22 ਮਾਰਚ ਨੂੰ ਖੇਡਿਆ ਜਾਵੇਗਾ ਸੀਜ਼ਨ ਦਾ ਪਹਿਲਾ ਮੈਚ | IPL 2024
ਨਵੀਂ ਦਿੱਲੀ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ-2024 ਦਾ ਪੂਰਾ ਸੀਜਨ ਭਾਰਤ ’ਚ ਹੀ ਖੇਡਿਆ ਜਾਵੇਗਾ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸ਼ਨਿੱਚਰਵਾਰ ਨੂੰ ਯੂਏਈ ’ਚ ਕੁਝ ਲੀਗ ਮੈਚਾਂ ਦੇ ਆਯੋਜਨ ਦੀਆਂ ਖਬਰਾਂ ਦਾ ਖੰਡਨ ਕੀਤਾ ਤੇ ਕਿਹਾ ਕਿ ਇਹ ਵਿਦੇਸ਼ ’ਚ ਨਹੀਂ ਕਰਵਾਏ ਜਾਣਗੇ। ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ ਕਾਰਨ ਇੰਡੀਅਨ ਲੀਗ ਦੇ ਕੁਝ ਮੈਚ ਯੂਏਈ ’ਚ ਹੋਣਗੇ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਜਲਦ ਹੀ ਪੂਰਾ ਸ਼ਡਿਊਲ ਜਾਰੀ ਕਰ ਸਕਦਾ ਹੈ। ਬੋਰਡ ਨੇ 23 ਦਿਨ ਪਹਿਲਾਂ ਫੇਜ-1 ਦਾ ਸ਼ਡਿਊਲ ਜਾਰੀ ਕੀਤਾ ਸੀ। ਜੋ ਕਿ 22 ਮਾਰਚ ਤੋਂ 7 ਅਪਰੈਲ ਤੱਕ ਚੱਲੇਗਾ। (IPL 2024)
ਮੀਡੀਆ ਰਿਪੋਰਟਾਂ ’ਚ ਦਾਅਵਾ, ਯੂਏਈ ’ਚ ਹੋ ਸਕਦਾ ਹੈ ਆਈਪੀਐੱਲ ਦਾ ਦੂਜਾ ਪੜਾਅ
ਕੁਝ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਆਈਪੀਐੱਲ ਦਾ ਦੂਜਾ ਪੜਾਅ ਯੂਏਈ ’ਚ ਹੋ ਸਕਦਾ ਹੈ। ਇਸ ਲਈ ਦੋ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। (IPL 2024)
Also Read : ਹਸਪਤਾਲਾਂ ’ਚ ਇਲਾਜ ਦੀ ਦਰ, ਤੁਰੰਤ ਹੋਵੇ ਹੱਲ
ਪਹਿਲਾ : ਬੀਸੀਸੀਆਈ ਅਧਿਕਾਰੀਆਂ ਦਾ ਦੁਬਈ ਦੌਰਾ : ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਦੁਬਈ ’ਚ ਆਈਪੀਐਲ ਦੇ ਦੂਜੇ ਪੜਾਅ ਦੇ ਆਯੋਜਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾ ਰਿਹਾ ਹੈ। ਇਸ ਲਈ ਬੀਸੀਸੀਆਈ ਦੇ ਅਧਿਕਾਰੀ ਦੁਬਈ ਗਏ ਹਨ। ਇਸ ਹਫਤੇ ਦੁਬਈ ’ਚ ਆਈਸੀਸੀ ਦੀ ਮੀਟਿੰਗ ਵੀ ਹੋ ਰਹੀ ਹੈ। (IPL 2024)
ਦੂਜਾ : ਫ੍ਰੈਂਚਾਈਜੀਆਂ ਨੇ ਖਿਡਾਰੀਆਂ ਤੋਂ ਪਾਸਪੋਰਟ ਮੰਗੇ : ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਆਈਪੀਐੱਲ ਦੀਆਂ ਕੁਝ ਫਰੈਂਚਾਈਜੀਆਂ ਨੇ ਆਪਣੇ ਖਿਡਾਰੀਆਂ ਤੋਂ ਪਾਸਪੋਰਟ ਮੰਗੇ ਹਨ। ਤਾਂ ਜੇਕਰ ਦੂਜਾ ਪੜਾਅ ਦੇਸ਼ ਤੋਂ ਬਾਹਰ ਹੋਵੇ ਤਾਂ ਖਿਡਾਰੀਆਂ ਨੂੰ ਵੀਜਾ ਸਬੰਧੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। (IPL 2024)