ਰੋਹਿਤ ਸ਼ਰਮਾ ਦਾ 11 ਵਾਂ ਟੈਸਟ ਸੈਂਕੜਾ | IND vs ENG
- ਰਵਿੰਦਰ ਜਡੇਜ਼ਾ 110 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ
- ਜਡੇਜ਼ਾ ਦਾ ਟੈਸਟ ਕਰੀਅਰ ’ਚ ਚੌਥਾ ਤੇ ਇੰਗਲੈਂਡ ਖਿਲਾਫ ਦੂਜਾ ਸੈਂਕੜਾ
ਰਾਜਕੋਟ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਤੀਜਾ ਮੈਚ ਰਾਜਕੋਟ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿੱਥੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ ਆਪਣੀਆਂ 5 ਵਿਕਟਾਂ ਗੁਆ ਕੇ 326 ਦੌੜਾਂ ਬਣਾ ਲਈਆਂ ਹਨ। ਖੇਡ ਖਤਮ ਹੋਣ ਤੱਕ ਰਵਿੰਦਰ ਜਡੇਜ਼ਾ ਅਤੇ ਕੁਲਦੀਪ ਯਾਦਵ ਕ੍ਰੀਜ ’ਤੇ ਨਾਬਾਦ ਹਨ। ਪਹਿਲੇ ਦਿਨ ਭਾਰਤੀ ਟੀਮ ਵੱਲੋਂ ਕਪਤਾਨ ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜ਼ਾ ਨੇ ਸੈਂਕੜੇ ਜੜੇ। (IND vs ENG)
ਪੂਜਨੀਕ ਪਰਮ ਪਿਤਾ ਜੀ ਨੇ ਸ਼ਰਧਾਲੂ ਦੀ ਦਿਲੀ ਇੱਛਾ ਕੀਤੀ ਪੂਰੀ
ਉਨ੍ਹਾਂ ਦੇ ਨਾਲ ਆਪਣਾ ਡੈਬਿਊ ਮੈਚ ਖੇਡ ਰਹੇ ਸਰਫਰਾਜ਼ ਖਾਨ ਨੇ ਤੇਜ਼ ਅਰਧਸੈਂਕੜਾ ਜੜਿਆ। ਇੰਗਲੈਂਡ ਦੀ ਟੀਮ ਵੱਲੋਂ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੂੰ 3 ਜਦਕਿ ਟਾਮ ਹਾਰਟਲੇ ਨੂੰ 1 ਵਿਕਟ ਮਿਲੀ। ਇੱਕ ਸਮੇਂ ਭਾਰਤੀ ਟੀਮ ਦੀਆਂ 31 ਦੌੜਾਂ ’ਤੇ ਤਿੰਨ ਵਿਕਟਾਂ ਡਿੱਗ ਚੁੱਕਿਆਂ ਸਨ, ਪਰ ਫਿਰ ਰੋਹਿਤ ਅਤੇ ਜਡੇਜ਼ਾ ਨੇ ਭਾਰਤੀ ਪਾਰੀ ਨੂੰ ਸੰਭਾਲ ਲਿਆ। ਦੋਵਾਂ ਵਿਚਕਾਰ ਚੌਥੀ ਵਿਕਟ ਲਈ 200 ਤੋਂ ਵੀ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਹੋਈ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਸਰਫਰਾਜ਼ ਅਤੇ ਜਡੇਜ਼ਾ ਵਿਚਕਾਰ 80 ਦੌੜਾਂ ਦੀ ਸਾਂਝੇਦਾਰੀ ਹੋਈ। ਭਾਰਤੀ ਟੀਮ ਵੱਲੋਂ ਸਰਫਰਾਜ਼ ਖਾਨ ਅਤੇ ਧਰੁਵ ਜੁਰੇਲ ਨੇ ਡੈਬਿਊ ਕੀਤਾ। (IND vs ENG)
ਰੋਹਿਤ ਨੇ ਧੋਨੀ ਨੂੰ ਪਿੱਛੇ ਛੱਡਿਆ | IND vs ENG
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਮੈਚ ’ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਰੋਹਿਤ ਨੇ ਪਾਰੀ ਦੇ 61ਵੇਂ ਓਵਰ ’ਚ ਇੰਗਲੈਂਡ ਦੇ ਰੇਹਾਨ ਅਹਿਮਦ ਦੀ ਗੇਂਦ ’ਤੇ ਛੱਕਾ ਜੜਿਆ। ਉਨ੍ਹਾਂ ਨੇ ਓਵਰ ਦੀ ਤੀਜੀ ਗੇਂਦ ’ਤੇ ਛੱਕਾ ਜੜਿਆ। ਇਹ ਉਨ੍ਹਾਂ ਦੀ ਪਾਰੀ ਦੀ ਤੀਜਾ ਛੱਕਾ ਸੀ। ਰੋਹਿਤ ਸ਼ਰਮਾ ਕੌਮਾਂਤਰੀ ਕ੍ਰਿਕੇਟ ’ਚ ਹੁਣ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਕਪਤਾਨ ਬਣ ਗਏ ਹਨ। ਬਤੌਰ ਭਾਰਤੀ ਕਪਤਾਨ ਹੁਣ ਉਨ੍ਹਾਂ ਦੇ ਨਾਂਅ 212 ਛੱਕੇ ਹਨ। ਉਨ੍ਹਾਂ ਨੇ ਇਸ ਮਾਮਲੇ ’ਚ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ। ਧੋਨੀ ਦੇ ਨਾਂਅ ਬਤੌਰ ਕਪਤਾਨ 311 ਪਾਰੀਆਂ ’ਚ 211 ਛੱਕੇ ਦਰਜ਼ ਹਨ। (IND vs ENG)
ਰਵਿੰਦਰ ਜਡੇਜਾ ਦਾ ਸੈਂਕੜਾ | IND vs ENG
ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਨੇ ਜੇਮਸ ਐਂਡਰਸਨ ਖਿਲਾਫ 1 ਦੌੜ ਲੈ ਕੇ ਆਪਣਾ ਟੈਸਟ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ ਇਹ ਚੌਥਾ ਸੈਂਕੜਾ ਜੜਿਆ। ਇੰਗਲੈਂਡ ਖਿਲਾਫ ਜਡੇਜਾ ਦਾ ਇਹ ਦੂਜਾ ਸੈਂਕੜਾ ਸੀ। ਉਨ੍ਹਾਂ ਨੇ ਭਾਰਤੀ ਟੀਮ ਵੱਲੋਂ ਖੇਡਦੇ ਹੋਏ ਇਹ ਤੀਜਾ ਸੈਂਕੜਾ ਜੜਿਆ। (IND vs ENG)