ਉਂਜ ਤਾਂ ਸਿਆਸਤ ਦੀ ਇਹ ਸਦਾਬਹਾਰ ਹੀ ਤਾਸੀਰ ਬਣ ਗਈ ਹੈ ਕਿ ਵਿਰੋਧੀ ਨੂੰ ਰਗੜੇ ਲਾਉਣ ਤੇ ਨਿੰਦਾ ਕਰਨ ਨੂੰ ਕਾਬਲੀਅਤ ਮੰਨਿਆ ਜਾਂਦਾ ਹੈ ਪਰ ਚੋਣਾਂ ਦੌਰਾਨ ਤਾਂ ਇਹ ਦੋਸ਼ਾਂ ਨਾਲ ਭਰੀ ਬਿਆਨਬਾਜ਼ੀ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ। ਇੱਕ ਪਾਰਟੀ ਦਾ ਆਗੂ ਕੋਈ ਬਿਆਨ ਦਿੰਦਾ ਹੈ ਤਾਂ ਵਿਰੋਧੀ ਉਸ ਦਾ ਜਵਾਬ ਘੜ ਕੇ ਤਿਆਰ ਰੱਖਦਾ ਹੈ। (Negative)
ਇਸ ਰੁਝਾਨ ’ਚ ਸਨਮਾਨ, ਸਹਿਣਸ਼ੀਲਤਾ, ਭਾਈਚਾਰਾ ਕਮਜ਼ੋਰ ਪੈਂਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਦੇ ਵਿਹਾਰ ਦੀ ਮਿਸਾਲ ਸਿਆਸੀ ਆਗੂ ਪੇਸ਼ ਕਰਦੇ ਹਨ ਉਸ ਦਾ ਅਸਰ ਆਮ ਆਦਮੀ ’ਤੇ ਵੀ ਪੈਂਦਾ। ਜਨਤਾ ਵੀ ਉਹੋ ਜਿਹਾ ਸੋਚੇਗੀ, ਬੋਲੇਗੀ ਤੇ ਵਿਹਾਰ ਕਰੇਗੀ। ਅਸਲ ’ਚ ਸਿਆਸਤ ’ਚ ਸੰਵਾਦ, ਤਰਕ ਤੇ ਸਹਿਣਸ਼ੀਲਤਾ ਦੇ ਗੁਣ ਮੱਧਮ ਪੈ ਗਏ ਹਨ। ਗੁੱਸਾ, ਪਲਟਵਾਰ ਵਧ ਗਏ ਹਨ। ਚੰਗਾ ਹੋਵੇ ਜੇਕਰ ਚੋਣਾਂ ’ਚ ਵਜ਼ਨਦਾਰ ਚਰਚਾ ਹੋਵੇ। (Negative)
Also Read : ਕਿਸੇ ਵੱਡੇ ਹਾਦਸੇ ਦੀ ਉਡੀਕ ’ਚ ਲੁਧਿਆਣਾ ਪ੍ਰਸ਼ਾਸਨ
ਪਾਰਟੀ ਆਪਣੀ ਗੱਲ ਰੱਖੇ ਤੇ ਦੂਜਿਆਂ ਨੂੰ ਰਗੜਾ ਲਾਉਣ ਦੀ ਬਜਾਇ ਤੱਥਾਂ ਤੇ ਤਰਕਾਂ ਨਾਲ ਗੱਲ ਕਰੇ। ਸਿਆਸੀ ਪਾਰਟੀਆਂ, ਸੀਨੀਅਰ ਆਗੂਆਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਸਾਰੇ ਆਗੂਆਂ ਨੂੰ ਸੰਜਮ ਤੇ ਸਦਭਾਵਨਾ ਨਾਲ ਬੋਲਣ ਦੀ ਨਸੀਹਤ ਦੇਣ। ਪਾਰਟੀਆਂ ਆਪਣੇ ਬੁਲਾਰੇ ਤੈਅ ਕਰਨ ਵੇਲੇ ਉਹਨਾਂ ਦੀ ਸਿਆਸੀ ਜਾਣਕਾਰੀ ਨੂੰ ਮੁੱਖ ਰੱਖਦੀਆਂ ਹਨ ਪਰ ਮੌਜੂਦਾ ਸਥਿਤੀਆਂ ਮੁਤਾਬਿਕ ਬੁਲਾਰਿਆਂ ਦੇ ਨੈਤਿਕ ਗੁਣਾਂ ’ਤੇ ਵੀ ਜ਼ੋਰ ਦੇਣ ਦੀ ਜ਼ਰੂਰਤ ਹੈ। ਦੂਜੀ ਪਾਰਟੀ ਦਾ ਜਵਾਬ ਦੇਣ ਨੂੰ ਲੜਾਈ ਜਾਂ ਮੁਕਾਬਲਾ ਨਾ ਬਣਾਇਆ ਜਾਵੇ।