ਸਕੂਲ ਫਾਰ ਬਲਾਇੰਡ ਦੇ ਵਿਦਿਆਰਥੀਆਂ ਨੂੰ ਪੁਜੀਸ਼ਨਾਂ ਹਾਸਲ ਕਰਨ ’ਤੇ ਕੀਤਾ ਸਨਮਾਨਿਤ

School News Punjab
ਮਲੇਰਕੋਟਲਾ : ਪੜ੍ਹਾਈ ’ਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ।

ਦਸਵੀਂ ਜਮਾਤ ’ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵਧਾਇਆ ਹੌਂਸਲਾ

(ਗੁਰਤੇਜ ਜੋਸੀ) ਮਲੇਰਕੋਟਲਾ। ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਸਕੂਲ ਫਾਰ ਬਲਾਇੰਡ ਦੇ ਵਿਦਿਆਰਥੀਆਂ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦ ਰਿਹਾ । ਸਾਰੇ ਵਿਦਿਆਰਥੀ ਚੰਗੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ ਹਨ। ਇਸ ਸਬੰਧੀ ਸਕੂਲ ਫਾਰ ਬਲਾਇੰਡ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ਼੍ਰੀ ਉਸਮਾਨ ਸਿੱਦੀਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। School News Punjab

ਇਹ ਵੀ ਪੜ੍ਹੋ: Indian-origin student Arrested: ਅਮਰੀਕਾ ਵਿੱਚ ਭਾਰਤੀ ਮੂਲ ਦੀ ਵਿਦਿਆਰਥਣ ਗ੍ਰਿਫਤਾਰ, ਲਗਾਈ ਪਾਬੰਦੀ

ਸਕੂਲ ਵਿੱਚ ਸਿੱਖਿਆ ਦੇ ਉੱਚੇ ਮਿਆਰ ਕਾਰਨ ਦਾਖਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਤੋਂ ਬਗੈਰ ਚੱਲ ਰਹੇ ਇਸ ਅਦਾਰੇ ਵਿੱਚ ਦਿਵਿਆਂਗ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ । ਸ੍ਰੀ ਸਿੱਦੀਕੀ ਨੇ ਕਿਹਾ ਕਿ ਦਸਵੀਂ ਜਮਾਤ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਮੁਹੰਮਦ ਤਾਬੇਸ਼ ,ਦੁਰਗੇਸ਼ ਕੁਮਾਰ, ਗੋਬਿੰਦ ਕੁਮਾਰ ,ਹਿਮਾਂਸ਼ੂ ਮਿਸ਼ਰਾ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ l School News Punjab

ਅਜਿਹਾ ਕਰਨ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨ ਦੀ ਪ੍ਰੇਰਨਾ ਮਿਲੇਗੀ। ਇਸ ਮੌਕੇ ਸ਼੍ਰੀ ਰਾਸ਼ੀਦ ਸ਼ੇਖ, ਹਾਕਮ ਸਿੰਘ ਰਾਣੂ (ਦੋਵੇਂ ਸਾਬਕਾ ਪ੍ਰਧਾਨ ਰੋਟਰੀ ਕਲੱਬ ਮਲੇਰਕੋਟਲਾ) ਜਗਤ ਸਿੰਘ ਠਾਕੁਰ, ਨਿਸਾਰ ਅਹਿਮਦ ਥਿੰਦ ਅਤੇ ਪ੍ਰਿੰਸੀਪਲ ਸੁਨੀਲ ਕੁਮਾਰ ਵੀ ਹਾਜ਼ਰ ਸਨ।