ਪਿਛਲੇ ਦਿਨੀ ਹੀ ਪੰਜਵੀਂ ਬੋਰਡ ਦੀ ਜਮਾਤ ਦਾ ਐਲਾਨਿਆ ਗਿਆ ਨਤੀਜਾ | Result
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਦੇ ਪਿੰਡ ਕਪੂਰੀ ਦੀ ਪੰਜਵੀਂ ਜਮਾਤ ਦੀ ਵਿਦਿਆਰਥਨ ਵੱਲੋਂ ਪੰਜਵੀਂ ਬੋਰਡ ਦੇ ਆਏ ਨਤੀਜਿਆਂ ਵਿੱਚੋਂ 500 ਵਿੱਚੋਂ 500 ਨੰਬਰ ਲੈ ਕੇ ਆਪਣੇ ਮਾਪਿਆਂ ਤੇ ਜ਼ਿਲੇ ਦਾ ਨਾਮ ਰੋਸ਼ਨ ਕੀਤਾ ਹੈ। ਲੋੜਵੰਦ ਪਰਿਵਾਰ ਦੀ ਉਕਤ ਬੱਚੀ ਨੂੰ ਪਹਿਲੇ ਸਥਾਨ ਤੇ ਆਉਣ ਤੇ ਪਿੰਡ ਵਾਸੀਆਂ ਵੱਲੋਂ ਢੋਲ ਦੀ ਥਾਪ ਤੇ ਸਨਮਾਨਿਤ ਕੀਤਾ ਗਿਆ। ਇਕੱਤਰ ਜਾਣਕਾਰੀ ਮੁਤਾਬਿਕ ਹਲਕਾ ਸਨੌਰ ਦੇ ਪਿੰਡ ਕਪੂਰੀ ਦੀ ਰਵਨੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਜੋਂ ਕਿ ਐਲੀਮੈਂਟਰੀ ਕਪੂਰੀ ਸਕੂਲ ਦੀ ਵਿਦਿਆਰਥਨ ਹੈ। (Result)
ਪਿੰਡ ਵਾਸੀਆਂ ਵੱਲੋਂ ਰਵਨੀਤ ਕੌਰ ਦੀ ਇਸ ਪ੍ਰਾਪਤੀ ਲਈ ਕੀਤਾ ਸਨਮਾਨਿਤ | PSEB
ਉਸ ਵੱਲੋਂ ਪੰਜਵੀਂ ਬੋਰਡ ਦੀ ਜਮਾਤ ਵਿੱਚੋਂ ਪਿਛਲੇ ਦਿਨੀ ਆਏ ਨਤੀਜੇ ਵਿੱਚ 500 ਵਿੱਚੋਂ 500 ਨੰਬਰ ਪ੍ਰਾਪਤ ਕਰਕੇ ਆਪਣੇ ਮਾਪਿਆਂ, ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੌਰਾਨ ਡਿਪਟੀ ਡੀਈਓ ਮਨਵਿੰਦਰ ਕੌਰ ਅਤੇ ਬੀਪੀਈਓ ਬਲਜੀਤ ਕੌਰ ਵੱਲੋਂ ਉਕਤ ਬੱਚੀ ਅਤੇ ਉਸਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਇਹਨਾਂ ਅਧਿਕਾਰੀਆਂ ਨੇ ਆਖਿਆ ਕਿ ਇਹ ਬੱਚੀ ਪੜਨ ਵਿੱਚ ਹੁਸ਼ਿਆਰ ਦੇ ਨਾਲ ਨਾਲ ਖੇਡਾਂ ਸਮੇਤ ਸਕੂਲ ਦੀਆਂ ਹੋਰ ਗਤੀਆਂ ਵਿਧੀਆਂ ਵਿੱਚ ਵੀ ਅੱਗੇ ਰਹਿੰਦੀ ਹੈ।
Also Read : ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕਿਸਾਨਾਂ ਲਈ ਖਾਸ ਸੁਝਾਅ, ਜਾਣੋ
ਉਹਨਾਂ ਕਿਹਾ ਕਿ ਉਹ ਅਗਲੀਆਂ ਕਲਾਸਾਂ ਵਿੱਚ ਵੀ ਉਕਤ ਬੱਚੀ ਦਾ ਵਿਸ਼ੇਸ਼ ਖਿਆਲ ਰੱਖਣਗੇ ਅਤੇ ਇਸਦੀ ਪੜ੍ਹਾਈ ਵਿੱਚ ਕੋਈ ਵੀ ਅੜਚਣ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਹੋਰਨਾਂ ਬੱਚਿਆਂ ਨੂੰ ਵੀ ਇਸ ਤੋਂ ਪ੍ਰੇਰਨਾ ਮਿਲੇਗੀ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਰਵਨੀਤ ਕੌਰ ਦੇ ਗਲ ਵਿੱਚ ਹਾਰ ਪਾ ਕੇ ਅਤੇ ਢੋਲ ਵਜਾ ਕੇ ਸਵਾਗਤ ਕੀਤਾ ਗਿਆ।