ਟੀਮ20 ਮੈਚ ’ਚ ਪਹਿਲੀ ਵਾਰ ਬਣੀਆਂ 520 ਤੋਂ ਵੀ ਜ਼ਿਆਦਾ ਦੌੜਾਂ | SRH vs MI
- 38 ਛੱਕੇ ਦੋਵਾਂ ਟੀਮਾਂ ਵੱਲੋਂ ਲੱਗੇ
ਹੈਦਰਾਬਾਦ (ਏਜੰਸੀ)। ਸਨਰਾਈਜਰਸ ਹੈਦਰਾਬਾਦ ਨੇ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਇਤਿਹਾਸ ਰਚਿਆ ਤੇ 20 ਓਵਰਾਂ ’ਚ 277 ਦੌੜਾਂ ਬਣਾਈਆਂ। ਇੰਨਾ ਵੱਡਾ ਸਕੋਰ ਆਈਪੀਐੱਲ ਦੇ 17 ਸਾਲਾਂ ’ਚ ਪਹਿਲਾਂ ਕਦੇ ਨਹੀਂ ਬਣਿਆ ਸੀ। ਹੈਦਰਾਬਾਦ ਨੇ ਰਾਇਲ ਚੈਲੰਜਰਜ ਬੈਂਗਲੁਰੂ ਦਾ ਰਿਕਾਰਡ ਤੋੜ ਦਿੱਤਾ, ਜਿਸ ਨੇ 2013 ’ਚ 263 ਦੌੜਾਂ ਬਣਾਈਆਂ ਸਨ। 278 ਦੌੜਾਂ ਦੇ ਟੀਚੇ ਦੇ ਸਾਹਮਣੇ ਵੀ ਮੁੰਬਈ ਇੰਡੀਅਨਜ ਦੀ ਟੀਮ ਟੁੱਟ ਨਹੀਂ ਸਕੀ, ਟੀਮ ਨੇ 20 ਓਵਰਾਂ ’ਚ 246 ਦੌੜਾਂ ਬਣਾਈਆਂ। ਇਹ ਦੂਜੀ ਪਾਰੀ ’ਚ ਆਈਪੀਐਲ ਦਾ ਸਭ ਤੋਂ ਵੱਡਾ ਸਕੋਰ ਸੀ। ਇਸ ਤੋਂ ਪਹਿਲਾਂ 2020 ’ਚ ਰਾਜਸਥਾਨ ਨੇ 226 ਦੌੜਾਂ ਬਣਾਈਆਂ ਸਨ। ਮੈਚ ’ਚ ਕੁੱਲ 523 ਦੌੜਾਂ ਬਣਾਈਆਂ ਗਈਆਂ, ਜੋ ਪੇਸ਼ੇਵਰ ਟੀ-20 ਕ੍ਰਿਕੇਟ ’ਚ ਪਹਿਲੀ ਵਾਰ ਹੋਇਆ ਹੈ। ਪਲੇਅਰ ਆਫ ਦਿ ਮੈਚ ਅਭਿਸ਼ੇਕ ਸ਼ਰਮਾ ਨੇ ਅੱਧੇ ਘੰਟੇ ਦੇ ਅੰਦਰ ਹੀ ਐਸਆਰਐਚ ਲਈ ਸਭ ਤੋਂ ਤੇਜ ਅਰਧ ਸੈਂਕੜੇ ਦਾ ਰਿਕਾਰਡ ਤੋੜ ਦਿੱਤਾ।
ਅਭਿਸ਼ੇਕ ਸ਼ਰਮਾ ਨੇ ਜੜਿਆ SRH ਲਈ ਸਭ ਤੋਂ ਤੇਜ਼ ਅਰਧਸੈਂਕੜਾ | SRH vs MI
ਟੀਮ ਲਈ ਬੱਲੇਬਾਜ ਅਭਿਸ਼ੇਕ ਸ਼ਰਮਾ ਨੇ 16 ਗੇਂਦਾਂ ਵਿੱਚ ਅਰਧ ਸੈਂਕੜੇ ਦੀ ਪਾਰੀ ਖੇਡੀ। ਇਹ ਲਈ ਕਿਸੇ ਵੀ ਬੱਲੇਬਾਜ ਦਾ ਸਭ ਤੋਂ ਤੇਜ ਅਰਧ ਸੈਂਕੜਾ ਹੈ। ਅਭਿਸ਼ੇਕ ਤੋਂ ਪਹਿਲਾਂ ਇਸੇ ਮੈਚ ’ਚ ਟ੍ਰੈਵਿਸ ਹੈੱਡ ਨੇ 18 ਗੇਂਦਾਂ ’ਚ 50 ਦੌੜਾਂ ਬਣਾ ਕੇ ਡੇਵਿਡ ਵਾਰਨਰ ਦਾ 9 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਸੀ। ਹਾਲਾਂਕਿ ਅੱਧੇ ਘੰਟੇ ਤੋਂ ਵੀ ਘੱਟ ਸਮੇਂ ’ਚ ਅਭਿਸ਼ੇਕ ਨੇ ਹੈੱਡ ਦਾ ਰਿਕਾਰਡ ਤੋੜ ਕੇ ਹੈਦਰਾਬਾਦ ਲਈ ਨਵਾਂ ਰਿਕਾਰਡ ਬਣਾਇਆ। (SRH vs MI)
ਪਾਵਰਪਲੇ ’ਚ ਹੈੱਡ ਹੈਦਰਾਬਾਦ ਲਈ ਦੂਜੇ ਟਾਸ ਸਕੋਰਰ | SRH vs MI
ਹੈਦਰਾਬਾਦ ਲਈ ਇੱਕ ਪਾਰੀ ਦੇ ਪਾਵਰਪਲੇ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਟ੍ਰੈਵਿਸ ਹੈਡ ਦੂਜੇ ਸਥਾਨ ’ਤੇ ਰਹੇ। ਉਸ ਨੇ 59 ਦੌੜਾਂ ਬਣਾਈਆਂ ਤੇ ਆਪਣੇ ਅਸਟਰੇਲਿਆਈ ਸਾਥੀ ਡੇਵਿਡ ਵਾਰਨਰ ਦੇ ਨਾਲ ਦੂਜੇ ਸਥਾਨ ’ਤੇ ਰਹੇ। ਵਾਰਨਰ ਵੀ ਪਹਿਲੇ ਨੰਬਰ ’ਤੇ ਹਨ, ਜਿਨ੍ਹਾਂ ਨੇ 2017 ’ਚ ਕੋਲਕਾਤਾ ਖਿਲਾਫ ਪਾਵਰਪਲੇ ’ਚ 62 ਦੌੜਾਂ ਬਣਾਈਆਂ ਸਨ। ਟੀ-20 ਮੈਚ ਵਿੱਚ ਪਾਵਰਪਲੇ ਦਾ ਮਤਲਬ ਹੈ 1 ਤੋਂ 6 ਓਵਰਾਂ ਦਾ ਖੇਡਣਾ। (SRH vs MI)
ਦਿੱਲੀ ਹਾਈਕੋਰਟ ਤੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲੀ ਵੱਡੀ ਰਾਹਤ
ਹੈਦਰਾਬਾਦ ਨੇ IPL ਦੇ ਪਹਿਲੇ 10 ਓਵਰਾਂ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ
ਹੈਦਰਾਬਾਦ ਨੇ ਆਈਪੀਐੱਲ ਇਤਿਹਾਸ ’ਚ ਪਹਿਲੇ 10 ਓਵਰਾਂ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ। ਟੀਮ ਨੇ ਪਹਿਲੀਆਂ 60 ਗੇਂਦਾਂ ’ਤੇ 148 ਦੌੜਾਂ ਬਣਾਈਆਂ। ਟੀਮ ਨੇ ਉਨ੍ਹਾਂ ਦੇ ਖਿਲਾਫ ਮੁੰਬਈ ਇੰਡੀਅਨਜ ਦਾ ਬਣਾਇਆ ਰਿਕਾਰਡ ਵੀ ਤੋੜ ਦਿੱਤਾ। ਸਾਲ 2021 ਵਿੱਚ, ਮੁੰਬਈ ਨੇ ਅਬੂ ਧਾਬੀ ’ਚ ਹੈਦਰਾਬਾਦ ਖਿਲਾਫ 131 ਦੌੜਾਂ ਬਣਾਈਆਂ ਸਨ। ਹਾਲਾਂਕਿ ਇਸ ਮੈਚ ’ਚ ਮੁੰਬਈ ਨੇ ਫਿਰ ਤੋਂ ਇਸ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਟੀਮ ਅਸਫਲ ਰਹੀ। ਮੁੰਬਈ ਨੇ ਦੂਜੀ ਪਾਰੀ ’ਚ ਧਮਾਕੇਦਾਰ ਸ਼ੁਰੂਆਤ ਕੀਤੀ ਤੇ 10 ਓਵਰਾਂ ’ਚ 141 ਦੌੜਾਂ ਬਣਾਈਆਂ। ਟੀਮ ਰਿਕਾਰਡ ਤੋੜਨ ਤੋਂ ਮਹਿਜ 8 ਦੌੜਾਂ ਦੂਰ ਸੀ ਤੇ ਰਿਕਾਰਡ ’ਚ ਦੂਜੇ ਸਥਾਨ ’ਤੇ ਆ ਗਈ।
ਹੈਦਰਾਬਾਦ ਨੇ ਬਣਾਇਆ IPL ਦਾ ਸਭ ਤੋਂ ਵੱਡਾ ਸਕੋਰ | SRH vs MI
ਹੈਦਰਾਬਾਦ ਨੇ ਆਈਪੀਐੱਲ ਦਾ ਸਭ ਤੋਂ ਜ਼ਿਆਦਾ ਸਕੋਰ ਬਣਾਇਆ। ਇਹ ਰਿਕਾਰਡ 11 ਸਾਲ ਬਾਅਦ ਟੁੱਟਿਆ ਹੈ। ਟੀਮ ਨੇ 20 ਓਵਰਾਂ ਵਿੱਚ 277 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸਾਲ 2013 ਵਿੱਚ ਆਰਸੀਬੀ ਨੇ ਪੁਣੇ ਵਾਰੀਅਰਜ ਇੰਡੀਆ ਖਿਲਾਫ਼ 263 ਦੌੜਾਂ ਬਣਾਈਆਂ ਸਨ। ਇਸ ’ਚ ਕ੍ਰਿਸ ਗੇਲ ਨੇ 175 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਆਈਪੀਐਲ ਦੀ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਗੇਲ ਦਾ ਰਿਕਾਰਡ ਅਜੇ ਵੀ ਕਾਇਮ ਹੈ। (SRH vs MI)
ਕੇਂਦਰੀ ਜੇਲ ਪਟਿਆਲਾ ਦੀ ਪੁਲਿਸ ਵੱਲੋਂ ਅਚਨਚੇਤ ਚੈਕਿੰਗ
ਇੱਕ ਟੀ20 ਮੈਚ ’ਚ ਪਹਿਲੀ ਵਾਰ 38 ਛੱਕੇ ਲੱਗੇ | SRH vs MI
ਟੀ-20 ਕ੍ਰਿਕੇਟ ’ਚ ਪਹਿਲੀ ਵਾਰ ਕਿਸੇ ਮੈਚ ’ਚ 38 ਛੱਕੇ ਲੱਗੇ। ਬੁੱਧਵਾਰ ਨੂੰ, ਹੈਦਰਾਬਾਦ ਨੇ 18 ਛੱਕੇ ਤੇ ਮੁੰਬਈ ਨੇ 20 ਛੱਕੇ ਜੜੇ। ਇਸ ਤੋਂ ਪਹਿਲਾਂ ਕਿਸੇ ਪੇਸ਼ੇਵਰ ਟੀ-20 ਮੈਚ ’ਚ ਇੰਨੇ ਛੱਕੇ ਕਦੇ ਨਹੀਂ ਲੱਗੇ ਸਨ। ਦੋਵਾਂ ਨੇ ਅਫਗਾਨਿਸਤਾਨ ਤੇ ਵੈਸਟਇੰਡੀਜ ਦੀ ਟੀ-20 ਲੀਗ ’ਚ ਬਣੇ ਰਿਕਾਰਡ ਤੋੜ ਦਿੱਤੇ। 2018 ’ਚ ਅਫਗਾਨਿਸਤਾਨ ਪ੍ਰੀਮੀਅਰ ਲੀਗ ਦੌਰਾਨ, ਬਲਖ ਲੀਜੈਂਡਸ ਤੇ ਕਾਬੁਲ ਜਵਾਨਾਨ ਵਿਚਕਾਰ ਮੈਚ ’ਚ 37 ਛੱਕੇ ਮਾਰੇ ਗਏ ਸਨ। ਇਸ ਦੇ ਨਾਲ ਹੀ 2023 ਦੌਰਾਨ ਸੇਂਟ ਕਿਟਸ ਐਂਡ ਨੇਵਿਸ ਪੈਟ੍ਰੀਅਟਸ ਅਤੇ ਜਮਾਇਕਾ ਟਾਲਾਵਾਹਸ ਵਿਚਾਲੇ ਹੋਏ ਸੀਪੀਐਲ ਮੈਚ ’ਚ ਵੀ 37 ਛੱਕੇ ਲੱਗੇ ਸਨ। (SRH vs MI)
ਟੀ20 ਕ੍ਰਿਕੇਟ ਦੇ ਇੱਕ ਮੈਚ ’ਚ ਪਹਿਲੀ ਵਾਰ 520 ਤੋਂ ਵੱਧ ਦੌੜਾਂ ਬਣੀਆਂ | SRH vs MI
ਬੁੱਧਵਾਰ ਨੂੰ ਹੈਦਰਾਬਾਦ ਤੇ ਮੁੰਬਈ ਵਿਚਾਲੇ 523 ਦੌੜਾਂ ਬਣਾਈਆਂ ਗਈਆਂ, ਜੋ ਕਿ ਟੀ-20 ਕ੍ਰਿਕੇਟ ਮੈਚ ’ਚ ਪਹਿਲੀ ਵਾਰ ਹੋਇਆ ਹੈ। ਹੈਦਰਾਬਾਦ ਨੇ 277 ਦੌੜਾਂ ਬਣਾਈਆਂ ਤੇ ਮੁੰਬਈ ਨੇ 246 ਦੌੜਾਂ ਬਣਾਈਆਂ। ਇਸ ਆਈਪੀਐਲ ਮੈਚ ਨੇ ਅੰਤਰਰਾਸ਼ਟਰੀ ਕ੍ਰਿਕੇਟ ਦਾ ਰਿਕਾਰਡ ਤੋੜ ਦਿੱਤਾ। ਸਾਲ 2023 ’ਚ ਵੈਸਟਇੰਡੀਜ ਤੇ ਦੱਖਣੀ ਅਫਰੀਕਾ ਵਿਚਾਲੇ ਸੈਂਚੁਰੀਅਨ ਮੈਦਾਨ ’ਤੇ ਹੋਏ ਮੈਚ ’ਚ 517 ਦੌੜਾਂ ਬਣਾਈਆਂ ਸਨ। ਵੈਸਟਇੰਡੀਜ ਨੇ 258 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੇ 259 ਦੌੜਾਂ ਬਣਾਈਆਂ ਸਨ। ਇਸ ਰਿਕਾਰਡ ਦੇ ਨਾਲ ਆਈਪੀਐਲ ਦਾ ਰਿਕਾਰਡ ਵੀ ਟੁੱਟ ਗਿਆ। ਸਾਲ 2010 ’ਚ ਚੇਪੌਕ ਦੇ ਮੈਦਾਨ ’ਚ ਸੀਐਸਕੇ ਤੇ ਰਾਜਸਥਾਨ ਰਾਇਲਜ ਨੇ ਮਿਲ ਕੇ 469 ਦੌੜਾਂ ਬਣਾਈਆਂ ਸਨ। ਇਸ ਦੌਰਾਨ ਚੇਨਈ ਦੀ ਟੀਮ 246 ਦੌੜਾਂ ਹੀ ਬਣਾ ਸਕੀ ਤੇ ਰਾਜਸਥਾਨ ਦੀ ਟੀਮ ਸਿਰਫ 223 ਦੌੜਾਂ ਹੀ ਬਣਾ ਸਕੀ। (SRH vs MI)
ਮੁੰਬਈ ਨੇ ਦੂਜੀ ਪਾਰੀ ’ਚ IPL ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ | SRH vs MI
ਹਾਲਾਂਕਿ ਮੁੰਬਈ ਦੇ ਬੱਲੇਬਾਜ ਹੈਦਰਾਬਾਦ ਦੇ ਸਕੋਰ ਦਾ ਪਿੱਛਾ ਕਰਨ ’ਚ ਅਸਫਲ ਰਹੇ, ਉਨ੍ਹਾਂ ਨੇ ਦੂਜੀ ਪਾਰੀ ’ਚ ਆਈਪੀਐੱਲ ਦਾ ਸਭ ਤੋਂ ਜ਼ਿਆਦਾ ਸਕੋਰ ਬਣਾਇਆ। ਟੀਮ ਨੇ 5 ਵਿਕਟਾਂ ਦੇ ਨੁਕਸਾਨ ’ਤੇ 246 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ 2020 ’ਚ ਰਾਜਸਥਾਨ ਰਾਇਲਜ ਨੇ ਪੰਜਾਬ ਖਿਲਾਫ 226 ਦੌੜਾਂ ਬਣਾਈਆਂ ਸਨ। ਟੀਮ ਨੇ ਸ਼ਾਰਜਾਹ ਦੇ ਮੈਦਾਨ ’ਤੇ 223 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਇਸ ਮੈਚ ’ਚ ਰਾਹੁਲ ਤੇਵਤੀਆ ਨੇ ਸੈਲਡਨ ਕੌਟਰੇਲ ਦੇ ਇੱਕ ਓਵਰ ’ਚ 5 ਛੱਕੇ ਲਾਏ ਸਨ। (SRH vs MI)