ਤੇਜਾ ਸਿੰਘ ਇੰਸਾਂ ਬਣੇ ਪਿੰਡ ਦੇ ਪਹਿਲੇ ਸਰੀਰਦਾਨੀ

ਕਬਰਵਾਲਾ : ਸਰੀਰਦਾਨੀ ਤੇਜਾ ਸਿੰਘ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਰਵਾਨਾ ਕਰਨ ਸਮੇਂ ਪਰਿਵਾਰਕ ਮੈਂਬਰ ਅਤੇ ਸੇਵਾਦਾਰ, ਇਨਸੈਟ ਸਰੀਰਦਾਨੀ ਤੇਜਾ ਸਿੰਘ ਇੰਸਾਂ। ਤਸਵੀਰਾਂ: ਮੇਵਾ ਸਿੰਘ

ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ, ਬਲਾਕ ’ਚੋਂ 7ਵਾਂ ਸਰੀਰਦਾਨ | Body Donor

ਕਬਰਵਾਲਾ (ਲੰਬੀ) (ਮੇਵਾ ਸਿੰਘ)। ਬਲਾਕ ਕਬਰਵਾਲਾ ਦੇ ਪਿੰਡ ਤੱਪਾਖੇੜਾ ਦੇ ਪ੍ਰੇਮੀ ਸੇਵਕ ਤੇਜਾ ਸਿੰਘ ਇੰਸਾਂ ਪੁੱਤਰ ਹਰਚੰਦ ਸਿੰਘ ਨੇ ਦੇਹਾਂਤ ਉਪਰੰਤ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਪਿੰਡ ਦੇ ਪਹਿਲੇ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਜਾਣਕਾਰੀ ਅਨੁਸਾਰ ਉਹ ਬੀਤੀ ਸ਼ਾਮ ਸੱਚਖੰਡ ਜਾ ਬਿਰਾਜੇ ਸਨ, ਉਨ੍ਹਾਂ ਦੇ ਪਰਿਵਾਰ ਦੀ ਸਹਿਮਤੀ ਨਾਲ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। (Body Donor)

ਬਲਾਕ ਪ੍ਰੇਮੀ ਸੇਵਕ ਨੀਲਕੰਠ ਇੰਸਾਂ ਨੇ ਦੱਸਆ ਕਿ ਤੇਜਾ ਸਿੰਘ ਇੰਸਾਂ ਨੇ ਜਿਉਂਦੇ ਜੀਅ ਸਰੀਰਦਾਨ ਕਰਨ ਸਬੰਧੀ ਪ੍ਰਣ ਕੀਤਾ ਹੋਇਆ ਸੀ ਸੱਚਖੰਡਵਾਸੀ ਤੇਜਾ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨ ਵਾਸਤੇ ਉਨ੍ਹਾਂ ਦੀ ਧਰਮ ਪਤਨੀ ਗੁਰਮੇਲ ਕੌਰ, ਬੇਟੇ ਹਰਫਲ ਸਿੰਘ ਇੰਸਾਂ, ਜਸਵੀਰ ਸਿੰਘ, ਬੇਟੀਆਂ ਮਨਜੀਤ ਕੌਰ, ਸੁਖਜੀਤ ਕੌਰ ਨੇ ਬਲਾਕ ਦੇ ਜਿੰਮੇਵਾਰਾਂ ਬਲਾਕ ਪ੍ਰੇਮੀ ਸੋੇਵਕ ਨੀਲਕੰਠ ਇੰਸਾਂ, 85 ਮੈਂਂਬਰ ਸੁਲੱਖਣ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਸਮੂਹ ਪਰਿਵਾਰ ਨੇ ਸਰੀਰਦਾਨੀ ਤੇਜਾ ਸਿੰਘ ਇੰਸਾਂ ਦਾ ਸਰੀਰ ਡਾਕਟਰੀ ਖੋਜਾਂ ਲਈ ਨਰਾਇਣਾ ਮੈਡੀਕਲ ਕਾਲਜ ਅਤੇ ਰਿਸਚਰਚ ਸੈਂਟਰ ਗੰਗਾਗਨੀ ਪਾਂਕੀ, ਕਾਨਪੁਰ (ਯੂਪੀ) ਨੂੰ ਦਾਨ ਕੀਤਾ ਗਿਆ। (Body Donor)

Body Donor

ਇਸ ਤੋਂ ਪਹਿਲਾਂ ਸਰੀਰਦਾਨੀ ਤੇਜਾ ਸਿੰਘ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜਾਈ ਗੱਡੀ ’ਚ ਪਿੰਡ ਦੀਆਂ ਗਲੀਆਂ ਵਿਚੋਂ ਹੁੰਦੇ ਹੋਏ, ਪਿੰਡ ਦੇ ਬੱਸ ਅੱਡੇ ਪਹੁੰਚੇ ਇਸ ਦੌਰਾਨ ਸਾਧ-ਸੰਗਤ ਵੱਲੋਂ ਸਰੀਰਦਾਨੀ ਤੇਜਾ ਸਿੰਘ ਇੰਸਾਂ ‘ਅਮਰ ਰਹੇ’ ਦੇ ਨਾਅਰੇ ਲਾਏ। ਇਸ ਤੋਂ ਬਾਅਦ ਪਿੰਡ ਦੇ ਬੱਸ ਅੱਡੇ ’ਤੇ ਸਮੂਹ ਸਾਧਸੰਗਤ ਤੇ ਪਰਿਵਾਰਕ ਮੈਂਬਰਾਂ ਨੇ ਬੇਨਤੀ ਦਾ ਸਬਦ ਬੋਲਕੇ ਤੇਜਾ ਸਿੰਘ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਇਕ ਵੈਨ ਰਾਹੀਂ ਡਾਕਟਰੀ ਖੋਜਾਂ ਲਈ ਰਵਾਨਾ ਕੀਤਾ ਗਿਆ।

ਇਸ ਮੌਕੇ ਪੰਜਾਬ ਦੇ 85 ਮੈਂਬਰਾਂ ਵਿਚ ਸੁਲੱਖਣ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਨੀਲਕੰਠ ਇੰਸਾਂ, ਗੁਰਚਰਨ ਸਿੰਘ ਇੰਸਾਂ, ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰ ਹਰਸ ਇੰਸਾਂ, ਬਲਾਕ ਮੈਂਬਰਾਂ ਵਿਚ ਅਭਿਸੇਕ ਇੰਸਾਂ, ਮਾ: ਲਛਮਣ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਵਿੰਗ ਦੇ ਜਿੰਮੇਵਾਰ ਸੇਵਾਦਾਰ ਰਿੰਕੂ ਇੰਸਾਂ, ਪਿੰਡਾਂ ਦੇ ਪ੍ਰੇਮੀ ਸੇਵਕ, ਪਿੰਡਾਂ ਦੀਆਂ ਕਮੇਟੀਆਂ ਦੇ 15ਮੈਂਬਰ, ਅਤੇ ਪਿੰਡ ਦੇ ਮੋਹਤਬਾਰਾਂ ਨੇ ਵੀ ਅੰਤਿਮ ਯਾਤਰਾ ਵਿਚ ਹਿੱਸਾ ਲਿਆ। ਬਲਾਕ ਪ੍ਰੇਮੀ ਸੇਵਕ ਨੀਲਕੰਠ ਇੰਸਾਂ ਨੇ ਦੱਸਿਆ ਕਿ ਸੱਚਖੰਡਵਾਸੀ ਤੇਜ ਸਿੰਘ ਇੰਸਾਂ ਪਿੰਡ ਤੱਪਾਖੇੜਾ ਦੇ ਪਹਿਲੇ ਅਤੇ ਬਲਾਕ 7ਵੇਂ ਸਰੀਰਦਾਨੀ ਬਣ ਗਏ ਹਨ।

ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਸਲਾਘਾਯੋਗ ਕਦਮ: ਐੱਸਐੱਮਓ

ਇਸ ਸਬੰਧੀ ਡਾ. ਪਵਨ ਮਿੱਤਲ ਐਸਐਮਓ, ਸਰਕਾਰੀ ਹਸਪਤਾਲ ਆਲਮਵਾਲਾ ਨੇ ਕਿਹਾ ਕਿ ਘਰ ਵਿਚ ਮੌਤ ਹੋਣ ਤੋਂ ਬਾਅਦ ਭਾਰੀ ਗਮਗੀਨ ਮਾਹੌਲ ਵਿਚ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਬਹੁਤ ਹੀ ਵੱਡਾ ਸਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਮਨੁੱਖ ਨੂੰ ਅਜਿਹੀਆਂ ਜਾਨਲੇਵਾ ਬੀਮਾਰੀਆਂ ਲੱਗ ਚੁੱਕੀਆਂ ਹਨ, ਜਿੰਨ੍ਹਾਂ ਦਾ ਮੁਕੰਮਲ ਇਲਾਜ ਅਜੇ ਤੱਕ ਨਹੀਂ ਹੁੰਦਾ ਸਾਡੇ ਨੌਜਵਾਨ ਲੜਕੇ ਤੇ ਲੜਕੀਆਂ ਜੋ ਡਾਕਟਰੀ ਦਾ ਕੋਰਸ ਕਰਦੇ ਹਨ, ਇਨ੍ਹਾਂ ਮ੍ਰਿਤਕ ਸਰੀਰਾਂ ’ਤੇ ਖੋਜਾਂ ਕਰਕੇ ਲਾਇਲਾਜ ਬੀਮਾਰੀਆਂ ਦੇ ਇਲਾਜ ਖੋਜ ਕਰਦੇ ਹਨ, ਤਾਂ ਜੋ ਆਉਣ ਵਾਲੇ ਸਮੇਂ ਵਿਚ ਭਿਆਨਕ ਬੀਮਾਰੀਆਂ ਨੂੰ ਕਾਬੂ ਵਿਚ ਲਿਆਂਦਾ ਜਾ ਸਕੇ।

Also Read : ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਵਗਿਆ ਸ਼ਰਧਾ ਦਾ ਸਮੁੰਦਰ, ਤਸਵੀਰਾਂ…