੈਂਡ ਖਿਲਾਫ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ। (T20 World Cup 2024)
ਵੱਡੀ ਖਬਰ, ਕਿਸਾਨਾਂ ਦੇ ਖਾਤਿਆਂ ‘ਚ ਆਏ 1111 ਕਰੋੜ ਰੁਪਏ
ਪਾਕਿਸਤਾਨ ਨਾਲ 9 ਜੂਨ ਨੂੰ ਹੈ ਮੁਕਾਬਲਾ | T20 World Cup 2024
ਭਾਰਤੀ ਟੀਮ ਆਪਣਾ ਪਹਿਲਾ ਮੁਕਾਬਲ 5 ਜੂਨ ਨੂੰ ਆਇਰਲੈਂਡ ਨਾਲ ਖੇਡੇਗੀ। ਟੀਮ ਦਾ ਦੂਜਾ ਮੁਕਾਬਲਾ 9 ਜੂਨ ਨੂੰ ਪਾਕਿਸਤਾਨ, 12 ਜੂਨ ਨੂੰ ਤੀਜਾ ਮੁਕਾਬਲਾ ਅਮਰੀਕਾ ਨਾਲ, ਅਤੇ 15 ਜੂਨ ਨੂੰ ਚੌਥਾ ਮੁਕਾਬਲਾ ਕੈਨੇਡਾ ਨਾਲ ਹੈ।
ਕੈਨੇਡਾ ਅਤੇ ਅਮਰੀਕਾ ਵਿਚਕਾਰ ਹੋਵੇਗਾ ਪਹਿਲਾ ਮੈਚ
ਇਸ ਵਾਰ ਟੀ20 ਵਿਸ਼ਵ ਕੱਪ 2 ਤੋਂ 29 ਜੂਨ ਤੱਕ ਅਮਰੀਕਾ ਤੇ ਵੈਸਟਇੰਡੀਜ਼ ਦੋ ਦੇਸ਼ਾਂ ’ਚ ਖੇਡਿਆ ਜਾਵੇਗਾ। ਪਹਿਲਾ ਮੈਚ ਅਮਰੀਕਾ ਤੇ ਕੈਨੇਡਾ ਵਿਚਕਾਰ ਹੋਵੇਗਾ। ਇਹ ਮੈਚ ਅਮਰੀਕਾ ਦੇ ਘਰੇਲੂ ਮੈਦਾਨ ਡਾਲਾਸ ’ਚ ਖੇਡਿਆ ਜਾਵੇਗਾ। ਫਾਈਨਲ ਮੈਚ 29 ਜੂਨ ਨੂੰ ਵੈਸਟਇੰਡੀਜ਼ ਦੇ ਬਾਰਬਾਡੋਸ ’ਚ ਹੋਵੇਗਾ।
ਗਰੁੱਪ ਪੜਾਅ ਦੇ ਮੈਚ 17 ਜੂਨ ਤੱਕ ਹੋਣਗੇ
ਟੀ-20 ਵਿਸ਼ਵ ਕੱਪ ’ਚ ਗਰੁੱਪ ਪੜਾਅ ਦੇ ਮੈਚ 2 ਤੋਂ 17 ਜੂਨ ਤੱਕ ਹੋਣਗੇ। ਸੁਪਰ-8 ਪੜਾਅ ਦੇ ਮੈਚ 19 ਤੋਂ 24 ਜੂਨ ਤੱਕ ਹੋਣਗੇ। ਫਿਰ 26 ਜੂਨ ਤੋਂ ਨਾਕਆਊਟ ਪੜਾਅ ਸ਼ੁਰੂ ਹੋਵੇਗਾ।
ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਜਰਾਹ , ਮੁਹੰਮਦ ਸਿਰਾਜ, ਸ਼ੁਬਮਨ ਗਿੱਲ, ਅਹਿਮਦ, ਅਵੇਸ਼, ਰਿੰਕੂ ਸਿੰਘ
ਖਬਰ ਲਗਾਤਾਰ ਅਪਡੇਟ ਕੀਤੀ ਜਾ ਰਹੀ ਹੈ।