ਮੋਰਚਾ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਫੈਸਲੇ ਤੱਕ ਰਹੇਗਾ ਜਾਰੀ-ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਹਾਂ ਦਾ ਭਾਜਪਾ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਘਰ ਮੋਤੀ ਮਹਿਲ ਦੇ ਗੇਟ ਅੱਗੇ ਲਗਾਇਆ ਧਰਨਾ ਛੇਵੇਂ ਦਿਨ ਵਿੱਚ ਦਾਖਲ ਕਰ ਗਿਆ। ਮੰਚ ਦਾ ਸੰਚਾਲਨ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਆਰੰਭ ਹੋਇਆ। ਇਸ ਮੌਕੇ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਕੱਲ੍ਹ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਗੈਰ-ਮਨੁੱਖੀ ਤਸਦੱਦ ਦੀ ਘੋਰ ਸ਼ਬਦਾਂ ਵਿੱਚ ਨਿੰਦਿਆ ਕੀਤੀ। Farmers Protests
ਉਨ੍ਹਾਂ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਸੀਮਾ ਵਿੱਚ ਆ ਕੇ ਕਿਸਾਨਾਂ ਨਾਲ ਕੁੱਟਮਾਰ ਤੇ ਟਰੈਕਟਰ-ਟਰਾਲੀਆਂ ਦੇ ਕੀਤੇ ਨੁਕਸਾਨ ਨੂੰ ਸਰਕਾਰ ਦਾ ਬੇਹੱਦ ਨਿੰਦਣਯੋਗ ਕਦਮ ਦੱਸਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਸੁੱਖਮਿੰਦਰ ਸਿੰਘ ਬਾਰਨ ਨੇ ਹਰਿਆਣਾ ਤੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕਿਸਾਨਾਂ ਨਾਲ ਕੀਤੀ ਕੁੱਟਮਾਰ ਦੀ ਘੋਰ ਨਿੰਦਿਆ ਕਰਦਿਆਂ, ਸਮੂਹ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਤਗੜੇ ਹੋ ਕੇ, ਇਸ ਜ਼ਬਰ ਵਿਰੁੱਧ ਡੱਟਣ ਲਈ ਲਾਮਵੰਦ ਹੋਣ ਲਈ ਆਖਿਆ।
ਇਹ ਵੀ ਪੜ੍ਹੋ: Kisan Morcha : ਦੇਸ਼ ਦੇ ਲੋਕ ਆਪਣੇ ਘਰਾਂ ਤੇ ਦੁਕਾਨਾਂ ‘ਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਗਟ ਕਰਨ : ਸੰਯੁਕਤ ਕਿ…
ਆਗੂਆਂ ਨੇ ਕਿਹਾ ਕਿ ਕਿਸਾਨ ਜਮਹੂਰੀ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਕੂਚ ਕਰ ਰਹੇ ਸੀ ਪਰ ਸਰਕਾਰ ਵੱਲੋਂ ਕਿਸਾਨ ਆਗੂਆਂ ਤੇ ਹੋਰ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਤੇ ਗੋਲਾਬਾਰੀ ਕਰਕੇ ਕਿਸਾਨ ਸੰਘਰਸ਼ ਨੂੰ ਕੁੱਚਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਜਬਰ ਕੇਵਲ ਨਾਕਿਆਂ ਵੱਲ ਵੱਧਣ ਵਾਲੇ ਕਿਸਾਨਾਂ ’ਤੇ ਹੀ ਨਹੀਂ ਹੋਇਆ ਬਲਕਿ ਕਿਸਾਨਾਂ ਦੀ ਮੱਦਦ ਲਈ ਸਥਾਪਿਤ ਕੀਤੇ ਲੰਗਰਾਂ ਦੇ ਟੈਂਟ, ਜਖਮੀ ਕਿਸਾਨਾਂ ਦਾ ਇਲਾਜ਼ ਕਰਨ ਲਈ ਸਥਾਪਿਤ ਮੈਡੀਕਲ ਸਟਾਲਾਂ ਦਾ ਵੱਡਾ ਨੁਕਸਾਨ ਕਰਕੇ ਖੌਫ਼ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। Farmers Protests
ਕਿਸਾਨ ਆਗੂਆਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਭਰਪੂਰ ਭਾਸ਼ਣਬਾਜੀ ਕੀਤੀ ਤੇ ਸਰਕਾਰ ਦੀਆਂ ਵੋਟਾਂ ਤੋਂ ਪਹਿਲਾਂ ਸਮਾਂ ਟਪਾਓ ਤੇ ਟਾਲ ਮਟੋਲ ਦੀ ਨੀਤੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਬਲਰਾਜ ਜੋਸੀ, ਜਗਮੇਲ ਸਿੰਘ ਗਾਜੇਵਾਸ, ਜਗਦੀਪ ਸਿੰਘ ਛੰਨਾਂ ਜ਼ਿਲ੍ਹਾ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਆਗੂਆਂ ਵੱਲੋਂ ਮੋਰਚਾ ਹਾਲੇ ਚੱਲਣ ਦੀ ਗੱਲ ਆਖੀ ਤੇ ਬਾਕੀ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਵਿੱਚ ਹੋ ਰਹੀ ਮੀਟਿੰਗ ਦੇ ਫੈਸਲੇ ਮੁਤਾਬਕ ਅਗਲੇ ਸ਼ੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇ। ਇਸ ਮੌਕੇ ਮੁਕਤਸਰ ਜ਼ਿਲ੍ਹੇ ਤੋਂ ਆਗੂ ਬਿਟੂ ਮੱਲਣ, ਬਲਾਕ ਆਗੂ ਹਰਦੀਪ ਸਿੰਘ ਡਰੌਲੀ, ਜਸਵਿੰਦਰ ਸਿੰਘ ਸਾਲੂਵਾਲ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਅਤੇ ਕਿਸਾਨ ਮੌਜ਼ੂਦ ਸਨ। Farmers Protests