ਲਾਜਪੱਤ ਰਾਏ। ਗਰਮੀਆਂ ’ਚ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ, ਜਿਨ੍ਹਾਂ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਬਦਲਦੇ ਮੌਸਮ ਦਾ ਅਸਰ ਸਾਡੀ ਸਿਹਤ ’ਤੇ ਪੈਂਦਾ ਹੈ, ਇਸ ਮੌਸਮ ’ਚ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਸੰਕਰਮਣ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਯਮੁਨਾਨਗਰ ’ਚ ਮੁਕੰਦ ਲਾਲ ਜਿਲ੍ਹਾ ਸਿਵਲ ਹਸਪਤਾਲ ਦੀ ਮੁੱਖ ਮੈਡੀਕਲ ਅਫ਼ਸਰ ਡਾ. ਦਿਵਿਆ ਮੰਗਲਾ ਨੇ ਬਦਲਦੀ ਰੁੱਤ ’ਚ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਦਿਆਂ ਦੱਸਿਆ ਕਿ ਗਰਮੀ ਦੇ ਵਧਦੇ ਤਾਪਮਾਨ ਕਾਰਨ ਭੋਜਨ ’ਤੇ ਬੈਕਟੀਰੀਆ, ਵਾਇਰਸ, ਜ਼ਹਿਰੀਲੇ ਪਦਾਰਥ ਤੇਜ਼ੀ ਨਾਲ ਪੈਦਾ ਹੋਣ ਲੱਗਦੇ ਹਨ, ਜਿਸ ਨਾਲ ਪੇਟ ਦਰਦ, ਦਸਤ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਦਾ ਖਤਰਾ ਵੀ ਪੈਦਾ ਹੋਣ ਲੱਗਦਾ ਹੈ। (Stomach Ache)
ਅਜਿਹੇ ’ਚ ਬੇਹਾ ਜਾਂ ਬਿਨਾਂ ਸਾਫ ਕੀਤੇ ਭੋਜਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬੱਚਿਆਂ ਤੇ ਬਜ਼ੁਰਗ ਵਿਅਕਤੀਆਂ ਨੂੰ ਸੰਕਰਮਣ ਜ਼ਲਦੀ ਪ੍ਰਭਾਵਿਤ ਕਰਦਾ ਹੈ। ਡਾ. ਦਿਵਿਆ ਮੰਗਲਾ ਨੇ ਦੱਸਿਆ ਕਿ ਮੌਸਮ ਮਾਹਿਰਾਂ ਵੱਲੋਂ ਸੰਭਾਵਨਾ ਜਤਾਈ ਗਈ ਹੈ ਕਿ ਇਸ ਸਾਲ ਆਮ ਤੋਂ ਜ਼ਿਆਦਾ ਗਰਮੀ ਪਵੇਗੀ। ਵਧਦੇ ਪਾਰੇ ਅਤੇ ਲੂ ਨਾਲ ਮੌਸਮ ਨੂੰ ਸਿਹਤ ਲਈ ਚੁਣੌਤੀਪੂਰਨ ਮੰਨਿਆ ਜਾਂਦਾ ਹੈ। ਅਜਿਹੇ ’ਚ ਸਿਹਤ ਪ੍ਰਤੀ ਲਾਪਰਵਾਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵਧਾ ਸਕਦੀ ਹੈ। ਸੂਰਜ ਦੀਆਂ ਤੇਜ਼ ਕਿਰਨਾਂ ਅਤੇ ਵਧਦੀ ਗਰਮੀ ਕਾਰਨ ਅੱਖਾਂ ਨਾਲ ਸਬੰਧਿਤ ਸਮੱਸਿਆਵਾਂ ਹੁੰਦੀਆਂ ਹਨ, ਜਿਵੇਂ ਐਲਰਜੀ, ਲਾਲੀ, ਜਲਣ ਅਤੇ ਰੜਕ ਆਦਿ ਦਿੱਕਤਾਂ ਹੁੰਦੀਆਂ ਹਨ। ਉੱਥੇ ਇਸ ਮੌਸਮ ’ਚ ਫੂਡ ਪਾਇਜ਼ਨਿੰਗ, ਡੀਹਾਈਡੇ੍ਰਸ਼ਨ ਅਤੇ ਪੀਲੀਆ ਦੀ ਸਮੱਸਿਆ ਵੀ ਹੋ ਸਕਦੀ ਹੈ। (Stomach Ache)
ਬੇਹਾ ਭੋਜਨ ਜਾਂ ਅਜਿਹੀਆਂ ਚੀਜਾਂ ਖਾਣ ਤੋਂ ਬਚੋ | Stomach Ache
ਡਾ. ਦਿਵਿਆ ਮੰਗਲਾ ਨੇ ਦੱਸਿਆ ਕਿ ਗਰਮੀ ਤੋਂ ਬਚਣ ਲਈ ਕੁਝ ਉਪਾਵਾਂ ਨਾਲ ਕਈ ਬਿਮਾਰੀਆਂ ਤੋਂ ਬਚਿਆ ਜ ਜਾ ਸਕਦਾ ਹੈ। ਜ਼ਿਆਦਾਤਰ ਬੱਚਿਆਂ ਨੂੰ ਲੂ, ਘਰ ਤੋਂ ਬਾਹਰ ਧੁੱਪ ’ਚ ਨਿੱਕਲਣ ਅਤੇ ਸਿੱਧਾ ਏਸੀ ’ਚੋਂ ਧੁੱਪ ’ਚ ਜਾਣ ਕਾਰਨ ਵੀ ਤਾਪਮਾਨ ਪਰਿਵਰਤਨ ਨਾਲ ਸਮੱਸਿਆਵਾਂ ਹੁੰਦੀਆਂ ਹਨ। ਬੇਹਾ ਭੋਜਨ-ਪਾਣੀ ਜਾਂ ਅਜਿਹੀਆਂ ਚੀਜਾਂ ਨੂੰ ਖਾਣ ਤੋਂ ਬਚੋ ਜੋ ਬਹੁਤ ਪੁਰਾਣੇ ਸਮੇਂ ਤੋਂ ਰੱਖੀਆਂ ਹੋਈਆਂ ਹੋਣ। ਇਸ ਦੇ ਨਾਲ ਹੀ ਪ੍ਰੋਸੈੱਸਡ ਖੁਰਾਕ ਪਦਾਰਥਾਂ ਦੀ ਵਰਤੋਂ ਆਖਰੀ ਮਿਤੀ ਦੇਖ ਕੇ ਹੀ ਕਰੋ। ਅੱਖਾਂ ਦੇ ਬਚਾਅ ਲਈ ਧੁੱਪ ਵਾਲਾ ਚਸ਼ਮਾ ਵਰਤੋ, ਸਮੇਂ-ਸਮੇਂ ’ਤੇ ਅੱਖਾਂ ਨੂੰ ਠੰਢੇ ਅਤੇ ਸਾਫ ਪਾਣੀ ਨਾਲ ਧੋਂਦੇ ਰਹੋ ਅਤੇ ਅੱਖਾਂ ਦੀ ਸਾਫ-ਸਫਾਈ ਦਾ ਧਿਆਨ ਰੱਖੋ। ਗਰਮੀਆਂ ਦੇ ਮੌਸਮ ’ਚ ਸਰੀਰ ’ਚ ਪਾਣੀ ਦੀ ਭਰਪਾਈ ਸਮੇਂ-ਸਮੇਂ ’ਤੇ ਕਰਦੇ ਰਹੋ। ਜਿਆਦਾ ਤੋਂ ਜਿਆਦਾ ਪੀਣ ਯੋਗ ਪਦਾਰਥਾਂ ਦੀ ਵਰਤੋਂ ਕਰੋ। ਬੱਚਿਆਂ ਨੂੰ ਸਮੇਂ-ਸਮੇਂ ’ਤੇ ਪਾਣੀ ਤੋਂ ਇਲਾਵਾ ਘਰ ’ਚ ਨਿੰਬੂ ਪਾਣੀ, ਜਲਜ਼ੀਰਾ, ਅੰਬ ਪੰਨਾ ਅਤੇ ਹੋਰ ਫਲਾਂ ਦਾ ਜੂਸ ਪਿਲਾਉਂਦੇ ਰਹੋ।
ਪੈਂਕਿੰਗ ਵਾਲੇ ਠੰਢੇ ਪੀਣਯੋਗ ਪਦਾਰਥਾਂ ਤੋਂ ਕਰੋ ਪਰਹੇਜ਼:
ਡਾ. ਦਿਵਿਆ ਨੇ ਦੱਸਿਆ ਕਿ ਬੱਚਿਆਂ ਨੂੰ ਪੈਕ ਕੋਲਡ ਡ੍ਰਿੰਕ ਦੀ ਆਦਤ ਨਾ ਪਾਓ, ਜ਼ਿਆਦਾਤਰ ਪੈਕ ਸੋਡਾ ਅਤੇ ਡ੍ਰਿੰਕਸ ਭਵਿੱਖ ’ਚ ਬੱਚਿਆਂ ਨੂੰ ਦਿੱਕਤ ਦਿੰਦੇ ਹਨ। ਘਰ ’ਚ ਤਾਜਾ ਪੀਣ ਯੋਗ ਪਦਾਰਥ ਬਣਾ ਕੇ ਬੱਚਿਆਂ ਨੂੰ ਪਿਆਓ। ਉੱਥੇ ਉਨ੍ਹਾਂ ਨੂੰ ਮੌਸਮ ਅਨੁਸਾਰ ਫਲ ਅਤੇ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਜ਼ਰੂਰੀ ਖੁਰਾਕ ਸਰੀਰ ਨੂੰ ਮਿਲਦੀ ਰਹੇ। ਇਸ ਨਾਲ ਸਰੀਰ ’ਚ ਵਿਟਾਮਿਨ-ਮਿਨਰਲ ਅਤੇ ਪਾਣੀ ਦੀ ਪੂਰਤੀ ਹੋਵੇਗੀ ਅਤੇ ਉਹ ਆਮ ਬਿਮਾਰੀਆਂ ਤੋਂ ਬਚੇ ਰਹਿਣਗੇ।
ਮੱਛਰਾਂ ਤੋਂ ਬਚਾਅ ਲਈ ਇਹ ਉਪਾਅ ਕਰੋ
ਗਰਮੀਆਂ ਦੇ ਮੌਸਮ ’ਚ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ, ਜਿਵੇਂ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ। ਅਜਿਹੇ ’ਚ ਮੱਛਰਾਂ ਤੋਂ ਬਚਾਅ ਦੇ ਵੀ ਉਪਾਅ ਕਰੋ ਅਤੇ ਖੁਦ ਨੂੰ ਅਤੇ ਬੱਚਿਆਂ ਸਮੇਤ ਸਾਰੇ ਪਰਿਵਾਰ ਨੂੰ ਮੱਛਰਾਂ ਤੋਂ ਬਚਾਓ। ਘਰਾਂ ਦੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿਓ, ਸਾਫ਼-ਸਫਾਈ ਦਾ ਧਿਆਨ ਰੱਖੋ ਅਤੇ ਪੂਰੇ ਕੱਪੜੇ ਪਹਿਨੋ।
Also Read : ਆਯੁਰਵੇਦ ’ਚ ਲੁਕਿਐ ਜੈਨੇਟਿਕ ਬਿਮਾਰੀਆਂ ਦਾ ਇਲਾਜ