ਪੰਜ ਤਰੀਕੇ | How to protect Pulses
ਭਾਰਤੀ ਰਸੋਈ ’ਚ ਕਈ ਤਰ੍ਹਾਂ ਦੀਆਂ ਦਾਲਾਂ ਤੁਹਾਨੂੰ ਮਿਲ ਜਾਣਗੀਆਂ। ਦੇਸ਼ ’ਚ ਦਾਲ, ਰੋਟੀ, ਦਾਲ ਚਾਵਲ ਲੋਕ ਖੂਬ ਖਾਣਾ ਪਸੰਦ ਕਰਦੇ ਹਨ। ਘਰ ’ਚ ਕੋਈ ਸਬਜ਼ੀ ਨਾ ਹੋਵੇ ਤਾਂ ਰੋਟੀ ਦਾਲ ਝੱਟ ਬਣਾ ਕੇ ਖਾ ਲਈ ਜਾਂਦੀ ਹੈ। ਕਈ ਵਾਰ ਇਨ੍ਹਾਂ ਦਾਲਾਂ ਨੂੰ ਸਹੀ ਤਰ੍ਹਾਂ ਸਟੋਰ ਨਾ ਕੀਤਾ ਜਾਵੇ ਜਾਂ ਫਿਰ ਜ਼ਿਆਦਾ ਦਿਨਾਂ ਤੱਕ ਡੱਬੇ, ਜਾਰ ’ਚ ਪਈਆਂ ਰਹਿਣ ਨਾਲ ਇਨ੍ਹਾਂ ’ਚ ਕੀੜੇ, ਘੁਣ ਲੱਗ ਜਾਂਦੇ ਹਨ, ਜਿਸ ਨਾਲ ਇਸ ਦਾ ਸਵਾਦ ਵੀ ਖਰਾਬ ਹੋ ਜਾਂਦਾ ਹੈ। ਆਖ਼ਰ ’ਚ ਇਨ੍ਹਾਂ ਮਹਿੰਗੀਆਂ ਦਾਲਾਂ ਨੂੰ ਸੁੱਟਣਾ ਪੈ ਜਾਂਦਾ ਹੈ। ਤਾਂ ਅਜਿਹਾ ਕੀ ਕੀਤਾ ਜਾਵੇ ਕਿ ਤੁਹਾਨੂੰ ਇਹ ਦਾਲਾਂ ਜ਼ਿਆਦਾ ਦਿਨਾਂ ਤੱਕ ਤਾਜ਼ੀਆਂ ਤੇ ਕੀੜਿਆਂ, ਘੁਣ ਤੋਂ ਮੁਕਤ ਰਹਿਣ। (How to protect Pulses)
Also Read : Democracy : ਲੋਕਤੰਤਰ ’ਚ ਬਹੁਮਤ ਦਾ ਸਨਮਾਨ ਹੋਵੇ
How to protect Pulses
- ਜਿਸ ਤਰ੍ਹਾਂ ਕਣਕ, ਚੌਲ ’ਚ ਘੁਣ ਜ਼ਲਦੀ ਲੱਗ ਜਾਂਦਾ ਹੈ, ਠੀਕ ਉਸ ਤਰ੍ਹਾਂ ਦਾਲਾਂ ਵੀ ਖਰਾਬ ਹੋ ਸਕਦੀਆਂ ਹਨ। ਜੇਕਰ ਸਹੀ ਤਰ੍ਹਾਂ ਸਟੋਰ ਨਾ ਕੀਤਾ ਜਾਵੇ। ਅਜਿਹੇ ’ਚ ਤੁਸੀਂ ਜੋ ਵੀ ਦਾਲ ਵਰਤਦੇ ਹੋ, ਉਸ ਨੂੰ ਘੁਣ ਜਾਂ ਕੀੜੇ ਤੋਂ ਬਚਾਉਣ ਲਈ ਦਾਲ ਦੇ ਜਾਰ ’ਚ ਨਿੰਮ ਦੇ ਕੁਝ ਪੱਤੇ ਪਾ ਦਿਓ। ਧਿਆਨ ਰਹੇ, ਨਿੰਮ ਦੇ ਸੁੱਕੇ ਪੱਤੇ ਹੀ ਵਰਤੋ। ਕੰਟੇਨਰ ’ਚ ਸਭ ਤੋਂ ਹੇਠਾਂ ਪਹਿਲਾਂ ਨਿੰਮ ਦੇ ਪੱਤੇ ਪਾ ਦਿਓ ਉਸ ਤੋਂ ਬਾਅਦ ਦਾਲ ਪਾਓ। ਇਹ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਣਗੀਆਂ। (How to protect Pulses)
- ਤੁਸੀਂ ਦਾਲ ਦੇ ਜਾਰ ’ਚ ਲੌਂਗ ਦੇ ਕੁਝ ਦਾਣੇ ਵੀ ਪਾ ਕੇ ਰੱਖ ਸਕਦੇ ਹੋ। ਲੌਂਗ ਨਾ ਸਿਰਫ਼ ਕਿਸੇ ਵੀ ਭੋਜਨ ਦੇ ਸਵਾਦ ’ਚ ਇਜਾਫ਼ਾ ਕਰਦਾ ਹੈ, ਸਗੋਂ ਘੁਣ, ਕੀੜਿਆਂ ਤੋਂ ਵੀ ਦਾਲਾਂ ਨੂੰ ਬਚਾਈ ਰੱਖਦਾ ਹੈ। ਇਸ ਤਰੀਕੇ ਨਾਲ ਤੁਸੀਂ ਦਾਲਾਂ ਨੂੰ ਕਈ ਮਹੀਨੇ ਤੱਕ ਖਾਣ ਲਾਇਕ ਬਣਾਈ ਰੱਖ ਸਕਦੇ ਹੋ।
- ਮਸਰ ਦਾਲ ਦੇ ਜਾਰ ’ਚ ਤੁਸੀਂ ਬਿਨਾਂ ਛਿਲਕਾ ਲਾਹੇ ਲਸਣ ਦੀਆਂ ਕੁਝ ਤੁਰੀਆਂ ਪਾ ਦਿਓ। ਦਾਲ ਨੂੰ ਚੰਗੀ ਤਰ੍ਹਾਂ ਜਾਰ ’ਚ ਮਿਕਸ ਕਰ ਦਿਓ। ਜਦੋਂ ਲਸਣ ਸੁੱਕ ਜਾਵੇ ਤਾਂ ਜਾਰ ’ਚੋਂ ਕੱਢ ਦਿਓ। ਫਿਰ ਉਸ ਅੰਦਰ ਫਰੈਸ਼ ਲਸਣ ਪਾ ਦਿਓ।
- ਤੁਸੀਂ ਮਸਰ ਦੀ ਦਾਲ ਦੇ ਜਾਰ ਨੂੰ ਫਰਿੱਜ ’ਚ ਵੀ ਸਟੋਰ ਕਰ ਸਕਦੇ ਹੋ। ਇਹ ਤਰਕੀਬ ਤੁਸੀਂ ਗਰਮੀ ਦੇ ਸੀਜ਼ਨ ’ਚ ਅਪਣਾ ਸਕਦੇ ਹੋ। ਦਾਲਾਂ ਦੀ ਮਾਤਰਾ ਘੱਟ ਹੈ ਤਾਂ ਫਰਿੱਜ ’ਚ ਰੱਖਣਾ ਸੇਫ ਹੋਵੇਗਾ। ਇਸ ’ਚ ਘੁਣ, ਕੀੜੇ ਆਦਿ ਨਹੀਂ ਲੱਗਣਗੇ ਅਤੇ ਦਾਲ ਦੀ ਕੁਦਰਤੀ ਖੁਸ਼ਬੁੂ, ਸਵਾਦ ਵੀ ਬਰਕਰਾਰ ਰਹੇਗਾ।
- ਜੇਕਰ ਤੁਹਾਡੀ ਦਾਲ ’ਚ ਘੁਣ, ਕੀੜੇ ਲੱਗ ਗਏ ਹਨ ਤਾਂ ਉਸ ਨੂੰ ਧੁੱਪ ’ਚ ਰੱਖ ਦਿਓ। ਇਸ ਲਈ ਇੱਕ ਚਾਦਰ ਜਾਂ ਕਿਸੇ ਵੀ ਵੱਡੇ ਸਾਰੇ ਕੱਪੜੇ ਨੂੰ ਧੁੱਪ ’ਚ ਵਿਛਾਓ। ਇਸ ’ਤੇ ਦਾਲ ਦਾ ਖਿਲਾਰ ਦਿਓ। ਕੁਝ ਘੰਟੇ ਧੁੱਪ ’ਚ ਰਹਿਣ ਦਿਓ। ਅਜਿਹਾ ਦੋ ਤੋਂ ਤਿੰਨ ਦਿਨ ਕਰੋ। ਇਸ ਨਾਲ ਦਾਲ ਦੇ ਅੰਦਰੋਂ ਕੀੜੇ, ਘੁਣ ਨਿੱਕਲ ਜਾਣਗੇ। ਲਗਾਤਾਰ ਵਿਚ-ਵਿਚਾਲੇ ਧੁੱਪ ’ਚ ਰੱਖਣ ਨਾਲ ਕੋਈ ਵੀ ਅਨਾਜ ਜ਼ਲਦੀ ਖਰਾਬ ਨਹੀਂ ਹੋਵੇਗਾ।