Education ਦਾਖਲਾ ਵੈਨ ਨੂੰ ਵੱਖ-ਵੱਖ ਪਿੰਡਾਂ ਵਿਚ ਮਿਲਿਆ ਭਰਵਾਂ ਹੁੰਗਾਰਾ

Education

ਸਰਕਾਰ ਸਕੂਲਾਂ ਨੂੰ ਅਤਿ ਆਧੁਨਿਕ ਸਹੂਲਤਾਂ ਦੇ ਕੇ ਵਧੀਆ ਬਣਾ ਰਹੀ ਹੈ : ਮਨਵਿੰਦਰ ਕੌਰ ਭੁੱਲਰ | Education

ਭਾਦਸੋਂ (ਸੁਸ਼ੀਲ ਕੁਮਾਰ)। ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪਿਛਲੇ ਦਿਨੀਂ ਸੁਰੂ ਕੀਤੀ ਦਾਖਲਾ ਵੈਨ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਵਲੋਂ ਰਵਾਨਾ ਕੀਤੀ ਗਈ ਸੀ ਜ਼ੋ ਕਿ ਅੱਜ ਜ਼ਿਲ੍ਹਾ ਪਟਿਆਲਾ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਡਾ ਗਿੰਨੀ ਦੁੱਗਲ ਅਤੇ ਡਿਪਟੀ ਡੀ ਈ ਉ ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਵਿੱਚ ਬਲਾਕ ਭਾਦਸੋਂ-2 ਦੇ ਵੱਖ ਵੱਖ ਪਿੰਡਾਂ ਵਿਚ ਦਾਖਲਾ ਵੈਨ ਦਾ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ। (Education)

ਜਿਸ‌ ਤਹਿਤ ਪਿੰਡ ਸਿੰਭੜੋ, ਆਲੋਵਾਲ, ਦਿੱਤੂਪੁਰ ਜੱਟਾਂ ਤੇ ਭਾਦਸੋਂ ਆਦਿ ਦੀਆਂ ਸੱਥਾਂ ਵਿੱਚ ਗ੍ਰਾਮ ਪੰਚਾਇਤਾਂ, ਸਕੂਲ ਕਮੇਟੀਆਂ, ਮਾਪਿਆਂ ਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਮਨਵਿੰਦਰ ਕੌਰ ਭੁੱਲਰ ਨੇ ਕਿਹਾ ਕਿ ਸਰਕਾਰ ਸਕੂਲਾਂ ਦੀ ਬੇਹਤਰੀ ਲਈ ਵਿਆਪਕ ਯੋਜਨਾ ਤਹਿਤ ਸਕੂਲ ਆਫ਼ ਐਮੀਨੈੱਸ ਤੇ ਸਕੂਲ ਆਫ਼ ਹੈਪੀਨੈੱਸ ਬਣਾ ਕੇ ਸਕੂਲਾਂ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਕਰ ਰਹੀ ਹੈ। (Education)

Education

ਸਪੈਸ਼ਲ ਬੱਚਿਆਂ ਨੂੰ ਮਿਲਦੀਆਂ ਸਹੂਲਤਾਂ ਤੇ ਮੁਫ਼ਤ ਸਹੂਲਤਾਂ , ਵਜ਼ੀਫ਼ੇ ਆਦਿ ਬਾਰੇ ਦੱਸਿਆ ਗਿਆ।ਇਹ ਦਾਖਲਾ ਵੈਨ ਮੋਟਰਸਾਈਕਲਾਂ ਦੀ ਅਗਵਾਈ ਵਿੱਚ ਬਲਾਕ ਭਾਦਸੋਂ ਵਿਚ ਪਹੁੰਚੀ।ਇਸ ਸਮੇਂ ਬੋਲਦਿਆਂ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਦੱਸਿਆ ।ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ।

Also Read : ਮੁੱਖ ਮੰਤਰੀ ਮਾਨ ਨੇ ਹਾਦਸੇ ’ਚ ਜਖ਼ਮੀ ਹੋਏ ਵਿਧਾਇਕ ਦਾ ਜਾਣਿਆ ਹਾਲ

ਇਸ ਸਮੇਂ ਜਗਜੀਤ ਸਿੰਘ ਵਾਲੀਆ, ਰਾਜਵੰਤ ਸਿੰਘ,ਡਾ: ਨਰਿੰਦਰ ਸਿੰਘ, ਲਖਵਿੰਦਰ ਸਿੰਘ ਕੌਲੀ, ਅਵਤਾਰ ਸਿੰਘ, ਨਵਦੀਪ ਸ਼ਰਮਾ, ਪ੍ਰਿੰਸੀਪਲ ਨੀਰਜ ਵੈਦ, ਪ੍ਰਿੰਸੀਪਲ ਵੰਦਨਾ,ਦਰਸ਼ਨ ਕੌੜਾ ਪ੍ਰਧਾਨ ਨਗਰ ਕੌਂਸਲ ਭਾਦਸੋਂ, ਰੁਪਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ, ਨਰਿੰਦਰ ਜੋਸ਼ੀ, ਹਰਿੰਦਰ ਸਿੰਘ,ਗੀਤਾ ਕੌਰ, ਹਰਵਿੰਦਰ ਕੌਰ, ਪਰਮਜੀਤ ਸਿੰਘ, ਸਤਵੀਰ ਸਿੰਘ, ਜਸਵਿੰਦਰ ਸਿੰਘ,,ਰਾਜਿੰਦਰ ਸਿੰਘ ਖਹਿਰਾ, ਜਸਵਿੰਦਰ ਸਿੰਘ ਬੀਪੀਈਓ, ਪ੍ਰਿਥੀ ਸਿੰਘ ਬੀਪੀਈਓ, ਗੁਰਮੀਤ ਸਿੰਘ ਨਿਰਮਾਣ,ਸਮੂਹ ਸੀ ਐੱਚ ਟੀਜ ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਜਸਪਾਲ ਸਿੰਘ,ਵੀਨਾ ਤਿਵਾੜੀ, ਗੁਰਪ੍ਰੀਤ ਸਿੰਘ ਸੁੱਧੇਵਾਲ, ਸਤਨਾਮ ਸਿੰਘ ਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜਰ ਸਨ।