ਐੱਨਆਈਏ ਵੱਲੋਂ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ’ਚ 9 ਟਿਕਾਣਿਆਂ ’ਤੇ ਛਾਪੇਮਾਰੀ

NIA Raids

ਸ੍ਰੀਨਗਰ। ਜੰਮੂ-ਕਸ਼ਮੀਰ ਦੇ ਸ੍ਰੀਨਗਰ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਸੋਮਵਾਰ ਨੂੰ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਇੱਕ ਮਾਮਲੇ ’ਚ 9 ਥਾਵਾਂ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਅਜੇ ਵੀ ਜਾਰੀ ਦੱਸੀ ਜਾ ਰਹੀ ਹੈ। ਐੱਨਆਈਏ ਟੀਮ ਦੇ ਨਾਲ ਪੁਲਿਸ ਅਤੇ ਸੀਆਰਪੀਐੱਫ਼ ਦੀਆਂ ਟੀਮਾਂ ਵੀ ਮੌਜ਼ੂਦ ਹਨ। ਸ੍ਰੀਨਗਰ ’ਚ ਰਹਿਣ ਵਾਲੇ ਕੁਝ ਸ਼ੱਕੀ ਵਿਅਕਤੀਆਂ ਦੇ ਸਬੰਧ ’ਚ ਮਿਲੀ ਖਾਸ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਅੱਤਵਾਦ ਵਿਰੋਧੀ ਏਜੰਸੀ ਨੇ ਇਹ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ 10 ਫਰਵਰੀ 2024 ਨੂੰ ਵੀ ਐੱਨਆਈਏ ਨੇ ਜੰਮੂ ਕਸ਼ਮੀਰ ਵਿੱਚ ਇੱਕੋ ਸਮੇਂ ਕਈ ਥਾਵਾਂ ’ਤੇ ਛਾਪੇ ਮਾਰੇ ਸਨ। (NIA Raids)

ਅਧਿਆਪਕ ਦੇ ਘਰੋਂ ਗ੍ਰੇਨੇਡ-ਪਿਸਟਲ ਬਰਾਮਦ | NIA Raids

ਬੀਤੇ ਦਿਨ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਇੱਕ ਸਕੂਲ ਹੈੱਡਮਾਸਟਰ ਦੇ ਘਰੋਂ ਦੋ ਚੀਨੀ ਗੇ੍ਰਨੇਡ ਅਤੇ ਇੱਕ ਪਾਕਿਸਤਾਨੀ ਪਿਸਤੌਲ ਬਰਾਮਦ ਕੀਤਾ ਗਿਆ ਸੀ। ਕਮਰੂਦੀਨ ਨਾਂਅ ਦਾ ਸਕੂਲ ਹੈੱਡਮਾਸਟਰ ਅੱਤਵਾਦੀਆਂ ਲਈ ਓਜੀਡਬਲਿਊ ਵਜੋਂ ਕੰਮ ਕਰ ਰਿਹਾ ਸੀ। ਹੈੱਡਮਾਸਟਰ ਨੂੰ ਉਸ ਦੇ ਘਰੋਂ ਇੱਕ ਵਿਦੇਸ਼ੀ ਪਿਸਤੌਲ ਅਤੇ ਇੱਕ ਗ੍ਰੇਨੇਡ ਸਮੇਤ ਫੜਿਆ ਗਿਆ ਹੈ। ਬਰਾਮਦ ਕੀਤੇ ਗਏ ਹਥਿਆਰ ਪੁੰਛ ਖੇਤਰ ਵਿੰਚ ਹੋਣ ਵਾਲੀਆਂ ਚੋਣਾਂ ਵਿੱਚ ਵਿਘਨ ਪਾਉਣ ਲਈ ਵਰਤੇ ਜਾਣ ਦਾ ਸ਼ੱਕ ਹੈ।

Also Read : ਆਯੁਰਵੇਦ ’ਚ ਲੁਕਿਐ ਜੈਨੇਟਿਕ ਬਿਮਾਰੀਆਂ ਦਾ ਇਲਾਜ