ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਹਾੜੇ ਦਾ ਪਵਿੱਤਰ ਭੰਡਾਰਾ 29 ਨੂੰ

 ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ

ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ’ਚ ਜੁਟੇ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ

(ਸੱਚ ਕਹੂੰ ਨਿਊਜ਼) ਸਰਸਾ। ਸਰਵ-ਧਰਮ ਸੰਗਗ ਡੇਰਾ ਸੱਚਾ ਸੌਦਾ ਦਾ 76ਵਾਂ ਰੂਹਾਨੀ ਸਥਾਪਨਾ ਦਿਹਾੜਾ 29 ਅਪਰੈਲ ਸੋਮਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਪਵਿੱਤਰ ਭੰਡਾਰੇ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਇਆ ਜਾ ਰਿਹਾ ਹੈ। MSG Bhandara

ਜ਼ਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਸਾਧ-ਸੰਗਤ ਹਰ ਸਾਲ 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਹਾੜੇ ਦਾ ਪਵਿੱਤਰ ਭੰਡਾਰਾ ਮਨਾਉਂਦੀ ਹੈ। ਪਵਿੱਤਰ ਭੰਡਾਰੇ ਲਈ ਟ੍ਰੈਫਿਕ, ਲੰਗਰ, ਪੀਣ ਵਾਲੇ ਪਾਣੀ ਸਮੇਤ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਵੱਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਸ਼ੁੱਭ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਮਾਨਵਤਾ ਭਲਾਈ ਕਾਰਜ ਵੀ ਕੀਤੇ ਜਾਣਗੇ। MSG Bhandara

ਇਹ ਵੀ ਪੜ੍ਹੋ: ਮਿੱਠੇ ਬਚਨਾਂ ਨੇ ਨਿੰਦਕਾਂ ਨੂੰ ਭਗਤ ਬਣਾਇਆ

ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹਜ਼ਾਰਾਂ ਸਤਿਸੰਗ ਕਰਕੇ ਲੱਖਾਂ ਲੋਕਾਂ ਨੂੰ ਨਾਮ-ਸ਼ਬਦ ਦੇ ਕੇ ਇਨਸਾਨੀਅਤ ਦੇ ਮਾਰਗ ’ਤੇ ਚਲਾਇਆ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸੱਤ ਕਰੋੜ ਦੇ ਕਰੀਬ ਸ਼ਰਧਾਲੂ 162 ਮਾਨਵਤਾ ਭਲਾਈ ਕਾਰਜਾਂ ਨੂੰ ਲਗਾਤਾਰ ਕਰ ਰਹੇ ਹਨ ਡੇਰਾ ਸੱਚਾ ਸੌਦਾ ਦੀਆਂ ਪਾਕ-ਪਵਿੱਤਰ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਹੁਣ ਤੱਕ ਕਰੀਬ ਸੱਤ ਕਰੋੜ ਲੋਕ ਨਸ਼ਾ ਤੇ ਬੁਰਾਈਆਂ ਛੱਡ ਚੁੱਕੇ ਹਨ।