Congress: ਕਾਂਗਰਸ ਵੱਲੋਂ 4 ਹੋਰ ਉਮੀਦਵਾਰਾਂ ਦਾ ਐਲਾਨ

Sukhpal Khaira

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਉਤਾਰਿਆ ਚੋਣ ਮੈਦਾਨ ’ਚ, 4 ਹੋਰ ਉਮੀਦਵਾਰਾਂ ਦਾ ਐਲਾਨ | Congress

  • ਫਿਰੋਜ਼ਪੁਰ ਬਾਰੇ ਅਜੇ ਨਹੀਂ ਬਣੀ ਸਹਿਮਤੀ, ਰਾਣਾ ਇੰਦਰ ਪ੍ਰਤਾਪ ਸਿੰਘ ਦੇ ਨਾਂਅ ’ਤੇ ਫਸਿਆ ਹੋਇਆ ਪੇਚ | Congress
  • ਹੁਣ ਤੱਕ 13 ਸੀਟਾਂ ਵਿੱਚੋਂ 12 ਦਾ ਹੋਇਆ ਐਲਾਨ, ਫਿਰੋਜ਼ਪੁਰ ਨੂੰ ਲੈ ਕੇ ਅਗਲੇ 2 ਦਿਨਾਂ ’ਚ ਐਲਾਨ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਪਾਰਟੀ ਵੱਲੋਂ ਸੋਮਵਾਰ ਨੂੰ 4 ਹੋਰ ਉਮੀਦਵਾਰਾਂ ਦਾ ਐਲਾਨ ਕਰਦਿਆਂ ਚੋਣ ਮੈਦਾਨ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਤਾਰ ਦਿੱਤਾ ਗਿਆ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਹੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਉਤਾਰਿਆ ਗਿਆ ਹੈ। ਰਵਨੀਤ ਸਿੰਘ ਬਿੱਟੂ ਇਸ ਸਮੇਂ ਭਾਜਪਾ ਦੀ ਟਿਕਟ ’ਤੇ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਜਿਸ ਕਾਰਨ ਲੁਧਿਆਣਾ ਵਿਖੇ ਮੁਕਾਬਲਾ ਕਾਫ਼ੀ ਜ਼ਿਆਦਾ ਫਸਵਾਂ ਹੋ ਗਿਆ ਹੈ। (Congress)

ਪੰਜਾਬ ਦੇ ਕਈ ਇਲਾਕਿਆਂ ’ਚ ਤੇਜ ਹਵਾਵਾਂ ਨਾਲ ਮੀਂਹ, ਇਸ ਦਿਨ ਤੱਕ ਹੈ ਅਲਰਟ ਜਾਰੀ

ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ 13 ਸੀਟਾਂ ਵਿੱਚੋਂ 12 ਦਾ ਐਲਾਨ ਕਰ ਦਿੱਤਾ ਗਿਆ ਹੈ। ਜਦੋਂ ਕਿ ਫਿਰੋਜ਼ਪੁਰ ਸੀਟ ਨੂੰ ਲੈ ਕੇ ਕਾਫ਼ੀ ਜ਼ਿਆਦਾ ਅੰਦਰੂਨੀ ਚਰਚਾ ਚੱਲ ਰਹੀ ਹੈ। ਇਸ ਸੀਟ ਤੋਂ ਰਾਣਾ ਗੁਰਮੀਤ ਸਿੰਘ ਟਿਕਟ ਲੈਣ ਦੀ ਕੋਸ਼ਸ਼ ਕਰ ਰਹੇ ਹਨ ਅਤੇ ਰਾਣਾ ਗੁਰਮੀਤ ਸਿੰਘ ਦਾ ਵੱਡਾ ਪੁੱਤਰ ਤੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਟਿਕਟ ਲੈਣ ਦੀ ਦੌੜ ਵਿੱਚ ਸ਼ਾਮਲ ਹੈ। ਜਿਸ ਕਾਰਨ ਹੀ ਸੋਮਵਾਰ ਨੂੰ ਇੱਕ ਲੋਕ ਸਭਾ ਸੀਟ ’ਤੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ। (Congress)

ਕਾਂਗਰਸ ਪਾਰਟੀ ਵੱਲੋਂ 4 ਉਮੀਦਵਾਰਾਂ ਨੂੰ ਦਿੱਤੀ ਗਈ ਟਿਕਟ ਵਿੱਚ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਖਡੂਰ ਸਾਹਿਬ ਸੀਟ ਤੋਂ ਸਾਬਕਾ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਅਤੇ ਆਨੰਦਪੁਰ ਸਾਹਿਬ ਸੀਟ ਤੋਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਗਈ ਹੈ। (Congress)