ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਸਫ਼ਾਈ ਦੌਰਾਨ ਗੰਦੇ ਨਾਲੇ ’ਚੋਂ ਮਹਿਲਾ ਦੀ ਲਾਸ਼ ਮਿਲਣ ਨਾਲ ਸਹਿਮ ਦਾ ਮਾਹੌਲ ਹੈ। ਸੂਚਨਾ ਮਿਲਣ ’ਤੇ ਪੁਲਿਸ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਜੁਟ ਗਈ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਨਗਰ ਨਿਗਮ ਕਰਮਚਾਰੀਆਂ ਵੱਲੋਂ ਗੰਦੇ ਨਾਲੇ ਦੀ ਸਾਫ਼-ਸਫ਼ਾਈ ਕੀਤੀ ਜਾ ਰਹੀ ਸੀ। ਜਿਉਂ ਹੀ ਕਰਮਚਾਰੀ ਅੱਜ ਨਿਊ ਕੁੰਦਨਪੁਰੀ ਇਲਾਕੇ ’ਚ ਗੰਦੇ ਨਾਲੇ ’ਚੋਂ ਜੇਸੀਬੀ ਕਰੇਨ ਦੀ ਮੱਦਦ ਨਾਲ ਗੰਦਗੀ ਬਾਹਰ ਕੱਢ ਰਹੇ ਸਨ, ਤਾਂ ਜੇਸੀਬੀ ਦੇ ਪੰਜੇ ’ਚ ਇੱਕ ਮਹਿਲਾ ਦੀ ਲਾਸ਼ ਅਟਕ ਗਈ। ਮੌਜੂਦ ਕਰਮਚਾਰੀਆਂ ਨੇ ਲਾਸ਼ ਸਬੰਧੀ ਆਪਣੇ ਉੱਚ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਨੂੰ ਸੂਚਿਤ ਕੀਤਾ। (Ludhiana News)
Also read : ਬਦਲੇਗਾ ਮੌਸਮ, UP ਤੇ ਬਿਹਾਰ ਤੋਂ ਇਲਾਵਾ ਇਹ ਸੂਬਿਆਂ ’ਚ ਇਸ ਦਿਨ ਪਵੇਗਾ ਮੀਂਹ
ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮੱਦਦ ਨਾਲ ਲਾਸ਼ ਨੂੰ ਨਾਲੇ ’ਚੋਂ ਬਾਹਰ ਕੱਢਿਆ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਗੰਦੇ ਨਾਲੇ ’ਚੋਂ ਮਿਲੀ ਮਹਿਲਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਕੇ ਮਾਮਲੇ ’ਚ ਜਾਂਚ ਸ਼ੁਰੂ ਕਰ ਦੇਣ ਦੀ ਗੱਲ ਆਖੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਢਲੀ ਤਫਤੀਸ਼ ’ਚ ਲਾਸ਼ ਨੂੰ ਦੇਖ ਕੇ ਸਪੱਸ਼ਟ ਹੋ ਰਿਹਾ ਹੈ ਕਿ ਮਹਿਲਾ ਦੀ ਮੌਤ ਹੋਈ ਨੂੰ ਬਹੁਤਾ ਸਮਾਂ ਨਹੀਂ ਬੀਤਿਆ। ਬਰਾਮਦ ਲਾਸ਼ ਸਬੰਧੀ ਜ਼ਿਲ੍ਹੇ ਦੇ ਸਮੂਹ ਪੁਲਿਸ ਥਾਣਿਆਂ ਨੂੰ ਸੂਚਿਤ ਕਰਨ ਦੇ ਨਾਲ ਹੀ ਸ਼ਨਾਖ਼ਤ ਲਈ ਸਿਵਲ ਹਸਪਤਾਲ ਦੇ ਮਿ੍ਰਤਕ ਦੇਹ ਸੰਭਾਲ ਘਰ ’ਚ ਰਖਵਾ ਦਿੱਤਾ ਗਿਆ ਹੈ। (Ludhiana News)