ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਦੇ ਸੱਦੇ ਤੇ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਲੁਧਿਆਣਾ ਵਿੱਚ ਜ਼ਿਆਦਾਤਰ ਬਾਜ਼ਾਰ ਆਮ ਵਾਂਗ ਖੁੱਲੇ੍ਹ ਹੋਏ ਹਨ ਪਰ ਸੜਕਾਂ ’ਤੇ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਪੂਰੀ ਤਰ੍ਹਾਂ ਗੁੰਮ ਹਨ। ਜਿਸ ਕਾਰਨ ਅਣਜਾਣ ਯਾਤਰੂ ਬੱਸ ਅੱਡਿਆਂ ’ਚ ਖੱਜਲ-ਖੁਆਰ ਹੁੰਦੇ ਵੀ ਨਜ਼ਰ ਆਏ। ਜਦਕਿ ਪ੍ਰਦਰਸ਼ਨ ਕਰ ਰਹੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਦਾ ਕਹਿਣਾ ਹੈ ਕਿ ਭਾਰਤ ਚਾਲਕ ਨੇ ਜਾਂ ਡਰਾਈਵਰ ਨੇ ਉਹਨਾਂ ਵੱਲੋਂ ਬੰਦ ਨੂੰ ਹਰ ਵਰਗ ਵੱਲੋਂ ਪੂਰਾ ਸਮੱਰਥਨ ਮਿਲਿਆ ਹੈ ਕਿਉਂਕਿ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਡਾਹਢੇ ਖਫ਼ਾ ਹਨ। (Ludhiana News)
ਇਸ ਲਈ ਉਹ ਆਪਣਾ ਰੋਸ ਭਾਰਤ ਬੰਦ ਕਰਕੇ ਜਤਾ ਰਹੇ ਹਨ। ਬੱਸ ਸਟੈਂਡ ’ਤੇ ਮੌਜ਼ੂਦ ਆਪਣੀ ਮੰਜ਼ਿਲ ਵੱਲ ਵਧਣ ਲਈ ਬੱਸ ਚੜ੍ਹਨ ਪਹੁੰਚੇ ਕੁਝ ਯਾਤਰੂਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਜੇਕਰ ਸਰਕਾਰ ਪ੍ਰਤੀ ਕੋਈ ਰੋਸ ਹੈ ਤਾਂ ਉਹਨਾਂ ਨੂੰ ਆਪਣੇ ਪ੍ਰਦਰਸ਼ਨ ਨੂੰ ਅਜਿਹੇ ਢੰਗ ਨਾਲ ਕਰਨਾ ਚਾਹੀਦਾ ਹੈ ਕਿ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਥੇ ਹੀ ਪ੍ਰਦਰਸ਼ਨਕਾਰੀ ਆਪਣੇ ਪ੍ਰਦਰਸ਼ਨ ਨੂੰ ਸਹੀ ਦੱਸ ਰਹੇ ਹਨ. ਦੱਸ ਦਈਏ ਕਿ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਚੌੜਾ ਬਾਜ਼ਾਰ, ਘੁਮਾਰ ਮੰਡੀ ਵਿੱਚ ਜਿਆਦਾਤਰ ਦੁਕਾਨਾਂ ਆਮ ਵਾਂਗ ਹੀ ਖੁੱਲ੍ਹੀਆਂ ਹਨ। ਜਦਕਿ ਮੁੱਖ ਮਾਰਗਾਂ ’ਤੇ ਸਮੁੱਚੇ ਦੁਕਾਨਾਂ ਨੂੰ ਜਿੰਦਰੇ ਲੱਗੇ ਨਜ਼ਰ ਆ ਰਹੇ ਹਨ। (Ludhiana News)
Also Read : ਸ਼ੰਭੂ ਬਾਰਡਰ ‘ਤੇ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਚੰਗੇ ਸਾਸ਼ਨ ਦੀ ਮੰਗ ਕਰਨ ਲੋਕ | Ludhiana News
ਮਾਨਸਾ ਪਹੁੰਚਣ ਲਈ ਲੁਧਿਆਣਾ ਦੇ ਬੱਸ ਅੱਡੇ ਵਿਚ ਬੈਠੇ ਹਾਕਮ ਸਿੰਘ ਮਾਨਸਾ ਨੇ ਕਿਹਾ ਕਿ ਉਹ ਇੱਕ ਸਮਾਗਮ ਤੋਂ ਵਾਪਸ ਆਇਆ ਸੀ। ਇੱਥੇ ਆ ਕੇ ਉਸ ਨੂੰ ਪਤਾ ਲੱਗਿਆ ਕਿ ਅੱਜ ਬੱਸ ਸਰਵਿਸ ਪੂਰੀ ਤਰ੍ਹਾਂ ਬੰਦ ਹੈ। ਉਸ ਨੇ ਕਿਹਾ ਕਿ ਲੋਕਾਂ ਨੂੰ ਚੰਗੀ ਸਿਹਤ ਚੰਗੀ ਸਿੱਖਿਆ ਤੇ ਸੁਚੱਜੇ ਸ਼ਾਸਨ ਪ੍ਰਬੰਧ ਦੀ ਮੰਗ ਕਰਨੀ ਚਾਹੀਦੀ ਹੈ ਨਾ ਕਿ ਮੁਫ਼ਤ ਦੀਆਂ ਖਾਣ ਲਈ ਧਰਨੇ ਲਗਾਉਣੇ ਚਾਹੀਦੇ ਹਨ।