ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾ ਰਹਿਮੋ-ਕਰਮ (ਗੁਰਗੱਦੀਨਸ਼ੀਨੀ) ਦਿਹਾੜੇ ਦਾ ਪਵਿੱਤਰ ਐੱਮਐੱਸਜੀ ਭੰਡਾਰਾ 28 ਫਰਵਰੀ ਦਿਨ ਬੁੱਧਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ’ਚ ਪੂਰੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਭੰਡਾਰੇ ਸਬੰਧੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। (MSG Bhandara)
ਇਸ ਮੌਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜ ਕਰੇਗੀ। ਪਵਿੱਤਰ ਭੰਡਾਰੇ ਲਈ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਇਸ ਮੌਕੇ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕਰਕੇ ਆਪਣਾ ਨੂਰੀ ਰੂਪ ਬਣਾਇਆ। ਪੂਜਨੀਕ ਪਰਮ ਪਿਤਾ ਜੀ ਨੇ 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰਾਮ-ਨਾਮ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਨਸ਼ੇ ਤੇ ਬੁਰਾਈਆਂ ਛੁਡਵਾ ਕੇ ਇਨਸਾਨੀਅਤ ਅਤੇ ਭਲਾਈ ਕਾਰਜਾਂ ਦਾ ਪਾਠ ਪੜ੍ਹਾਇਆ। ਵਰਤਮਾਨ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪੌਣੇ ਸੱਤ ਕਰੋੜ ਤੋਂ ਜ਼ਿਆਦਾ ਲੋਕਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾ ਕੇ ਆਪਣਾ ਅਥਾਹ ਪ੍ਰੇਮ ਅਤੇ ਰਹਿਮਤਾਂ ਵਰਸਾ ਰਹੇ ਹਨ।
ਇੱਥੇ-ਇੱਥੇ ਹੋਵੇਗਾ ਭੰਡਾਰਾ | MSG Bhandara
ਹਰਿਆਣਾ
ਸਰਸਾ
ਪੰਜਾਬ :
ਸਲਾਬਤਪੁਰਾ, (ਬਠਿੰਡਾ)
ਰਾਜਸਥਾਨ:
ਜੈਪੁਰ, ਕੋਟਾ, ਬੁੱਧਰਵਾਲੀ
ਹਿਮਾਚਲ ਪ੍ਰਦੇਸ਼ :
ਚਚੀਆ ਨਗਰ, ਡਾਡਾਸਿਬਾ, ਪਾਉਂਟਾ ਸਾਹਿਬ,
ਕਥਿਆਨਾ
ਉੱਤਰਾਖੰਡ:
ਰੁੜਕੀ (ਹਰਿਦੁਆਰ), ਵਿਕਾਸ ਨਗਰ ਜ਼ਿਲ੍ਹਾ ਦੇਹਰਾਦੂਨ, ਬਾਜਪੁਰ ਸ਼ਹਿਰ, ਜ਼ਿਲ੍ਹਾ ਉਧਮ ਸਿੰਘ ਨਗ, ਗੋਬਰਾ, ਬਾਜਪੁਰ ਜ਼ਿਲ੍ਹਾ ਉਧਮ ਸਿੰਘ ਨਗਰ
ਉੱਤਰ ਪ੍ਰਦੇਸ਼
ਮੇਰਠ ਸਿਟੀ, ਮੁਜੱਫ਼ਰਨਗਰ ਪੱਛਮ, ਗੰਗੋਹ ਜ਼ਿਲ੍ਹਾ ਸਹਾਰਨਪੁਰ, ਸ਼ਾਮਲੀ, ਦਾਦਰੀ, ਜ਼ਿਲ੍ਹਾ ਗੌਤਮਬੁੱਧ ਨਗਰ, ਗਾਜੀਆਬਾਦ ਸਿਟੀ, ਬੁਲੰਦਸ਼ਹਿਰ, ਹਾਪੁੜ, ਡਬਾਰਸੀ ਬਿਸੌਲੀ, ਜ਼ਿਲ੍ਹਾ ਬਦਾਯੂੰ, ਏਟਾ, ਤੇਹਰਾ ਜ਼ਿਲ੍ਹਾ ਆਗਰਾ, ਕੁਸ਼ੀਨਗਰ
Also Read : ਪੂਜਨੀਕ ਪਰਮ ਪਿਤਾ ਜੀ ਨੇ ਸ਼ਰਧਾਲੂ ਦੀ ਦਿਲੀ ਇੱਛਾ ਕੀਤੀ ਪੂਰੀ