ਮਰੀਜ਼ ਦੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਪੁਲਿਸ ਨੇ ਡਾਕਟਰ ਖਿਲਾਫ਼ ਮਾਮਲਾ ਦਰਜ਼ | Kidney stone
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੱਥਰੀ ਸੱਜੀ ਕਿਡਨੀ ਵਿੱਚ ਸੀ ਪਰ ਡਾਕਟਰ ਨੇ ਖੱਬੀ ਕਿਡਨੀ ਦਾ ਅਪ੍ਰੇਸ਼ਨ ਕਰਕੇ ਮਰੀਜ਼ ਦੇ ਮੈਡੀਕਲ ਇੰਸ਼ੋਰੈਂਸ ਵਿੱਚੋਂ ਇੱਕ ਲੱਖ ਦਾ ਕਲੇਮ ਵੀ ਹਾਸਲ ਕਰ ਲਿਆ। ਪੁਲਿਸ ਨੇ ਮਰੀਜ਼ ਦੀ ਸ਼ਿਕਾਇਤ ’ਤੇ ਇੱਕ ਸਾਲ ਦੀ ਪੜਤਾਲ ਉਪਰੰਤ ਮਾਮਲਾ ਦਰਜ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਵਨੀਤ ਖੰਨਾ ਪੁੱਤਰ ਪੇ੍ਰਮ ਖੰਨਾ ਵਾਸੀ ਰਾਜਗੁਰੂ ਨਗਰ ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਦੇ ਪੇਟ ਦਰਦ ਰਹਿੰਦਾ ਸੀ। (Kidney stone)
ਅਗਲੇਰੇ ਇਲਾਜ਼ ਲਈ ਉਨ੍ਹਾਂ ਨੇ ਪੇਟ ਦੀ ਸਕੈਨ ਕਰਵਾਈ, ਜਿਸ ਵਿੱਚ ਉਨ੍ਹਾਂ ਦੀ ਕਿਡਨੀ ਵਿੱਚ ਪੱਥਰੀ ਹੋਣ ਦਾ ਖੁਲਾਸਾ ਹੋਇਆ। ਖੰਨਾ ਨੇ ਅੱਗੇ ਦੱਸਿਆ ਕਿ ਪੱਥਰੀ ਕਢਵਾਉਣ ਲਈ ਉਨ੍ਹਾਂ ਡਾ. ਹਰਪ੍ਰੀਤ ਜੌਲੀ ਨਾਲ ਸੰਪਰਕ ਕੀਤਾ। ਜਿੰਨਾ ਉਨ੍ਹਾਂ ਨੂੰ ਅਪਰੇਸ਼ਨ ਕਰਨ ਦੀ ਸਲਾਹ ਦਿੱਤੀ। ਵਨੀਤ ਖੰਨਾ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਸੱਜੀ ਕਿਡਨੀ ਵਿੱਚ ਪੱਥਰੀ ਸੀ ਪਰ ਡਾਕਟਰ ਵੱਲੋਂ ਉਨ੍ਹਾਂ ਦੀ ਖੱਬੀ ਕਿਡਨੀ ਦਾ ਅਪਰੇਸ਼ਨ ਕਰ ਦਿੱਤਾ ਗਿਆ ਅਤੇ ਉਨ੍ਹਾਂ ਪਾਸੋਂ ਕੁੱਲ 1.65 ਲੱਖ ਰੁਪਏ ਹਾਸ਼ਲ ਕਰ ਲਏ। (Kidney stone)
ਇਸ ਤੋਂ ਇਲਾਵਾ ਉਨ੍ਹਾਂ ਨੂੰ ਬਿਨਾਂ ਦੱਸੇ ਡਾਕਟਰ ਨੇ ਉਨ੍ਹਾਂ ਦੇ ਮੈਡੀਕਲ ਇੰਸੋਰੈਂਸ ਵਿੱਚੋਂ ਵੀ ਇੱਕ ਲੱਖ ਰੁਪਏ ਦਾ ਕਲੇਮ ਹਾਸ਼ਲ ਕਰ ਲਿਆ। ਜਿਸ ਸਬੰਧੀ ਉਨ੍ਹਾਂ 13 ਮਾਰਚ 2023 ਨੂੰ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਜਿਸ ’ਚ ਇੱਕ ਸਾਲ ਦੀ ਪੜਤਾਲ ਤੋਂ ਬਾਅਦ ਹੁਣ ਡਾਕਟਰ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਵਨੀਤ ਖੰਨਾ ਦੀ ਸ਼ਿਕਾਇਤ ’ਤੇ ਡਾਕਟਰ ਹਰਪ੍ਰੀਤ ਸਿੰਘ ਜੌਲੀ ਵਾਸੀ ਦੁੱਗਰੀ (ਲੁਧਿਆਣਾ) ਦੇ ਖਿਲਾਫ਼ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਮੁਕੱਦਮਾ ਦਰਜ਼ ਕਰ ਲਿਆ ਹੈ।
Also Read: ਜਾਣੋ ਸਿਆਸੀ ਆਗੂ ਬਾਰੇ, ਕਾਂਗਰਸ ਤੋਂ ਸਫ਼ਰ ਸ਼ੁਰੂ ਕਰ ‘ਆਪ’ ’ਚ ਮਿਲੀ ਸਫ਼ਲਤਾ