ਮਾਮਲੇ ’ਚ ਪੁਲਿਸ ਨੇ ਦੋ ਨੂੰ ਕਾਬੂ ਕਰਕੇ ਵਾਰਦਾਤ ਲਈ ਵਰਤੀ ਗਈ ਫਾਰਚੂਨਰ ਕਾਰ, 5 ਮੋਬਾਇਲ ਤੇ ਇੱਕ ਪਿਸਟਲ ਕੀਤਾ ਬਰਾਮਦ (Ludhiana News)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰ ਪੁਲਿਸ ਲੁਧਿਆਣਾ ਦੀ ਪੁਲਿਸ ਨੇ ਸਥਾਨਕ ਇੱਕ ਵਿਅਕਤੀ ਤੋਂ 3 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਨੂੰ ਚੌਵੀ ਘੰਟਿਆਂ ਵਿੱਚ ਹੱਲ ਕਰਦਿਆਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਵਾਰਦਾਤ ਲਈ ਵਰਤੀ ਗਈ ਫਾਰਚੂਨਰ ਕਾਰ, 5 ਮੋਬਾਇਲ ਤੇ ਇੱਕ ਪਿਸਟਲ ਬਰਾਮਦ ਹੋਇਆ ਹੈ। Ludhiana News
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ ਕਿ 17 ਅਪਰੈਲ ਨੂੰ ਗੌਰਵ ਮਿੱਤਲ ਪੁੱਤਰ ਸ਼੍ਰੀ ਤਰਸੇਮ ਮਿੱਤਲ ਵਾਸੀ ਅਗਰ ਨਗਰ ਲੁਧਿਆਣਾ ਦੇ ਪਰਸਨਲ ਮੋਬਾਇਲ ਨੰਬਰ ’ਤੇ ਆਈ ਵਾਟਸਐਪ ਕਾਲ ਰਾਹੀਂ ਕਿਸੇ ਅਗਿਆਤ ਵੱਲੋਂ 3 ਕਰੋੜ ਰੁਪਏ ਦੀ ਫ਼ਿਰੌਤੀ ਮੰਗ ਗਈ ਸੀ। ਫੋਨਕਰਤਾ ਵੱਲੋਂ ਰੁਪਏ ਨਾ ਦੇਣ ’ਤੇ ਗੌਰਵ ਮਿੱਤਲ ਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਦੀ ਵੀ ਧਮਕੀ ਦਿੱਤੀ ਗਈ ਸੀ। ਇੰਨਾਂ ਹੀ ਨਹੀਂ ਫੋਨਕਰਤਾ ਨੇ ਗੌਰਵ ਮਿੱਤਲ ਦੇ ਪਰਿਵਾਰਕ ਮੈਂਬਰਾਂ ਬਾਰੇ ਸਮੁੱਚੀ ਜਾਣਕਾਰੀ ਹੋਣ ਦਾ ਡਰਾਵਾ ਦਿੰਦਿਆਂ ਗੌਰਵ ਨੂੰ ਉਨ੍ਹਾਂ ਦੇ ਮੋਬਾਇਲ ’ਤੇ ਉਸਦੀ ਪਤਨੀ ਤੇ ਬੱਚਿਆਂ ਦੀ ਫੋਟੋਆਂ ਵੀ ਭੇਜੀਆਂ ਸਨ।
ਇਹ ਵੀ ਪੜ੍ਹੋ: ਰੇਹ ਸਪਰੇਅ ਵਾਤਾਵਰਣ ਉੱਤੇ ਬਣਾਈ ਲਘੂ ਫਿਲਮ ਲਈ ਭੇਡਪੁਰਾ ਦੇ ਮੁੰਡੇ ਨੂੰ ਮਿਲਿਆ ਐਵਾਰਡ
ਪੁਰੇਵਾਲ ਨੇ ਅੱਗੇ ਦੱਸਿਆ ਕਿ ਧਮਕੀ ਮਿਲਣ ’ਤੇ ਗੌਰਵ ਮਿੱਤਲ ਡਰ ਗਿਆ ਅਤੇ ਉਸਨੇ ਫੋਨਕਰਤਾ ਵੱਲੋਂ ਪ੍ਰਾਪਤ ਹੋਈਆਂ ਫੋਟੋਆਂ ਦੇ ਸਬੰਧੀ ’ਚ ਆਪਣੀ ਪਤਨੀ ਨਾਲ ਗੱਲਬਾਤ ਕੀਤੀ। ਪਤਨੀ ਨੇ ਦੱਸਿਆ ਕਿ ਉਹ 29 ਮਾਰਚ ਨੂੰ ਕੰਮਕਾਰ ਦੇ ਸਬੰਧ ’ਚ ਸਾਊਥ ਸਿਟੀ ਤੋਂ ਗਰੈਂਡਵਾਕ ਮਾਲ ਤੱਕ ਗਈ ਸੀ। ਇਸ ਦੌਰਾਨ ਉਨ੍ਹਾਂ ਦੀ ਗੱਡੀ ਦਾ ਇੱਕ ਫਾਰਚੂਨਰ ਨੇ ਪਿੱਛਾ ਕੀਤਾ। ਜਿਸ ’ਚ ਸਵਾਰ ਇੱਕ ਵਿਅਕਤੀ ਨੇ ਉਨ੍ਹਾਂ ਦੀਆਂ ਇਹ ਫੋਟੋਆਂ ਖਿੱਚੀਆਂ। Ludhiana News
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੌਰਵ ਮਿੱਤਲ ਤੇ ਉਨ੍ਹਾਂ ਦੀ ਪਤਨੀ ਪਾਸੋਂ ਪੁੱਛਗਿੱਛ ਦੇ ਅਧਾਰ ’ਤੇ ਪੁਲਿਸ ਨੇ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਗੌਰਵ ਮਿੱਤਲ ਦੀ ਪਤਨੀ ਦਾ ਪਿੱਛਾ ਕਰਨ ਵਾਲੀ ਫਾਰਚੂਨਰ ਕਾਰ ਦਾ ਨੰਬਰ ਪੀਬੀ- 65 ਏਐਕਸ- 0008 ਹੈ। ਇਸ ਤੋਂ ਬਾਅਦ ਦੀ ਤਫ਼ਤੀਸ਼ ਦੌਰਾਨ ਇਹ ਵੀ ਪਤਾ ਲੱਗਾ ਕਿ ਰਮਨਦੀਪ ਫ਼ਾਰਚੂਨਰ ਗੱਡੀ ਵਾਲੇ ਵਿਅਕਤੀਆਂ ਨਾਲ ਸਾਜ-ਬਾਜ ਹੋ ਕੇ ਹੀ ਗੌਰਵ ਮਿੱਤਲ ਨੂੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਕੋਲੋਂ ਫ਼ਿਰੌਤੀ ਦੀ ਮੰਗ ਕੀਤੀ ਸੀ।