ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਵਿਖੇ ਇੱਕ ਮਿਊਜਿਕ ਸਟੂਡੀਓ ਵਿੱਚ ਸੁਵੱਖਤੇ ਇੱਕ ਲੜਕੀ ਤੇ ਕੁੱਤੇ ਦੀਆਂ ਸ਼ੱਕੀ ਹਾਲਤ ਵਿੱਚ ਲਾਸ਼ਾਂ ਬਰਾਮਦ ਹੋਈਆਂ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਲੜਕੀ ਤੇ ਕੁੱਤੇ ਦੀ ਮੌਤ ਸਟੂਡੀਓ ’ਚ ਅੱਗ ਲੱਗਣ ਕਾਰਨ ਫੈਲੇ ਧੂਏ ਨਾਲ ਦਮ ਘੁਟਣ ਨਾਲ ਹੋਈ ਹੈ। ਘਟਨਾ ਲੁਧਿਆਣਾ ਦੇ ਹਰਗੋਬਿੰਦ ਨਗਰ ਦੀ ਹੈ ਜਿੱਥੇ ਇੱਕ ਮਿਊਜਿਕ ਸਟੂਡੀਓ ਵਿੱਚੋਂ ਲੜਕੀ ਤੇ ਕੁੱਤੇ ਦੀਆਂ ਮਿਲੀਆਂ ਲਾਸ਼ਾਂ ਨੂੰ ਥਾਣਾ ਡਿਵੀਜਨ ਨੰਬਰ -3 ਦੀ ਪੁਲਿਸ ਨੇ ਕਬਜੇ ’ਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਮ੍ਰਿਤਕ ਦੇ ਪਿਤਾ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਹਿਲੀ ਮੰਜ਼ਿਲ ’ਤੇ ਮਿਊਜਿਕ ਸਟੂਡੀਓ ਬਣਾਇਆ ਹੋਇਆ ਹੈ। (Ludhiana News)
ਜਿੱਥੇ ਉਨ੍ਹਾਂ ਦਾ ਲੜਕਾ ਕੀਰਤਨ ਵਗੈਰਾ ਕਰਦਾ ਹੈ। ਗਰਾਊਂਡ ਫਲੋਰ ’ਤੇ ਰੈਨੋਵੇਸ਼ਨ ਦਾ ਕੰਮ ਚੱਲ ਰਹੇ ਹੋਣ ਕਾਰਨ ਉਨ੍ਹਾਂ ਦੀ ਲੜਕੀ ਪ੍ਰਭਜੋਤ ਕੌਰ ਤੇ ਉਹਨਾਂ ਦਾ ਪਾਲਤੂ ਕੁੱਤਾ ਸਟੂਡੀਓ ਵਿੱਚ ਸੌ ਰਹੇ ਸਨ। ਜਿੱਥੇ ਬੁੱਧਵਾਰ ਸਵੇਰੇ 4 ਵਜ਼ੇ ਦੇ ਕਰੀਬ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਜਿਸ ਕਾਰਨ ਪੂਰੇ ਸਟੂਡੀਓ ਵਿੱਚ ਧੂਆ ਹੀ ਧੂਆਂ ਫੈਲ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹਨਾਂ ਦੀ ਪਤਨੀ ਚਾਹ ਬਣਾ ਰਹੀ ਸੀ ਤਾਂ ਅਚਾਨਕ ਇੱਕ ਜੋਰਦਾਰ ਧਮਾਕਾ ਹੋਇਆ ਤੇ ਸਟੂਡੀਓ ਵਿੱਚ ਅੱਗ ਲੱਗ ਗਈ। ਬਚਾ ਲਈ ਉਹ ਸਟੂਡੀਓ ਵੱਲ ਭੱਜੇ ਪਰ ਸਟੂਡੀਓ ਦਾ ਦਰਵਾਜਾ ਅੰਦਰੋਂ ਬੰਦ ਸੀ। ਅੱਗ ਦੀਆਂ ਤੇਜ ਲਾਟਾਂ ਨਿਕਲਣ ਕਾਰਨ ਉਹ ਦਰਵਾਜਾ ਖੋਲਣ ਤੋਂ ਅਸਮਰੱਥ ਰਹੇ। (Ludhiana News)
Haryana : ਬਿਨਾਂ ਵਿਧਾਇਕ ਬਣੇ ਮੁੱਖ ਮੰਤਰੀ ਦਾ ਕਾਰਜਕਾਲ ਪੂਰਾ ਕਰਨਗੇ ਨਾਇਬ ਸੈਣੀ
ਜਿਉਂ ਹੀ ਉਹਨਾਂ ਨੇ ਦਰਵਾਜਾ ਖੋਲ੍ਹ ਸਟੂਡੀਓ ਅੰਦਰ ਦੇਖਿਆ ਤਾਂ ਅੰਦਰ ਸੁੱਤੀ ਪਈ ਉਹਨਾਂ ਦੀ ਲੜਕੀ ਪ੍ਰਭਜੋਤ ਕੌਰ (24) ਅਤੇ ਕੁੱਤੇ ਦੀ ਮੌਤ ਹੋ ਚੁੱਕੀ ਸੀ ਤੇ ਸਟੂਡੀਓ ਅੰਦਰ ਪਿਆ ਸਾਰਾ ਸਮਾਨ ਵੀ ਰਾਖ ਹੋ ਚੁੱਕਿਆ ਸੀ। ਜਿਸ ਸਬੰਧੀ ਉਹਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ’ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ। ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਮੁਤਾਬਕ ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜੇ ’ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਪਰ ਪੁਲਿਸ ਵੱਖ-ਵੱਖ ਹੋਰ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ। (Ludhiana News)