India vs England : ਯਸ਼ਸਵੀ ਤੇ ਗਿੱਲ ਦੇ ਤੂਫਾਨ ਸਾਹਮਣੇ ਬੇਵੱਸ ਇੰਗਲੈਂਡ, ਪਰ ਜਾਇਸਵਾਲ ਹੋਏ ILL… ਵੇਖਦੇ ਹਾਂ ਕੱਲ੍ਹ ਕੀ ਹੋਵੇਗਾ

India vs England

ਯਸ਼ਸਵੀ ਜਾਇਸਵਾਲ ਦਾ ਤੂਫਾਨੀ ਸੈਂਕੜਾ | India vs England

  • ਸ਼ੁਭਮਨ ਗਿੱਲ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ
  • ਭਾਰਤੀ ਟੀਮ ਦੀ ਕੁਲ ਬੜ੍ਹਤ 322 ਦੌੜਾਂ ਦੀ

ਰਾਜਕੋਟ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਮੈਚ ਗੁਜਰਾਤ ਦੇ ਰਾਜਕੋਟ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅੱਜ ਤੀਜੇ ਦਿਨ ਦੀ ਖੇਡ ਖਤਮ ਹੋਈ। ਤੀਜੇ ਦਿਨ ਦੀ ਖੇਡ ਲਗਭਗ ਭਾਰਤ ਦੇ ਨਾਂਅ ਹੀ ਰਹੀ। ਪਹਿਲਾਂ ਗੇਂਦਬਾਜ਼ੀ ’ਚ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ, ਫਿਰ ਬੱਲੇਬਾਜ਼ੀ ’ਚ ਯਸ਼ਸਵੀ ਜਾਇਸਵਾਲ ਤੇ ਸ਼ੁਭਮਨ ਗਿੱਲ ਨੇ ਤੂਫਾਨੀ ਪਾਰੀਆਂ ਖੇਡੀਆਂ। ਤੀਜੇ ਦਿਨ ਭਾਰਤੀ ਟੀਮ ਦੀ ਕੁਲ ਬੜ੍ਹਤ 322 ਦੌੜਾਂ ਦੀ ਹੋ ਗਈ ਹੈ। (India vs England)

Punjab Government : ਪੰਜਾਬ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਦਿੱਤਾ ਗੱਫ਼ਾ, ਕੀ ਤੁਹਾਡੀ ਵੀ ਵਧ ਗਈ ਤਨਖ਼ਾਹ

ਖੇਡ ਖਤਮ ਹੋਣ ਤੱਕ ਸ਼ੁਭਮਨ ਗਿੱਲ ਤੇ ਕੁਲਦੀਪ ਯਾਦਵ ਕ੍ਰੀਜ ’ਤੇ ਨਾਬਾਦ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 445 ਦੌੜਾਂ ਬਣਾਇਆਂ ਸਨ, ਜਿਸ ਦੇ ਜਵਾਬ ’ਚ ਇੰਗਲੈਂਡ ਦੀ ਪੂਰੀ ਟੀਮ 319 ਦੌੜਾਂ ’ਤੇ ਆਲਆਊਟ ਹੋ ਗਈ ਸੀ। ਭਾਰਤੀ ਟੀਮ ਵੱਲੋਂ ਤੇਜ਼ ਗੇਂਦਬਾਜ਼ ਮੁੁਹੰਮਦ ਸਿਰਾਜ ਨੇ ਸਭ ਤੋਂ ਜ਼ਿਆਦਾ 4 ਵਿਕਟਾਂ, ਕੁਲਦੀਪ ਯਾਦਵ ਤੇ ਰਵਿੰਦਰ ਜਡੇਜ਼ਾ ਨੂੰ 2-2 ਵਿਕਟਾਂ ਜਦਕਿ ਅਸ਼ਵਿਨ ਤੇ ਜਸਪ੍ਰੀਤ ਬੁਮਰਾਹ ਨੂੰ 1-1 ਵਿਕਟ ਮਿਲੀ। ਇੰਗਲੈਂਡ ਵੱਲੋਂ ਬੇਨ ਡਕੇਟ ਨੇ 153 ਦੌੜਾਂ ਦੀ ਪਾਰੀ ਖੇਡੀ। (India vs England)

ਦੂਜੀ ਪਾਰੀ ’ਚ ਭਾਰਤ ਦੀ ਖਰਾਬ ਸ਼ੁਰੂਆਤ | India vs England

ਦੂਜੀ ਪਾਰੀ ’ਚ ਭਾਰਤੀ ਟੀਮ ਨੇ ਖੇਡਦੇ ਹੋਏ ਖਰਾਬ ਸ਼ੁਰੂਆਤ ਕੀਤੀ, ਟੀਮ ਦੇ ਕਪਤਾਨ ਰੋਹਿਤ ਸ਼ਰਮਾ ਸਿਰਫ 19 ਦੌੜਾਂ ਬਣਾ ਕੇ ਜੋ ਰੂਟ ਦਾ ਸ਼ਿਕਾਰ ਬਣ ਗਏ। ਉਨ੍ਹਾਂ ਤੋਂ ਬਾਅਦ ਆਏ ਸ਼ੁਭਮਨ ਗਿੱਲ ਨੇ ਜਾਇਸਵਾਲ ਦਾ ਪੂਰਾ ਸਾਥ ਦਿੱਤਾ ਤੇ ਤੇਜੀ ਨਾਲ ਦੌੜਾਂ ਬਣਾਇਆਂ, ਦੋਵਾਂ ਵਿਚਕਾਰ ਤੀਜੇ ਵਿਕਟ ਲਈ 100 ਤੋਂ ਵੀ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਹੋਈ। ਜਾਇਸਵਾਲ ਨੇ ਤੇਜੀ ਨਾਲ ਆਪਣਾ ਸੈਂਕੜਾ ਪੂਰਾ ਕੀਤਾ, ਉਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੀ ਛੱਕਾ ਲਾ ਕੇ ਆਪਣਾ ਅਰਧਸੈਂਕੜਾ ਪੂਰਾ ਕੀਤਾ। ਦਿਨ ਦੇ ਅਖੀਰ ’ਚ ਜਾਇਸਵਾਲ ਰਿਟਾਇਰਡ ਹਰਟ ਹੋ ਗਏ, ਉਸ ਤੋਂ ਬਾਅਦ ਰਜ਼ਤ ਪਾਟੀਦਾਰ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਅਤੇ ਪਵੇਲੀਅਨ ਵਾਪਸ ਪਰਤ ਗਏ।

85 ਦੌੜਾਂ ਅੰਦਰ ਗੁਆਇਆਂ ਇੰਗਲੈਂਡ ਨੇ 8 ਵਿਕਟਾਂ | India vs England

ਲਗਾਤਾਰ ਦੋ ਵਿਕਟਾਂ ਡਿੱਗਣ ਤੋਂ ਬਾਅਦ ਵੀ ਭਾਰਤ ਲਈ ਸਭ ਤੋਂ ਵੱਡੀ ਸਿਰਦਰਦੀ ਬਣੇ ਬੇਨ ਡਕੇਟ ਸਨ ਜੋ ਕ੍ਰੀਜ ’ਤੇ ਜਮ੍ਹੇ ਹੋਏ ਸਨ। ਉਨ੍ਹਾਂ ਨੇ ਆਪਣੀ ਪਾਰੀ ਨੂੰ ਹੌਲੀ ਕੀਤਾ ਪਰ 10 ਓਵਰਾਂ ਦੇ ਸੋਕੇ ਤੋਂ ਬਾਅਦ ਕੁਲਦੀਪ ਯਾਦਵ ਨੇ ਉਨ੍ਹਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ। ਪਰ ਉਦੋਂ ਤੱਕ ਡਕੇਟ 153 ਦੇ ਨਿੱਜੀ ਸਕੋਰ ’ਤੇ ਪਹੁੰਚ ਚੁੱਕੇ ਸਨ। ਇਸ ਖੱਬੇ ਹੱਥ ਦੇ ਖਿਡਾਰੀ ਦੀ ਵਿਕਟ ਡਿੱਗਣ ਤੋਂ ਬਾਅਦ ਟੀਮ ਇੰਡੀਆ ਦੇ ਗੇਂਦਬਾਜਾਂ ਨੇ ਭੜਾਸ ਕੱਢੀ। (India vs England)

ਇੰਗਲੈਂਡ ਨੇ ਸਿਰਫ 85 ਦੌੜਾਂ ਦੇ ਅੰਦਰ 8 ਵਿਕਟਾਂ ਗੁਆ ਦਿੱਤੀਆਂ। ਜਿਨ੍ਹਾਂ ’ਚੋਂ ਮੁਹੰਮਦ ਸਿਰਾਜ (4) ਨੇ ਸਭ ਤੋਂ ਜ਼ਿਆਦਾ ਸ਼ਿਕਾਰ ਕੀਤੇ। ਕਪਤਾਨ ਬੇਨ ਸਟੋਕਸ ਦੀਆਂ 41 ਦੌੜਾਂ ਦੀ ਬਦੌਲਤ ਇੰਗਲੈਂਡ ਨੇ 319 ਦੌੜਾਂ ਦਾ ਅੰਕੜਾ ਹਾਸਲ ਕੀਤਾ। ਉਨ੍ਹਾਂ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਬੇਨ ਫੌਕਸ (13), ਰੇਹਾਨ ਅਹਿਮਦ (6), ਟਾਮ ਹਾਰਟਲੇ (9) ਅਤੇ ਮਾਰਕ ਵੁੱਡ (4 ਨਾਬਾਦ) ਕੋਈ ਖਾਸ ਯੋਗਦਾਨ ਨਹੀਂ ਦੇ ਸਕੇ। (India vs England)