ਨੌਵੀਂ ਵਾਰ ਟੂਰਨਾਮੈਂਟ ਦਾ ਪਹਿਲਾ ਮੈਚ ਖੇਡੇਗੀ ਚੈੱਨਈ | IPL 2024
- ਚੇਪੌਕ ’ਚ ਬੈਂਗਲੁਰੂ ਦਾ ਰਿਕਾਰਡ ਖਰਾਬ | IPL 2024
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 17ਵਾਂ ਸੀਜਨ ਆਖਿਰਕਾਰ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕਈ ਖਿਡਾਰੀਆਂ ਦੀ ਵਾਪਸੀ ਤੇ ਕੁਝ ਕਪਤਾਨਾਂ ਦੇ ਫੇਰਬਦਲ ਤੋਂ ਬਾਅਦ ਇਹ ਸੀਜਨ ਕਈ ਤਰ੍ਹਾਂ ਨਾਲ ਖਾਸ ਹੈ। ਅੱਜ ਪਹਿਲਾ ਮੈਚ ਚੇਨਈ ਦੇ ਮੈਦਾਨ ’ਤੇ ਚੇਨਈ ਸੁਪਰ ਕਿੰਗਜ (ਸੀਐੱਸਕੇ) ਤੇ ਰਾਇਲ ਚੈਲੰਜਰਜ ਬੈਂਗਲੁਰੂ (ਆਰਸੀਬੀ) ਵਿਚਕਾਰ ਹੋਵੇਗਾ। ਚੇਪੌਕ ਸਟੇਡੀਅਮ ’ਚ ਮੈਚ ਰਾਤ 8 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਸ਼ਾਮ 7:30 ਵਜੇ ਹੋਵੇਗਾ। ਮੈਚ ਤੋਂ ਪਹਿਲਾਂ ਆਈਪੀਐਲ ਦਾ ਉਦਘਾਟਨ ਸਮਾਰੋਹ ਹੋਵੇਗਾ, ਜਿਸ ਕਾਰਨ ਮੈਚ ਸ਼ਾਮ 7:30 ਦੀ ਬਜਾਏ ਰਾਤ 8:00 ਵਜੇ ਸ਼ੁਰੂ ਹੋਵੇਗਾ। (IPL 2024)
ਸੀਐਸਕੇ ਦੀ ਟੀਮ ਨੌਵੀਂ ਵਾਰ ਕਿਸੇ ਵੀ ਆਈਪੀਐੱਲ ਸੀਜਨ ਦਾ ਪਹਿਲਾ ਮੈਚ ਖੇਡੇਗੀ। ਟੀਮ ਇਸ ਤੋਂ ਪਹਿਲਾਂ 8 ਵਾਰ ਅਜਿਹਾ ਕਰ ਚੁੱਕੀ ਹੈ। ਟੀਮ ਨੇ ਹੁਣ ਤੱਕ 10 ਫਾਈਨਲ ਖੇਡੇ ਹਨ ਤੇ 5 ਵਾਰ ਖਿਤਾਬ ਆਪਣੇ ਨਾਂਅ ਕੀਤਾ ਹੈ। ਜਦਕਿ ਆਰਸੀਬੀ ਨੇ 16 ਸੀਜਨ ’ਚ ਤਿੰਨ ਫਾਈਨਲ ਖੇਡੇ ਹਨ ਤੇ ਟੀਮ ਅਜੇ ਵੀ ਪਹਿਲੇ ਖਿਤਾਬ ਦਾ ਇੰਤਜਾਰ ਕਰ ਰਹੀ ਹੈ। ਚੇਨਈ ਖਿਲਾਫ ਚੇਪੌਕ ’ਚ ਟੀਮ 8 ’ਚੋਂ ਸਿਰਫ ਇੱਕ ਮੈਚ ਹੀ ਆਪਣੇ ਨਾਂਅ ਕਰ ਸਕੀ ਹੈ। (IPL 2024)
ਧੋਨੀ ਨੇ ਛੱਡੀ ਕਪਤਾਨੀ, ਗਾਇਕਵਾੜ ਸੰਭਾਲਣਗੇ ਕਮਾਨ | IPL 2024
ਓਪਨਿੰਗ ਮੈਚ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ ਸੀਐੱਸਕੇ ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਨੌਜਵਾਨ ਰਿਤੂਰਾਜ ਗਾਇਕਵਾੜ ਨੂੰ ਨਵਾਂ ਕਪਤਾਨ ਬਣਾਇਆ ਗਿਆ ਹੈ। ਫਰੈਂਚਾਈਜੀ ਦੇ ਸੀਈਓ ਕਾਸੀ ਵਿਸ਼ਵਨਾਥਨ ਨੇ ਸਪੱਸ਼ਟ ਕੀਤਾ ਹੈ ਕਿ ਧੋਨੀ ਇੱਕ ਖਿਡਾਰੀ ਦੇ ਰੂਪ ’ਚ ਟੀਮ ਨਾਲ ਜੁੜੇ ਰਹਿਣਗੇ।
ਬੈਂਗਲੁਰੂ ’ਤੇ ਭਾਰੀ ਹੈ ਚੇਨਈ | IPL 2024
ਜਿੱਥੇ ਇੱਕ ਪਾਸੇ ਸੀਐਸਕੇ ਲੀਗ ਦੀ ਸਭ ਤੋਂ ਸਫਲ ਟੀਮ ਹੈ, ਉਥੇ ਦੂਜੇ ਪਾਸੇ ਆਰਸੀਬੀ ਇੱਕ ਵੀ ਟਰਾਫੀ ਨਹੀਂ ਜਿੱਤ ਸਕੀ ਹੈ। ਚੇਨਈ ਨੇ ਵੀ ਬੈਂਗਲੁਰੂ ’ਤੇ ਜਿੱਤ ਦਰਜ ਕੀਤੀ ਹੈ। ਦੋਵਾਂ ਵਿਚਕਾਰ ਹੁਣ ਤੱਕ ਕੁੱਲ 31 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਚੇਨਈ ਨੇ 20 ਵਾਰ ਤੇ ਬੈਂਗਲੁਰੂ ਨੇ 10 ਵਾਰ ਜਿੱਤ ਦਰਜ ਕੀਤੀ ਹੈ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਪਿੱਚ ਰਿਪੋਰਟ : ਚੇਪੌਕ ਪਿੱਚ ਸਪਿਨਰਾਂ ਲਈ ਮਦਦਗਾਰ | IPL 2024
ਚੇਨਈ ਦੇ ਐੱਮਏਚਿਦੰਬਰਮ ਸਟੇਡੀਅਮ ਦੀ ਵਿਕਟ ਸਪਿਨਰਾਂ ਲਈ ਫਿਰਦੌਸ਼ ਮੰਨੀ ਜਾਂਦੀ ਹੈ। ਬੱਲੇਬਾਜਾਂ ਨੂੰ ਇੱਥੇ ਧਿਆਨ ਨਾਲ ਬੱਲੇਬਾਜੀ ਕਰਨੀ ਹੋਵੇਗੀ। ਸੀਐੱਸਕੇ ਨੇ ਇਸ ਮੈਦਾਨ ’ਤੇ ਹੁਣ ਤੱਕ ਕੁਲ 64 ਮੈਚ ਖੇਡੇ ਹਨ, ਜਿਨ੍ਹਾਂ ’ਚੋਂ ਉਸ ਨੇ 45 ਜਿੱਤੇ ਹਨ, ਜਦਕਿ ਸਿਰਫ 18 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 1 ਮੈਚ ਟਾਈ ’ਤੇ ਵੀ ਸਮਾਪਤ ਹੋਇਆ ਹੈ। ਆਰਸੀਬੀ ਨੇ ਚੇਪੌਕ ਸਟੇਡੀਅਮ ’ਚ 12 ਮੈਚ ਖੇਡੇ, ਜਿਨ੍ਹਾਂ ’ਚੋਂ 8 ਚੇਨਈ ਖਿਲਾਫ ਸਨ। ਟੀਮ 7 ਹਾਰੀ ਤੇ ਸਿਰਫ ਇੱਕ ਜਿੱਤੀ। ਸੀਐਸਕੇ ਤੋਂ ਇਲਾਵਾ, ਬੇਂਗਲੁਰੂ ਨੇ ਚੇਪੌਕ ’ਚ ਵੀ 4 ਮੈਚ ਖੇਡੇ, ਟੀਮ ਨੇ ਚਾਰੇ ਜਿੱਤੇ। (IPL 2024)
ਮੌਸਮ ਦੀ ਸਥਿਤੀ | IPL 2024
ਮੈਚ ਵਾਲੇ ਦਿਨ ਚੇਨਈ ਦਾ ਮੌਸਮ ਗਰਮ ਰਹਿਣ ਦੀ ਉਮੀਦ ਹੈ। ਸ਼ੁੱਕਰਵਾਰ ਨੂੰ ਚੇਨਈ ’ਚ ਤਾਪਮਾਨ 27 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੀਂਹ ਦੀ ਸੰਭਾਵਨਾ ਤਾਂ ਸਿਰਫ 2 ਫੀਸਦੀ ਤੱਕ ਹੀ ਹੈ।