ਜੰਮੂ ਕਸ਼ਮੀਰ ’ਚ ਚੋਣਾਂ ਲਈ ਉਤਸ਼ਾਹ

ਧਾਰਾ 370 ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਹਾਲਾਤ ਆਮ ਵਰਗੇ ਹਨ ਲੋਕ ਸਭਾ ਚੋਣਾਂ ’ਚ ਸੂਬੇ ਦੀਆਂ ਸਿਆਸੀ ਪਾਰਟੀਆਂ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਇਹੀ ਭਾਰਤੀ ਸੰਵਿਧਾਨ ਤੇ ਲੋਕਤੰਤਰ ਦੀ ਮਜ਼ਬੂਤੀ ਦਾ ਸਬੂਤ ਹੈ। ਜਿਹੜੀਆਂ ਪਾਰਟੀਆਂ ਧਾਰਾ 370 ਹਟਾਉਣ ਦਾ ਜ਼ਬਰਦਸਤ ਵਿਰੋਧ ਕਰ ਰਹੀਆਂ ਸਨ ਤੇ ਧਾਰਾ 370 ਬਹਾਲ ਕਰਨ ਤੱਕ ਚੋਣਾਂ ਨਾ ਲੜਨ ਦੇ ਐਲਾਨ ਕਰ ਰਹੀਆਂ ਸਨ। ਉਹੀ ਪਾਰਟੀਆਂ ਹੁਣ ਚੋਣਾਂ ਲੜ ਰਹੀਆਂ ਹਨ। ਪੀਡੀਪੀ ਨੇ ਵੀ ਘਾਟੀ ਦੀਆਂ ਤਿੰਨੇ ਸੀਟਾਂ ’ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਭਾਵੇਂ ਪੀਡੀਪੀ ਇੰਡੀਆ ਗਠਜੋੜ ’ਚੋਂ ਬਾਹਰ ਆ ਗਈ ਹੈ। (Lok Sabha Election 2024)

IAS ਪਰਮਪਾਲ ਕੌਰ ਨੇ ਦਿੱਤਾ ਅਸਤੀਫਾ

ਪਾਰਟੀ ਦੇ ਨੈਸ਼ਨਲ ਕਾਨਫਰੰਸ ਨਾਲ ਮਤਭੇਦ ਵਧੇ ਹਨ ਪਰ ਚੋਣਾਂ ਲਈ ਦ੍ਰਿੜਤਾ ਲੋਕਤੰਤਰ ਲਈ ਚੰਗਾ ਸੰਕੇਤ ਹੈ। ਇਸੇ ਤਰ੍ਹਾਂ ਨੈਸ਼ਨਲ ਕਾਨਫਰੰਸ ਪਹਿਲਾਂ ਹੀ ਚੋਣਾਂ ਦੇ ਮੈਦਾਨ ਵਿੱਚ ਹੈ ਅਸਲ ’ਚ ਜੰਮੂ ਕਸ਼ਮੀਰ ਦੀ ਅਵਾਮ ਚੋਣਾਂ ਪ੍ਰਤੀ ਪੂਰੀ ਦਿਲਚਸਪੀ ਵਿਖਾ ਰਹੀ ਹੈ ਅਸਲ ’ਚ ਜਨਤਾ ਦੀ ਇੱਛਾ ਨੂੰ ਕੋਈ ਨਹੀਂ ਨਕਾਰ ਸਕਦਾ ਇਹ ਵੀ ਹਕੀਕਤ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਸਮਝ ਚੁੱੱਕੇ ਹਨ। ਕਿ ਧਾਰਾ 370 ਹਟਾਉਣ ਦੇ ਖਿਲਾਫ਼ ਪ੍ਰਚਾਰ ਬੇਬੁਨਿਆਦ ਹੈ ਜਨਤਾ ਵੱਲੋਂ ਇਸ ਬੇਬੁਨਿਆਦ ਪ੍ਰਚਾਰ ਨੂੰ ਨਕਾਰੇ ਜਾਣ ਤੋਂ ਬਾਅਦ ਇਹ ਮੁੱਦਾ ਹੀ ਨਹੀਂ ਰਹਿ ਜਾਂਦਾ ਇਸ ਲਈ ਸਿਆਸੀ ਪਾਰਟੀਆਂ ਵੀ ਸਮਝ ਗਈਆਂ ਹਨ ਕਿ ਚੋਣਾਂ ਤੋਂ ਪਾਸੇ ਰਹਿਣ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ ਚੰਗਾ ਹੋਵੇ ਜੇਕਰ ਸਿਆਸੀ ਪਾਰਟੀਆਂ ਸਵਾਰਥਾਂ ਤੋਂ ਉੱਪਰ ਉੱਠ ਕੇ ਜਨਤਾ ਦੇ ਭਲੇ ਲਈ ਕੰਮ ਕਰਨ ਲੋਕ ਸਭਾ ਚੋਣਾਂ ਦੀ ਸੁੂਬੇ ’ਚ ਕਾਮਯਾਬੀ ਸੂਬੇ ਦੀ ਜਨਤਾ ਦੀ ਬਿਹਤਰੀ ਲਈ ਨਵੇਂ ਮੀਲ-ਪੱਥਰ ਕਾਇਮ ਕਰੇਗੀ। (Lok Sabha Election 2024)