ਵਿਰਾਟ ਕੋਹਲੀ ਦੇ ਵੀ ਖੇਡਣ ’ਤੇ ਸਸਪੈਂਸ | IND vs ENG
- ਰਵਿੰਦਰ ਜਡੇਜ਼ਾ ਵੀ ਸੱਟ ਲੱਗਣ ਕਾਰਨ ਹਨ ਬਾਹਰ | IND vs ENG
- 15 ਫਰਵਰੀ ਤੋਂ ਸ਼ੁਰੂ ਹੋਵੇਗਾ ਤੀਜਾ ਟੈਸਟ ਮੈਚ
ਰਾਜ਼ਕੋਟ (ਏਜੰਸੀ)। ਭਾਰਤੀ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਨੂੰ ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੀ ਟੈਸਟ ਸੀਰੀਜ ਦੇ ਤੀਜੇ ਮੈਚ ’ਚ ਆਰਾਮ ਦਿੱਤਾ ਜਾ ਸਕਦਾ ਹੈ। ਇਹ ਦਾਅਵਾ ਕ੍ਰਿਕੇਟ ਦੀ ਵੈੱਬਸਾਈਟ ਕ੍ਰਿਕਬਜ ਦੀ ਰਿਪੋਰਟ ’ਚ ਕੀਤਾ ਗਿਆ ਹੈ। ਰਿਪੋਰਟ ’ਚ ਲਿਖਿਆ ਗਿਆ ਹੈ ਕਿ ਰਾਸ਼ਟਰੀ ਚੋਣਕਾਰਾਂ ਨੇ ਟੀਮ ਪ੍ਰਬੰਧਨ ਦੀ ਸਲਾਹ ’ਤੇ ਇਹ ਫੈਸਲਾ ਲਿਆ ਹੈ। ਉਨ੍ਹਾਂ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਮੌਕਾ ਮਿਲ ਸਕਦਾ ਹੈ। 30 ਸਾਲਾਂ ਬੁਮਰਾਹ ਇੰਗਲੈਂਡ ਖਿਲਾਫ ਦੂਜੇ ਟੈਸਟ ’ਚ ਪਲੇਅਰ ਆਫ ਦ ਮੈਚ ਰਹੇ ਹਨ। (IND vs ENG)
ED Raid: AAP ਨੇਤਾ ਆਤਿਸ਼ੀ ਨੇ ED ਬਾਰੇ ਕੀਤਾ ਵੱਡਾ ਖੁਲਾਸਾ
ਉਨ੍ਹਾਂ ਨੇ ਵਿਸ਼ਾਖਾਪਟਨਮ ਟੈਸਟ ਦੀ ਪਹਿਲੀ ਪਾਰੀ ’ਚ 6 ਅਤੇ ਦੂਜੀ ਪਾਰੀ ’ਚ 3 ਵਿਕਟਾਂ ਹਾਸਲ ਕੀਤੀਆਂ ਸਨ। ਭਾਰਤ ਨੇ ਇਹ ਮੈਚ 106 ਦੌੜਾਂ ਨਾਲ ਜਿੱਤਿਆ ਹੈ। ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ 15 ਫਰਵਰੀ ਤੋਂ ਰਾਜਕੋਟ ’ਚ ਹੋਣ ਵਾਲੇ ਇਸ ਮੈਚ ’ਚ ਵਾਪਸੀ ਕਰ ਸਕਦੇ ਹਨ। ਨਿੱਜੀ ਕਾਰਨਾਂ ਕਰਕੇ ਬ੍ਰੇਕ ’ਤੇ ਚੱਲ ਰਹੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਯਕੀਨੀ ਨਹੀਂ ਹੈ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਵੀ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਸੱਟ ਲੱਗੀ ਸੀ। (IND vs ENG)
ਬੁਮਰਾਹ ਨੂੰ ਆਰਾਮ ਕਿਉਂ ਦਿੱਤਾ ਗਿਆ ਹੈ? | IND vs ENG
ਵਰਕਲੋਡ ਪ੍ਰਬੰਧਨ ਤਹਿਤ, ਬੁਮਰਾਹ ਨੂੰ ਆਖਿਰੀ ਦੋ ਟੈਸਟਾਂ ’ਚ ਆਰਾਮ ਅਤੇ ਤਾਜਾ ਰੱਖਣਾ ਹੋਵੇਗਾ। ਬੁਮਰਾਹ ਨੇ ਇਸ ਸੀਰੀਜ ਦੇ ਦੋ ਮੈਚਾਂ ’ਚ 15 ਵਿਕਟਾਂ ਹਾਸਲ ਕੀਤੀਆਂ ਹਨ। ਜਸਪ੍ਰੀਤ ਬੁਮਰਾਹ ਨੇ 57.5 ਓਵਰ ਸੁੱਟੇ ਹਨ। ਦੂਜੇ ਮੈਚ ’ਚ ਬੁਮਰਾਹ ਨੇ 4 ਦਿਨਾਂ ’ਚ 33.1 ਓਵਰ ਸੁੱਟੇ ਹਨ। ਹੈਦਰਾਬਾਦ ਟੈਸਟ ’ਚ ਕਰੀਬ 25 ਓਵਰ ਸੁੱਟੇ ਗਏ ਹਨ। ਅਜਿਹੇ ’ਚ ਚੋਣਕਾਰਾਂ ਨੂੰ ਲੱਗਦਾ ਹੈ ਕਿ ਬੁਮਰਾਹ ਨੂੰ ਆਰਾਮ ਦੀ ਜ਼ਰੂਰਤ ਹੈ। (IND vs ENG)
ਸਿਰਾਜ ਨੂੰ ਦੂਜੇ ਟੈਸਟ ’ਚ ਬ੍ਰੇਕ ਦਿੱਤਾ ਗਿਆ ਸੀ | IND vs ENG
ਜਸਪ੍ਰੀਤ ਬੁਮਰਾਹ ਦੀ ਜਗ੍ਹਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਤੀਜੇ ਮੈਚ ’ਚ ਮੌਕਾ ਮਿਲ ਸਕਦਾ ਹੈ। ਉਨ੍ਹਾਂ ਨੂੰ ਦੂਜੇ ਟੈਸਟ ’ਚ ਆਰਾਮ ਦਿੱਤਾ ਗਿਆ ਸੀ। ਉਹ ਸੀਰੀਜ ਦੇ ਆਖਰੀ 2 ਟੈਸਟ ਮੈਚਾਂ ’ਚ ਬੁਮਰਾਹ ਨਾਲ ਮੁੜ ਇਕੱਠੇ ਹੋਣ ਤੋਂ ਪਹਿਲਾਂ ਤੀਜੇ ਮੈਚ ’ਚ ਭਾਰਤੀ ਹਮਲੇ ਦੀ ਅਗਵਾਈ ਕਰਨਗੇ। ਮੰਗਲਵਾਰ ਨੂੰ ਆਖਿਰੀ 3 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਜਾ ਸਕਦਾ ਹੈ।
ਸ਼ਮੀ-ਜਡੇਜਾ ਦੀ ਵਾਪਸੀ ਮੁਸ਼ਕਲ | IND vs ENG
ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜ਼ਡੇਜਾ ਅਤੇ ਮੁਹੰਮਦ ਸ਼ਮੀ ਲਈ ਸੀਰੀਜ ਦੇ ਆਖਰੀ 3 ਮੈਚਾਂ ’ਚ ਵਾਪਸੀ ਕਰਨਾ ਮੁਸ਼ਕਲ ਲੱਗ ਰਿਹਾ ਹੈ। ਮੁਹੰਮਦ ਸ਼ਮੀ ਨੂੰ ਵਿਸ਼ਵ ਕੱਪ ਦੌਰਾਨ ਗਿੱਟੇ ’ਤੇ ਸੱਟ ਲੱਗੀ ਸੀ, ਜਿਸ ਕਰਕੇ ਉਹ ਵਿਸ਼ਵ ਕੱਪ ’ਚ ਵੀ ਟੀਕਾ ਲਾ ਕੇ ਖੇਡਦੇ ਰਹੇ ਹਨ। ਉਨ੍ਹਾਂ ਨੂੰ ਇਲਾਜ ਲਈ ਇੰਗਲੈਂਡ ਭੇਜਿਆ ਜਾ ਰਿਹਾ ਹੈ। ਅਜਿਹੇ ’ਚ ਉਨ੍ਹਾਂ ਦੇ ਠੀਕ ਹੋਣ ’ਚ ਸਮਾਂ ਲੱਗੇਗਾ। ਦੂਜੇ ਪਾਸੇ ਇਸ ਸੀਰੀਜ ’ਚ ਜ਼ਖਮੀ ਹੋਏ ਰਵਿੰਦਰ ਜਡੇਜਾ ਦੀ ਵਾਪਸੀ ਵੀ ਮੁਸ਼ਕਿਲ ਨਜਰ ਆ ਰਹੀ ਹੈ। ਉਨ੍ਹਾਂ ਦੇ ਘਰੇਲੂ ਟੈਸਟ ਲਈ ਪੂਰੀ ਤਰ੍ਹਾਂ ਫਿੱਟ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਪਹਿਲੇ ਟੈਸਟ ’ਚ ਹੈਮਸਟ੍ਰਿੰਗ ਦੀ ਸੱਟ ਤੋਂ ਬਾਅਦ ਪੂਰੀ ਫਿੱਟਨੈੱਸ ਹਾਸਲ ਕਰਨ ਲਈ ਉਸ ਨੂੰ ਥੋੜ੍ਹਾ ਹੋਰ ਸਮਾਂ ਚਾਹੀਦਾ ਹੈ। ਉਹ ਪੂਰੀ ਸੀਰੀਜ ਤੋਂ ਵੀ ਬਾਹਰ ਹੋ ਸਕਦੇ ਹਨ। ਹਾਲਾਂਕਿ ਸੂਤਰਾਂ ਉਨ੍ਹਾਂ ਦੀ ਵਾਪਸੀ ਦੀ ਥੋੜੀ ਬਹੁਤ ਉਮੀਦ ਕਰ ਰਹੇ ਹਨ।
ਵਿਰਾਟ ਕੋਹਲੀ ਦੇ ਤੀਜਾ ਟੈਸਟ ਮੈਚ ਵੀ ਖੇਡਣ ’ਤੇ ਸ਼ੱਕ | IND vs ENG
ਪਰਿਵਾਰਕ ਕਾਰਨਾਂ ਕਰਕੇ ਬ੍ਰੇਕ ’ਤੇ ਚੱਲ ਰਹੇ ਵਿਰਾਟ ਕੋਹਲੀ ਦੀ ਵਾਪਸੀ ’ਤੇ ਸ਼ੱਕ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਪਰਿਵਾਰਕ ਐਮਰਜੈਂਸੀ ਕਾਰਨ ਵਿਦੇਸ਼ ’ਚ ਹਨ। ਉਨ੍ਹਾਂ ਨਾਲ ਜੁੜੇ ਸਵਾਲ ’ਤੇ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਟੀਮ ਪ੍ਰਬੰਧਨ ਸੀਰੀਜ ਦੇ ਬਾਕੀ ਮੈਚਾਂ ਲਈ ਕੋਹਲੀ ਦੀ ਉਪਲਬਧਤਾ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨਗੇ। ਇੱਕ ਦਿਨ ਪਹਿਲਾਂ ਦੱਖਣੀ ਅਫਰੀਕਾ ਦੇ ਸਟਾਰ ਖਿਡਾਰੀ ਏਬੀ ਡਿਵਿਲੀਅਰਸ ਨੇ ਕਿਹਾ ਸੀ ਕਿ ਕੋਹਲੀ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ। ਮੈਂ ਬੱਸ ਇੰਨਾ ਜਾਣਦਾ ਹਾਂ ਕਿ ਉਹ ਠੀਕ ਹਨ। ਉਹ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾ ਰਹੇ ਹਨ। ਜਿਸ ਕਾਰਨ ਉਹ ਪਹਿਲੇ ਦੋ ਟੈਸਟ ਮੈਚ ਨਹੀਂ ਖੇਡ ਰਹੇ ਸਨ। ਮੈਂ ਕਿਸੇ ਹੋਰ ਚੀਜ ਦੀ ਪੁਸ਼ਟੀ ਨਹੀਂ ਕਰਨ ਜਾ ਰਿਹਾ ਹਾਂ। (IND vs ENG)