ਕਬੀਰ ਜੀ ਨੂੰ ਜ਼ੰਜੀਰਾਂ ’ਚ ਜਕੜ ਕੇ ਪਹਾੜ ਤੋਂ ਸੁੱਟ ਦਿੱਤਾ ਗਿਆ ਸੀ ਦੁਨੀਆ ਦੀ ਕੋਈ ਵੀ ਤਾਕਤ ਪਰਮਾਤਮਾ ਦੇ ਸੱਚੇ ਪ੍ਰੇਮੀ ਭਗਤਾਂ ਨੂੰ ਦੁੱਖ-ਤਕਲੀਫ ਨਹੀਂ ਪਹੁੰਚਾ ਸਕਦੀ ਇਹ ਵੇਖ ਕੇ ਸਾਰੇ ਹੈਰਾਨ ਹੋ ਗਏ ਕਿ ਕਬੀਰ ਸਾਹਿਬ ਪਹਾੜ ਤੋਂ ਰਿੜ੍ਹਦੇ ਹੋਏ ਵੀ ਸਹੀ-ਸਲਾਮਤ ਜ਼ਮੀਨ ’ਤੇ ਆ ਖੜ੍ਹੇ ਹੋਏ ਹਨ। (God)
ਇਸੇ ਤਰ੍ਹਾਂ ਦੀ ਘਟਨਾ ਭਗਤ ਨਾਮਦੇਵ ਜੀ ਨਾਲ ਵਾਪਰੀ ਇੱਕ ਭਾਈਚਾਰੇ ਵਿਸ਼ੇਸ਼ ਦੇ ਲੋਕਾਂ ਨੇ ਆਪਣੀ ਹੋਂਦ ਨੂੰ ਕਾਇਮ ਕਰਨ ਲਈ ਪਰਮਾਤਮਾ ਦੇ ਸੱਚੇ ਸੰਤਾਂ ਨੂੰ ਬਹੁਤ ਦੁੱਖ ਦਿੱਤੇ ਉਨ੍ਹਾਂ ਨੇ ਬਾਦਸ਼ਾਹ ਨੂੰ ਕਿਹਾ ਕਿ ਨਾਮਦੇਵ ਸਾਡੇ ਮਜ਼ਹਬ ਖਿਲਾਫ ਪ੍ਰਚਾਰ ਕਰ ਰਿਹਾ ਹੈ ਇਸ ਲਈ ਉਸ ਦੀ ਪ੍ਰੀਖਿਆ ਲਈ ਜਾਵੇ ਅਤੇ ਅਜਿਹੇ ਕਾਫਰ ਨੂੰ ਤੁਰੰਤ ਮਰਵਾ ਦਿੱਤਾ ਜਾਵੇ। ਅਚਾਨਕ ਉਸ ਮੌਕੇ ਬਾਦਸ਼ਾਹ ਦੀ ਇੱਕ ਗਾਂ ਮਰ ਗਈ। ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਸੱਦ ਕੇ ਹੁਕਮ ਦਿੱਤਾ ਕਿ ਜੇਕਰ ਤੂੰ ਸੱਚੇ ਮਾਰਗ ਨੂੰ ਪ੍ਰਾਪਤ ਕਰ ਲਿਆ ਹੈ ਤਾਂ ਇਸ ਮਰੀ ਹੋਈ ਗਾਂ ਨੂੰ ਜਿਉਂਦਾ ਕਰ ਦੇ। ਭਗਤ ਨਾਮਦੇਵ ਜੀ ਨੇ ਗਾਂ ਨੂੰ ਜਿੰਦਾ ਕਰਨ ਲਈ ਅਰਦਾਸ ਕੀਤੀ। (God)
ਮਰੀ ਹੋਈ ਗਾਂ ਨੂੰ ਜਿਉਂਦੀ ਵੇਖ ਕੇ ਉਸ ਭਾਈਚਾਰੇ ਦੇ ਲੋਕ ਈਰਖਾ ’ਚ ਮੱਚ ਗਏ ਉਨ੍ਹਾਂ ਨੇ ਬਾਦਸ਼ਾਹ ਨੂੰ ਫਿਰ ਸੁਝਾਅ ਦਿੱਤਾ ਕਿ ਨਾਮੇ ਕੋਲ ਕੋਈ ਜਾਦੂ ਹੈ ਤੁਹਾਡੇ ਸੂਬੇ ਨੂੰ ਉਸ ਤੋਂ ਖ਼ਤਰਾ ਹੈ। ਇਸ ਲਈ ਅਜਿਹੇ ਦੁਸ਼ਮਣ ਨੂੰ ਮਰਵਾ ਦੇਣਾ ਹੀ ਠੀਕ ਹੈ। ਇਹ ਸੁਣ ਕੇ ਰਾਜੇ ਨੇ ਭਗਤ ਨਾਮਦੇਵ ਨੂੰ ਰੱਸਿਆਂ ਨਾਲ ਬੰਨ੍ਹ ਕੇ ਖੂਨੀ ਹਾਥੀ ਅੱਗੇ ਸੁੱਟ ਦਿੱਤਾ। ਮਹਾਵਤ ਦੇ ਲੱਖਾਂ ਯਤਨ ਕਰਨ ’ਤੇ ਵੀ ਉਸ ਖੂਨੀ ਹਾਥੀ ਨੇ ਭਗਤ ਨਾਮਦੇਵ ਨੂੰ ਛੂਹਿਆ ਤੱਕ ਨਹੀਂ ਸਗੋਂ ਉਨ੍ਹਾਂ ਦੇ ਚਰਨਾਂ ’ਚ ਨਮਸਕਾਰ ਕਰਕੇ ਚੰਘਿਆੜਦਾ ਹੋਇਆ ਜੰਗਲ ਵੱਲ ਭੱਜ ਗਿਆ। ਮਾਲਕ ਦੇ ਸੱਚੇ ਪ੍ਰੇਮ ਨੇ ਆਪਣੇ ਨਾਮ ਦੀ ਲਾਜ ਰੱਖਦਿਆਂ ਆਪਣੇ ਪਿਆਰੇ ਭਗਤ ਨਾਮਦੇਵ ਜੀ ਦੀ ਸ਼ਾਨ ਨੂੰ ਹੋਰ ਉੱਚਾ ਕਰ ਦਿੱਤਾ।