ਬਲਾਕ ਭਾਦਸੋਂ ਦੇ ਬਣੇ ਤੀਜੇ ਸਰੀਰਦਾਨੀ, ਮ੍ਰਿਤਕ ਦੇਹ ਕੀਤੀ ਦਾਨ | Body Donation
ਭਾਦਸੋਂ (ਸੁਸ਼ੀਲ ਕੁਮਾਰ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਡੇਰਾ ਸ਼ਰਧਾਲੂ ਪਰਮਜੀਤ ਕੌਰ ਇੰਸਾਂ ਨੇ ਦੇਹਾਂਤ ਉਪਰੰਤ ਬਲਾਕ ਭਾਦਸੋਂ ਦੇ ਤੀਜੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ ਇੰਸਾਂ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ ਸੀ, ਉਹ ਲਗਭਗ 59 ਵਰਿ੍ਹਆਂ ਦੇ ਸਨ। ਇਸ ਮੌਕੇ ਸਰੀਰਦਾਨੀ ਪਰਮਜੀਤ ਕੌਰ ਇੰਸਾਂ ਦੇ ਪਤੀ ਜਰਨੈਲ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਇੰਸਾਂ ਨੇ ਜਿਉਂਦੇ-ਜੀਅ ਇਹ ਪ੍ਰਣ ਕੀਤਾ ਹੋਇਆ ਸੀ ਕਿ ਮੌਤ ਤੋਂ ਬਾਅਦ ਉਸ ਦੀ ਦੇਹ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤੀ ਜਾਵੇ ਅਤੇ ਅੱਜ ਪਰਿਵਾਰ ਵੱਲੋਂ ਦੇਹਾਂਤ ਉਪਰੰਤ ਪਰਮਜੀਤ ਕੌਰ ਇੰਸਾਂ ਦੀ ਇੱਛਾ ਨੂੰ ਪੂਰਾ ਕੀਤਾ ਗਿਆ ਹੈ। (Body Donation)
ਸੈਂਕੜਿਆਂ ਦੀ ਗਿਣਤੀ ਵਿੱਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਵੈਂਕਟੇਸ਼ਵਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਐਨਐਚ-24, ਵੈਂਕਟੇਸ਼ਵਰਾ ਨਗਰ, ਨੇੜੇ ਰਾਜਬਪੁਰ, ਗਜਰੋਲਾ, ਜ਼ਿਲ੍ਹਾ ਅਮਰੋਹਾ (ਯੂਪੀ) ਨੂੰ ਦਾਨ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫ਼ੇਅਰ ਵਿੰਗ ਦੇ ਸੇਵਾਦਾਰ, ਰਿਸ਼ਤੇਦਾਰ ਅਤੇ ਸਾਕ-ਸਬੰਧੀਆਂ ਨੇ ਵੱਡੀ ਗਿਣਤੀ ਵਿਚ ਮ੍ਰਿਤਕ ਦੇਹ ਨੂੰ ਪਿੰਡ ਰਾਜਪੁਰਾ ਘਰ ਤੋਂ ਲੈ ਕੇ ਪਿੰਡ ਦੀ ਹੱਦ ਤੱਕ ਸ਼ਰਧਾਂਜਲੀ ਦਿੱਤੀ ਤੇ ਅੰਤ ਵਿੱਚ ਪਵਿੱਤਰ ਨਾਅਰਾ ਲਾ ਕੇ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਰਵਾਨਗੀ ਦਿੱਤੀ।
ਇਸ ਮੌਕੇ ਬਲਾਕ ਪ੍ਰੇਮੀ ਸੇਵਕ, ਬਲਾਕ ਕਮੇਟੀ ਭਾਦਸੋਂ ਦੇ ਸਮੂਹ ਪੰਦਰਾਂ ਮੈਂਬਰ, ਬਲਾਕ ਕਮੇਟੀ ਮੱਲੇਵਾਲ, ਬਲਾਕ ਕਮੇਟੀ ਨਾਭਾ, ਬਲਾਕ ਕਮੇਟੀ ਅਮਲੋਹ ਅਤੇ ਬਲਾਕ ਕਮੇਟੀ ਸਰਹੰਦ ਅਤੇ ਵੱਡੀ ਗਿਣਤੀ ਵਿਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫ਼ੇਅਰ ਵਿੰਗ ਦੇ ਮੈਂਬਰ, ਸਾਰੀਆਂ ਸੰਮਤੀਆਂ ਦੇ ਮੈਂਬਰ, ਵੱਡੀ ਗਿਣਤੀ ਵਿਚ ਸਾਧ-ਸੰਗਤ ਤੇ ਰਿਸ਼ਤੇਦਾਰ ਤੋਂ ਇਲਾਵਾ ਆਲੇ-ਦੁਆਲੇ ਤੋਂ ਪਤਵੰਤੇ ਸੱਜਣ ਮੌਜੂਦ ਸਨ। ਇਸ ਮੌਕੇ 85 ਮੈਂਬਰ ਵਿਜੇ ਕੁਮਾਰ ਇੰਸਾਂ, 85 ਮੈਂਬਰ ਗੁਰਦੀਪ ਇੰਸਾਂ ਨਾਭਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ, ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਈਨ ਵਿੱਚ ਹਨ, ਉਨ੍ਹਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ। (Body Donation)
ਸੱਚਖੰਡ ਵਾਸੀ ਸਰੀਰਦਾਨੀ ਮਾਤਾ ਦੀ ਲਾਮਿਸਾਲ ਸੇਵਾ ਸਮਾਜ ਲਈ ਚਾਨਣ-ਮੁਨਾਰਾ : ਵਿਜੇ ਕੁਮਾਰ ਇੰਸਾਂ
ਇਸ ਸਬੰਧੀ ਗੱਲਬਾਤ ਕਰਦਿਆਂ 85 ਮੈਂਬਰ ਵਿਜੇ ਕੁਮਾਰ ਇੰਸਾਂ ਨੇ ਕਿਹਾ ਕਿ ਮਾਤਾ ਪਰਮਜੀਤ ਕੌਰ ਇੰਸਾਂ ਨੇ ਅੱਜ ਜਿਹੜੀ ਮਾਨਵਤਾ ਭਲਾਈ ਦੀ ਲੀਹ ਪਾਈ ਹੈ, ਉਹ ਸਮਾਜ ਲਈ ਇੱਕ ਚਾਨਣ-ਮੁਨਾਰਾ ਹੈ ਕਿਉਂਕਿ ਦਿਨੋ-ਦਿਨ ਵਧ ਰਹੀਆਂ ਬਿਮਾਰੀਆਂ ਕਾਰਨ ਡਾਕਟਰਾਂ ਨੂੰ ਖੋਜ ਕਾਰਜਾਂ ਲਈ ਮਨੁੱਖੀ ਸਰੀਰਾਂ ਦੀ ਬੇਹੱਦ ਵੱਡੀ ਲੋੜ ਹੈ। ਮਾਤਾ ਪਰਮਜੀਤ ਕੌਰ ਇੰਸਾਂ ਵੱਲੋਂ ਆਪਣੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨਾ ਸਿੱਧ ਕਰਦਾ ਹੈ ਕਿ ਉਹ ਡੇਰਾ ਸੱਚਾ ਸੌਦਾ ਦੇ ਅਸੂਲਾਂ ’ਤੇ ਕਿੰਨੀ ਡੂੰਘਾਈ ਨਾਲ ਚੱਲਦੇ ਸਨ ਇਹ ਇੱਕ ਬਹੁਤ ਵੱਡੀ ਸੇਵਾ ਹੈ ਜਿਹੜੀ ਆਉਣ ਵਾਲੇ ਸਮੇਂ ਵਿੱਚ ਸਾਰੇ ਸਮਾਜ ਦਾ ਰਾਹ ਰੁਸ਼ਨਾਉਂਦੀ ਰਹੇਗੀ ਅਤੇ ਇਸ ਪੈੜ-ਚਾਲ ’ਤੇ ਕਈ ਹੋਰ ਕਦਮ ਭਵਿੱਖ ਵਿੱਚ ਤੁਰਨਗੇ। (Body Donation)