ਗੁਜਰਾਤ ਖਿਲਾਫ 30 ਗੇਂਦਾਂ ’ਤੇ 43 ਦੌੜਾਂ ਨਹੀਂ ਬਣਾਈਆਂ ਗਈਆਂ | IPL 2024
- ਬੱਲੇਬਾਜ਼ਾਂ ਨ ਕੀਤਾ ਨਿਰਾਸ਼ਾ | IPL 2024
ਅਹਿਮਦਾਬਾਦ (ਏਜੰਸੀ)। 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ ਆਈਪੀਐਲ ਸੀਜਨ ਦਾ ਪਹਿਲਾ ਮੈਚ ਇੱਕ ਵਾਰ ਹਾਰ ਗਈ ਹੈ। ਇਸ ਵਾਰ ਟੀਮ ਨੂੰ 2022 ਦੀ ਚੈਂਪੀਅਨ ਗੁਜਰਾਤ ਟਾਈਟਨਸ ਨੇ 6 ਦੌੜਾਂ ਨਾਲ ਹਰਾ ਦਿੱਤਾ। ਮੁੰਬਈ 2012 ਤੋਂ ਬਾਅਦ ਆਪਣਾ ਪਹਿਲਾ ਮੈਚ ਜਿੱਤਣ ਦਾ ਇੰਤਜਾਰ ਕਰ ਰਿਹਾ ਹੈ। ਟੀਮ ਨੇ ਆਖਰੀ ਵਾਰ 2012 ’ਚ ਚੇਨਈ ਸੁਪਰ ਕਿੰਗਜ ਨੂੰ ਹਰਾਇਆ ਸੀ। ਐਤਵਾਰ ਰਾਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ’ਚ 6 ਵਿਕਟਾਂ ’ਤੇ 168 ਦੌੜਾਂ ਬਣਾਈਆਂ। ਜਵਾਬ ’ਚ ਮੁੰਬਈ ਇੰਡੀਅਨਜ 20 ਓਵਰਾਂ ’ਚ 9 ਵਿਕਟਾਂ ’ਤੇ 162 ਦੌੜਾਂ ਹੀ ਬਣਾ ਸਕੀ। ਸਾਈ ਸੁਦਰਸ਼ਨ ਪਲੇਅਰ ਆਫ ਦਾ ਮੈਚ ਰਹੇ। ਸਾਈ ਸੁਦਰਸ਼ਨ ਨੇ 39 ਗੇਂਦਾਂ ’ਤੇ 45 ਦੌੜਾਂ ਦੀ ਪਾਰੀ ਖੇਡੀ ਅਤੇ ਇੱਕ ਵਿਕਟ ਵੀ ਲਈ। (IPL 2024)
ਰੋਹਿਤ-ਬ੍ਰੇਵਿਸ ਦੀਆਂ ਪਾਰੀਆਂ ਹੋਈਆਂ ਬੇਅਸਰ, ਆਖਿਰੀ 5 ਵਿਕਟਾਂ ਸਿਰਫ 18 ਦੌੜਾਂ ਜੋੜ ਕੇ ਗੁਆ ਦਿੱਤੀਆਂ
ਜੀਰੋ ’ਤੇ ਈਸ਼ਾਨ ਕਿਸ਼ਨ ਦਾ ਵਿਕਟ ਗੁਆਉਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਮੁੰਬਈ ਦੀ ਪਾਰੀ ਨੂੰ ਅੱਗੇ ਵਧਾਇਆ। ਨਮਨ ਧੀਰ ਨੇ 10 ਗੇਂਦਾਂ ’ਤੇ 20 ਦੌੜਾਂ ਦੀ ਛੋਟੀ ਪਾਰੀ ਖੇਡੀ। ਉਨ੍ਹਾਂ ਤੋਂ ਬਾਅਦ ਆਏ ਬ੍ਰੇਵਿਸ ਡਿਵਾਲਡ ਨੇ ਰੋਹਿਤ ਨਾਲ 55 ਗੇਂਦਾਂ ’ਤੇ 77 ਦੌੜਾਂ ਦੀ ਸਾਂਝੇਦਾਰੀ ਕਰਕੇ ਮੁੰਬਈ ਨੂੰ ਦੌੜਾਂ ਦੇ ਟੀਚੇ ’ਤੇ ਰੱਖਿਆ। ਇੱਥੋਂ ਤੱਕ ਕਿ ਮੁੰਬਈ ਨੇ ਮੈਚ ’ਚ ਮਜਬੂਤ ਪਕੜ ਬਣਾਈ ਹੋਈ ਸੀ।
ਉਦੋਂ ਟੀਮ ਦਾ ਸਕੋਰ 12 ਓਵਰਾਂ ’ਚ 107/2 ਸੀ। ਇਸ ਤੋਂ ਬਾਅਦ ਰੋਹਿਤ ਤੇ ਬਰੂਇਸ ਆਊਟ ਹੋ ਗਏ। ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਟੀਮ ਦੀ ਪਾਰੀ ਢਹਿ-ਢੇਰੀ ਹੋ ਗਈ। ਸਥਿਤੀ ਇਹ ਸੀ ਕਿ ਆਖਰੀ 6 ਬੱਲੇਬਾਜ 25 ਦੌੜਾਂ ਵੀ ਨਹੀਂ ਜੋੜ ਸਕੇ। ਗੁਜਰਾਤ ਲਈ ਅਜਮਤੁੱਲਾ ਉਮਰਜਈ, ਉਮੇਸ਼ ਯਾਦਵ, ਸਪੈਂਸਰ ਜਾਨਸਨ ਤੇ ਮੋਹਿਤ ਸ਼ਰਮਾ ਨੇ 2-2 ਵਿਕਟਾਂ ਲਈਆਂ। ਸਾਈ ਸੁਦਰਸ਼ਨ ਨੂੰ ਇੱਕ ਵਿਕਟ ਮਿਲੀ। (IPL 2024)
ਮੁੰਬਈ ਦੀ ਹਾਰ ਦੇ ਮੁੱਖ ਕਾਰਨ….. | IPL 2024
ਬੁਮਰਾਹ ਨੂੰ ਪਹਿਲਾ ਓਵਰ ਨਹੀਂ ਦਿੱਤਾ, ਕਪਤਾਨ ਖੁਦ ਲੈ ਕੇ ਆਏ ਪਹਿਲਾ ਓਵਰ | IPL 2024
ਮੁੰਬਈ ਦੇ ਨਵੇਂ ਕਪਤਾਨ ਹਾਰਦਿਕ ਪੰਡਯਾ ਨੇ ਜਸਪ੍ਰੀਤ ਬੁਮਰਾਹ ਨੂੰ ਪਹਿਲਾ ਓਵਰ ਨਹੀਂ ਦਿੱਤਾ ਤੇ ਖੁਦ ਨਵੀਂ ਗੇਂਦ ਨਾਲ ਗੇਂਦਬਾਜੀ ਕਰਨ ਆਏ। ਪੰਡਯਾ-ਲਿਊਕ ਦੀ ਜੋੜੀ ਨਵੀਂ ਗੇਂਦ ਨਾਲ ਵਿਕਟ ਨਹੀਂ ਲੈ ਸਕੀ। ਇਸ ਦਾ ਫਾਇਦਾ ਉਠਾਉਂਦੇ ਹੋਏ ਗੁਜਰਾਤ ਨੇ 7 ਓਵਰਾਂ ’ਚ 56 ਦੌੜਾਂ ਬਣਾਈਆਂ। ਜਸਪ੍ਰੀਤ ਬੁਮਰਾਹ ਨੇ ਚੌਥੇ ਓਵਰ ਦੀ ਆਖਰੀ ਗੇਂਦ ’ਤੇ ਟੀਮ ਦਾ ਪਹਿਲਾ ਵਿਕਟ ਹਾਸਲ ਕੀਤਾ।
ਇਹ ਵੀ ਪੜ੍ਹੋ : ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ’ਚ ਲੱਗੀਆਂ ਰੌਣਕਾਂ, ਵੇਖੋ LIVE ਨਜ਼ਾਰਾ
ਫਿਨਿਸ਼ਰ ਆਪਣੀ ਭੂਮਿਕਾ ਨਹੀਂ ਨਿਭਾ ਸਕੇ | IPL 2024
ਰੋਹਿਤ-ਬ੍ਰੇਵਿਸ ਨੇ ਪਾਰੀ ਸੰਭਾਲਣ ਤੋਂ ਬਾਅਦ ਟੀਮ ਦੇ ਫਿਨਿਸ਼ਰ ਆਪਣੀ ਭੂਮਿਕਾ ਨਹੀਂ ਨਿਭਾ ਸਕੇ। ਟਿਮ ਡੇਵਿਡ ਅਤੇ ਹਾਰਦਿਕ ਪੰਡਯਾ 11-11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। (IPL 2024)
ਆਖਰੀ 5 ਓਵਰਾਂ ’ਚ 6 ਵਿਕਟਾਂ ਗੁਆਇਆਂ | IPL 2024
ਟੀਮ ਨੇ ਆਖਰੀ 5 ਓਵਰਾਂ ’ਚ ਲਗਾਤਾਰ ਵਿਕਟਾਂ ਗੁਆ ਦਿੱਤੀਆਂ। ਇੱਕ ਸਮੇਂ ਟੀਮ ਦਾ ਸਕੋਰ 15 ਓਵਰਾਂ ’ਚ 126/3 ਸੀ ਤੇ ਮੁੰਬਈ ਨੂੰ ਜਿੱਤ ਲਈ 30 ਗੇਂਦਾਂ ’ਚ 43 ਦੌੜਾਂ ਦੀ ਜ਼ਰੂਰਤ ਸੀ। ਡਿਵਾਲਡ ਬ੍ਰੇਵਿਸ 46 ਦੌੜਾਂ ’ਤੇ ਖੇਡ ਰਹੇ ਸਨ ਪਰ ਬ੍ਰੇਵਿਸ ਦੇ ਆਊਟ ਹੋਣ ਤੋਂ ਬਾਅਦ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਤੇ ਟੀਮ 20 ਓਵਰਾਂ ’ਚ 9 ਵਿਕਟਾਂ ’ਤੇ 162 ਦੌੜਾਂ ਹੀ ਬਣਾ ਸਕੀ। (IPL 2024)