Aam Aadmi Party: ਲੁਧਿਆਣਾ ਤੋਂ ‘ਆਪ’ ਨੇ ਮੌਜੂਦਾ ਵਿਧਾਇਕ ਪਰਾਸ਼ਰ ’ਤੇ ਪ੍ਰਗਟਾਇਆ ਭਰੋਸਾ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਅਗਲੀ ਲਿਸਟ ਵਿੱਚ ਲੁਧਿਆਣਾ ਸਣੇ ਚਾਰ ਹੋਰ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਵੱਲੋਂ ਲੁਧਿਆਣਾ ਤੋਂ ਮੌਜੂਦਾ ਵਿਧਾਇਕ ਅਸ਼ੋਕ ਪਰਾਸਰ ਪੱਪੀ ’ਤੇ ਭਰੋਸਾ ਜਤਾਇਆ ਗਿਆ ਹੈ। ਜਿਸ ਤੋਂ ਬਾਅਦ ਪਾਰਟੀ ਦੇ ਆਗੂਆਂ/ਵਰਕਰਾਂ ’ਚ ਖੁਸ਼ੀ ਦਾ ਮਾਹੌਲ ਹੈ। (Aam Aadmi Party)

Aam Aadmi Party

‘ਆਪ’ ਵੱਲੋਂ ਅੱਜ ਮੰਗਲਵਾਲ ਨੂੰ ਜਾਰੀ ਕੀਤੀ ਗਈ ਅਗਲੀ ਸੂਚੀ ਵਿੱਚ ਕੁੱਲ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਜਿੰਨਾਂ ਵਿੱਚ ਫ਼ਿਰੋਜਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ (ਸ਼ੈਰੀ ਕਲਸੀ), ਜਲੰਧਰ (ਐੱਸ.ਸੀ.) ਤੋਂ ਪਵਨ ਕੁਮਾਰ ਟੀਨੂ ਤੋਂ ਇਲਾਵਾ ਲੁਧਿਆਣਾ ਲੋਕ ਸਭਾ ਹਲਕੇ ਤੋਂ ਅਸ਼ੋਕ ਪਰਾਸਰ ਪੱਪੀ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। (Aam Aadmi Party)