Weather Today: ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਹਨ੍ਹੇਰੀ, ਝੱਖੜ ਤੇ ਪੈ ਸਕਦੈ ਮੀਂਹ

Weather Today
ਸੰਕੇਤਕ ਫੋਟੋ।

ਚੰਡੀਗੜ੍ਹ। ਵਾਤਾਵਰਣ ਤਬਦੀਲੀ ਕਾਰਨ ਮੌਸਮ ਰੋਜ਼ਾਨਾ ਹੀ ਆਪਣੇ ਰੰਗ ਬਦਲ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਵੀ ਤਰ੍ਹਾਂ ਤਰ੍ਹਾਂ ਦੀਆਂ ਸੂਚਨਾਵਾਂ ਦਿੱਤੀਆਂ (Weather Today) ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਅੱਜ ਫਿਰ ਮੌਸਮ ਵਿਭਾਗ ਅਲਰਟ ਜਾਰੀ ਕਰ ਕੇ ਕਿਸਾਨਾਂ ਨੂੂੰ ਚੌਕਸ ਕੀਤਾ ਹੈ। 18 ਅਪ੍ਰੈਲ ਤੋਂ ਪੱਛਮੀ ਗੜਬਾੜੀ ਕਾਰਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ ਜਦਕਿ 19 ਤੋਂ 20 ਅਪ੍ਰੈਲ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਧੂੜ ਭਰੀਆਂ ਹਵਾਵਾਂ ਚੱਲਣ, ਬੂੰਦਾਬਾਂਦੀ ਤੇ ਹਲਕੇ ਮੀਂਹ ਦੀ ਸੰਭਾਵਨਾ ਹੈ। (Meteorological Department)

ਜਾਣਕਾਰੀ ਅਨੁਸਾਰ ਪੱਛਮੀ ਗੜਬੜੀ ਦੇ ਅਸਰ ਕਾਰਨ ਸੋਮਵਾਰ ਨੂੰ ਮੱਧ ਰਾਤ ਤੋਂ ਬਾਅਦ ਤੋਂ ਮੰਗਲਵਾਰ ਸਵੇਰੇ ਪੰਜ ਵਜੇ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਮੀਂਹ ਤੇ ਬੂੰਦਾਬਾਂਦੀ ਹੋਈ। (Weather Today) ਹਾਲਾਂਕਿ ਸਵੇਰੇ ਅੱਠ ਵਜੇ ਤੋਂ ਬਾਅਦ ਤੋਂ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਹੋ ਗਿਆ ਤੇ ਤੇਜ਼ ਧੁੱਪ ਖਿੜਨ ਨਾਲ ਗਰਮੀ ਰਹੀ । ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਮੌਸਮ ਸਾਫ਼ ਰਹੇਗਾ । ਦਿਨ ’ਚ ਗਰਮੀ ਰਹੇਗੀ । 18 ਅਪ੍ਰੈਲ ਤੋਂ ਪੱਛਮੀ ਗੜਬੜੀ ਕਾਰਨ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿੱਚ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ। ਜਦਕਿ 19 ਤੋਂ 20 ਅਪੈ੍ਰਲ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਧੂੜ ਭਰੀਆਂ ਹਵਾਵਾਂ ਚੱਲਣ, ਬੂੰਦਾਬਾਂਦੀ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। (Meteorological Department)

Also Read : ਟਿਕਟ ਨਾ ਮਿਲਣ ਮਗਰੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦਾ ਝਲਕਿਆ ਦਰਦ

ਅਜਿਹੇ ਵਿੱਚ ਕਿਸਾਨ ਆਪਣੀ ਕਣਕ, ਸਰ੍ਹੋਂ, ਜੌਂ ਤੇ ਹੋਰ ਹਾੜ੍ਹੀ ਦੀ ਫ਼ਸਲ ਨੂੰ ਸੰਭਾਲ ਕੇ ਰੱਖਣ। ਤੂੜੀਆਂ ਦੇ ਉੱਡਣ ਦਾ ਖ਼ਤਰਾ ਤੇਜ਼ ਹਵਾਵਾਂ ਵਿੱਚ ਜ਼ਿਆਦਾ ਹੁੰਦਾ ਹੈ ਇਸ ਲਈ ਪਸ਼ੂਆਂ ਦੇ ਚਾਰੇ ਲਈ ਰੱਖੀ ਜਾਣ ਵਾਲੀ ਤੂੜੀ ਦੀ ਸੰਭਾਲ ਵੀ ਕਿਸਾਨ ਸਹੀ ਢੰਗ ਨਾਲ ਸਮੇਂ ਸਮੇਂ ’ਤੇ ਕਰਦੇ ਰਹਿਣ। (weather today)