ਬੈਂਗਲੁਰੂ (ਏਜੰਸੀ)। ਕਰਨਾਟਕ ਦੇ ਹੁਬਲੀ ’ਚ ਕਾਂਗਰਸੀ ਕੌਂਸਲਰ ਨਿਰੰਜਨ ਹੀਰੇਮਠ ਦੀ ਧੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਗਰਸ ਦੇ ਰਾਜ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਮ੍ਰਿਤਕ ਲੜਕੀ ਦੇ ਪਿਤਾ ਨੇ ਦਾਅਵਾ ਕੀਤਾ ਕਿ ਮੁਲਜਮਾਂ ਨੇ ਉਸ ਦੀ ਧੀ ਨੂੰ ਫਸਾਉਣ ਦੀ ਯੋਜਨਾ ਬਣਾਈ ਸੀ। ਉਹ ਉਸ ਨੂੰ ਧਮਕੀਆਂ ਦੇ ਰਹੇ ਸਨ ਪਰ ਲੜਕੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਇਸ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਤਲ ਨਿੱਜੀ ਕਾਰਨਾਂ ਕਰਕੇ ਕੀਤਾ ਗਿਆ ਹੈ ਤੇ ਸੂਬੇ ’ਚ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ। (Murder)
ਸਾਬਕਾ ਐਮਪੀ ਸੰਤੋਖ ਸਿੰਘ ਦੀ ਪਤਨੀ ਅਤੇ ਤੇਜਿੰਦਰ ਸਿੰਘ ਭਾਜਪਾ ’ਚ ਹੋਏ ਸ਼ਾਮਲ
ਦਰਅਸਲ, ਵੀਰਵਾਰ (18 ਅਪਰੈਲ) ਨੂੰ ਕਰਨਾਟਕ ਦੇ ਹੁਬਲੀ ’ਚ ਬੀਵੀਬੀ ਕਾਲਜ ਕੈਂਪਸ ’ਚ ਕਾਂਗਰਸੀ ਕੌਂਸਲਰ ਨਿਰੰਜਨ ਹੀਰੇਮਠ ਦੀ 23 ਸਾਲਾ ਧੀ ਨੇਹਾ ਹੀਰੇਮਠ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨੇਹਾ ਐਮਸੀਏ ਪਹਿਲੇ ਸਾਲ ਦੀ ਵਿਦਿਆਰਥਣ ਸੀ। ਇਸੇ ਕਾਲਜ ਦੇ ਵਿਦਿਆਰਥੀ ਫੈਯਾਜ ਖੁੰਦੁਨਾਇਕ (23) ਨੇ ਨੇਹਾ ਦੀ ਗਰਦਨ ਤੇ ਪੇਟ ਸਮੇਤ ਉਸ ਦੇ ਸਰੀਰ ’ਤੇ ਚਾਕੂ ਨਾਲ 7 ਵਾਰ ਕੀਤੇ। ਹਮਲੇ ’ਚ ਫੈਯਾਜ ਨੂੰ ਵੀ ਸੱਟਾਂ ਲੱਗੀਆਂ ਹਨ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਨੇਹਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ’ਚ ਫੈਯਾਜ ਨੇਹਾ ’ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। (Murder)
ਮੁਲਜਮ ਨੇ ਪਹਿਲਾਂ ਗੱਲ ਕੀਤੀ, ਫਿਰ ਚਾਕੂ ਨਾਲ ਹਮਲਾ ਕੀਤਾ | Murder
ਪੁਲਿਸ ਮੁਤਾਬਕ ਇਹ ਘਟਨਾ 18 ਅਪਰੈਲ ਨੂੰ ਸ਼ਾਮਲ 5 ਵਜੇ ਦੀ ਹੈ। ਸੀਸੀਟੀਵੀ ਫੁਟੇਜ ’ਚ ਦੇਖਿਆ ਗਿਆ ਕਿ ਨੇਹਾ ਕਾਲਜ ਕੈਂਪਸ ਤੋਂ ਬਾਹਰ ਜਾ ਰਹੀ ਸੀ। ਇਸ ਦੌਰਾਨ ਫੈਯਾਜ ਉਸ ਦੇ ਸਾਹਮਣੇ ਆ ਗਿਆ। ਦੋਵਾਂ ਵਿਚਕਾਰ ਕੁਝ ਗੱਲਬਾਤ ਹੋਈ, ਜਿਸ ਤੋਂ ਬਾਅਦ ਫੈਯਾਜ ਨੇ ਨੇਹਾ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪਹਿਲੀ ਵਾਰ ਚਾਕੂ ਦੇ ਵਾਰ ਹੁੰਦੇ ਹੀ ਨੇਹਾ ਜਮੀਨ ’ਤੇ ਡਿੱਗ ਗਈ। ਫਿਰ ਫੈਯਾਜ ਨੇ ਉਸ ਦੇ ਇੱਕ ਤੋਂ ਬਾਅਦ ਇੱਕ 6 ਵਾਰ ਕੀਤੇ। ਹਮਲੇ ਤੋਂ ਬਾਅਦ ਫੈਯਾਜ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁਝ ਵਿਦਿਆਰਥੀਆਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ ਤੇ ਕਾਲਜ ਸਟਾਫ ਤੇ ਹੋਰ ਵਿਦਿਆਰਥੀ ਨੇਹਾ ਨੂੰ ਚੁੱਕ ਕੇ ਹਸਪਤਾਲ ਲੈ ਗਏ। ਹਾਲਾਂਕਿ ਉਦੋਂ ਤੱਕ ਨੇਹਾ ਦੀ ਮੌਤ ਹੋ ਚੁੱਕੀ ਸੀ। (Murder)