ਧਰਮਸ਼ਾਲਾ ਟੈਸਟ ’ਚ ਪਾਰੀ ਤੇ 64 ਦੌੜਾਂ ਨਾਲ ਜਿੱਤਿਆ | IND vs ENG
- ਅਸ਼ਵਿਨ ਨੇ ਆਪਣੇ 100ਵੇਂ ਟੈਸਟ ’ਚ ਲਈਆਂ 9 ਵਿਕਟਾਂ | IND vs ENG
ਧਰਮਸ਼ਾਲਾ (ਸੱਚ ਕਹੂੰ ਨਿਊਜ਼)। ਭਾਰਤ ਨੇ ਧਰਮਸ਼ਾਲਾ ਟੈਸਟ ’ਚ ਇੰਗਲੈਂਡ ਨੂੰ ਇੱਕ ਪਾਰੀ ਤੇ 64 ਦੌੜਾਂ ਨਾਲ ਹਰਾਇਆ। ਇਸ ਨਾਲ ਟੀਮ ਇੰਡੀਆ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ 4-1 ਨਾਲ ਜਿੱਤ ਲਈ ਹੈ। ਇੰਗਲੈਂਡ ਨੇ ਵੀਰਵਾਰ 7 ਮਾਰਚ ਨੂੰ ਐਚਪੀਸੀਏ ਸਟੇਡੀਅਮ ’ਚ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ’ਚ ਇੰਗਲੈਂਡ ਦੀ ਟੀਮ 218 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ ਟੀਮ ਇੰਡੀਆ 477 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਨੂੰ ਦੂਜੀ ਪਾਰੀ ’ਚ 259 ਦੌੜਾਂ ਦੀ ਲੀਡ ਮਿਲੀ, ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ ਸਿਰਫ 195 ਦੌੜਾਂ ’ਤੇ ਹੀ ਸਿਮਟ ਗਈ। ਇਸ ਤਰ੍ਹਾਂ ਇੰਗਲੈਂਡ ਦੀ ਟੀਮ ਨੂੰ ਪਾਰੀ ਤੇ 64 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣਾ 100ਵਾਂ ਟੈਸਟ ਖੇਡ ਰਹੇ ਰਵੀਚੰਦਰਨ ਅਸ਼ਵਿਨ ਨੇ ਮੈਚ ’ਚ 9 ਵਿਕਟਾਂ ਲਈਆਂ। (IND vs ENG)
ਟੀਐਮਸੀ ਨੇ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ, ਕ੍ਰਿਕਟਰ ਯੂਸਫ਼ ਪਠਾਨ ਨੂੰ ਬਹਿਰਾਮਪੁਰ ਸੀਟ ਤੋਂ ਉਤਾਰਿਆ
ਭਾਰਤ ਨੇ ਦੇ ਡਬਲਯੂਟੀਸੀ ’ਚ 9 ’ਚੋਂ 6 ਮੈਚ ਜਿੱਤੇ | IND vs ENG
ਟੀਮ ਇੰਡੀਆ ਨੇ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ’ਚ 3 ’ਚੋਂ 2 ਸੀਰੀਜ ਜਿੱਤ ਲਈਆਂ ਹਨ। ਟੀਮ ਨੇ ਹੁਣ ਤੱਕ ਕੁੱਲ 9 ਮੈਚ ਖੇਡੇ ਹਨ, 6 ਜਿੱਤੇ ਹਨ ਤੇ ਸਿਰਫ 2 ਹਾਰੇ ਹਨ। ਵੈਸਟਇੰਡੀਜ ਖਿਲਾਫ ਵੀ ਇੱਕ ਮੈਚ ਡਰਾਅ ਰਿਹਾ ਸੀ। ਭਾਰਤ ਨੇ ਇੰਗਲੈਂਡ ਨੂੰ 4-1 ਨਾਲ ਹਰਾਇਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ’ਚ 2 ਟੈਸਟ ਮੈਚਾਂ ਦੀ ਸੀਰੀਜ 1-1 ਨਾਲ ਡਰਾਅ ਰਹੀ ਸੀ, ਜਦਕਿ ਵੈਸਟਇੰਡੀਜ ਨੂੰ 2 ਟੈਸਟ ਮੈਚਾਂ ਦੀ ਸੀਰੀਜ ’ਚ 1-0 ਨਾਲ ਹਰਾਇਆ ਸੀ। ਟੀਮ ਇੰਡੀਆ ਨੇ 3 ਸੀਰੀਜ ’ਚ 68.51 ਫੀਸਦੀ ਅੰਕ ਹਾਸਲ ਕੀਤੇ ਹਨ, ਟੀਮ ਪਹਿਲੇ ਨੰਬਰ ’ਤੇ ਹੈ। ਨਿਊਜੀਲੈਂਡ ਦੂਜੇ ਤੇ ਅਸਟਰੇਲੀਆ ਤੀਜੇ ਨੰਬਰ ’ਤੇ ਹੈ। ਭਾਰਤ ਨੂੰ ਹੁਣ ਅਸਟਰੇਲੀਆ ’ਚ ਅਸਟਰੇਲੀਆ ਖਿਲਾਫ ਹੀ ਸੀਰੀਜ ਖੇਡਣੀ ਹੈ। ਜਦੋਂ ਕਿ ਦੂਜੀ ਸੀਰੀਜ ਬੰਗਲਾਦੇਸ਼ ਤੇ ਨਿਊਜੀਲੈਂਡ ਦੇ ਖਿਲਾਫ ਘਰੇਲੂ ਮੈਦਾਨ ’ਤੇ ਹੋਵੇਗੀ।
ਘਰੇਲੂ ਮੈਦਾਨ ’ਤੇ 17ਵੀਂ ਸੀਰੀਜ ਜਿੱਤੀ | IND vs ENG
ਪਿਛਲੇ 12 ਸਾਲਾਂ ’ਚ ਘਰੇਲੂ ਮੈਦਾਨਾਂ ’ਤੇ ਭਾਰਤ ਦੀ ਇਹ ਲਗਾਤਾਰ 17ਵੀਂ ਸੀਰੀਜ ਜਿੱਤ ਹੈ। ਭਾਰਤੀ ਟੀਮ ਪਹਿਲਾਂ ਹੀ ਘਰੇਲੂ ਮੈਦਾਨ ’ਤੇ ਲਗਾਤਾਰ ਸਭ ਤੋਂ ਜ਼ਿਆਦਾ ਸੀਰੀਜ ਜਿੱਤਣ ਦਾ ਰਿਕਾਰਡ ਰੱਖ ਚੁੱਕੀ ਹੈ। ਅਸਟਰੇਲੀਆ ਘਰੇਲੂ ਮੈਦਾਨ ’ਤੇ ਲਗਾਤਾਰ 10 ਸੀਰੀਜ ਜਿੱਤ ਕੇ ਦੂਜੇ ਸਥਾਨ ’ਤੇ ਹੈ। ਭਾਰਤ ਨੂੰ ਆਖਰੀ ਵਾਰ 2012 ’ਚ ਘਰੇਲੂ ਹਾਲਾਤ ’ਚ ਟੈਸਟ ਸੀਰੀਜ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹਦੋਂ ਇੰਗਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਟੀਮ ਇੰਡੀਆ ਘਰੇਲੂ ਮੈਦਾਨ ’ਤੇ ਕੋਈ ਸੀਰੀਜ ਨਹੀਂ ਹਾਰੀ ਹੈ ਤੇ ਵਿਰੋਧੀ ਟੀਮ ਨੂੰ ਲਗਾਤਾਰ 17 ਵਾਰ ਹਰਾਇਆ ਹੈ। (IND vs ENG)
ਅਸ਼ਵਿਨ ਟੈਸਟ ’ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਭਾਰਤੀ | IND vs ENG
ਰਵੀਚੰਦਰਨ ਅਸ਼ਵਿਨ ਨੇ ਦੂਜੀ ਪਾਰੀ ’ਚ ਬੇਨ ਫੌਕਸ ਨੂੰ ਆਊਟ ਕਰਕੇ ਟੈਸਟ ਕ੍ਰਿਕੇਟ ’ਚ 36ਵੀਂ ਵਾਰ ਇੱਕ ਪਾਰੀ ’ਚ 5 ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ। ਇਸ ਨਾਲ ਉਨ੍ਹਾਂ ਨੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ। ਕੁੰਬਲੇ ਨੇ ਟੈਸਟ ਕ੍ਰਿਕੇਟ ’ਚ 35 ਪੰਜ ਵਿਕਟਾਂ ਝਟਕਾਈਆਂ ਹਨ। ਅਸ਼ਵਿਨ ਹੁਣ ਭਾਰਤ ਲਈ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਲੈਣ ਦੇ ਮਾਮਲੇ ’ਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਧਰਮਸ਼ਾਲਾ ਟੈਸਟ ਅਸ਼ਵਿਨ ਦਾ 100ਵਾਂ ਟੈਸਟ ਸੀ, ਜਿਸ ’ਚ ਉਨ੍ਹਾਂ ਨੇ ਕੁੱਲ 9 ਵਿਕਟਾਂ ਲਈਆਂ ਸਨ। (IND vs ENG)