IND vs ENG : ਦੂਜੇ ਟੈਸਟ ਦੇ ਦੂਜੇ ਦਿਨ ਦੀ ਖੇਡ ਯਸ਼ਸਵੀ ਤੇ ਬੁਮਰਾਹ ਦੇ ਨਾਂਅ, ਇੰਗਲੈਂਡ ਸਸਤੇ ‘ਚ ਆਲਆਊਟ, ਦੂਜੀ ਪਾਰੀ ‘ਚ ਭਾਰਤ ਦੀ ਤੇਜ਼ ਸ਼ੁਰ਼ੂਆਤ

IND vs ENG

ਯਸ਼ਸਵੀ ਜਾਇਸਵਾਲ ਨੇ ਪਹਿਲੀ ਪਾਰੀ ‘ਚ ਖੇਡੀ 209 ਦੌੜਾਂ ਦੀ ਪਾਰੀ | IND vs ENG

  • ਪਹਿਲੀ ਪਾਰੀ ‘ਚ ਭਾਰਤ ਨੂੰ ਮਿਲੀ 142 ਦੌੜਾਂ ਦੀ ਬੜ੍ਹਤ
  • ਜਸਪ੍ਰੀਤ ਬੁਮਰਾਹ ਨੇ ਪਹਿਲੀ ਪਾਰੀ ‘ਚ ਹਾਸਲ ਕੀਤੀਆਂ 6 ਵਿਕਟਾਂ

ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਵਿਸ਼ਾਖਾਪਟਨਮ ‘ਚ ਖੇਡਿਆ ਜਾ ਰਿਹਾ ਹੈ। ਜਿਸ ਦਾ ਦੂਜਾ ਦਿਨ ਭਾਰਤੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਨਾਂਅ ਰਿਹਾ। ਭਾਰਤੀ ਟੀਮ ਨੇ ਪਹਿਲੇ ਦਿਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯਸ਼ਸਵੀ ਜਾਇਸਵਾਲ ਦੀਆਂ 209 ਦੌੜਾਂ ਦੀ ਮੱਦਦ ਨਾਲ 396 ਦੌੜਾਂ ਬਣਾਇਆਂ ਸਨ, ਜਿਸ ਦੇ ਜਵਾਬ ‘ਚ ਇੰਗਲੈਂਡ ਦੀ ਪਹਿਲੀ ਪਾਰੀ 253 ਦੌੜਾਂ ‘ਤੇ ਸਿਮਟ ਗਈ ਸੀ, ਭਾਰਤੀ ਟੀਮ ਵੱਲੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਜਿ਼ਆਦਾ 6 ਵਿਕਟਾਂ ਹਾਸਲ ਕੀਤੀਆਂ, ਇਸ ਤੋਂ ਇਲਾਵਾ ਸਪਿਨਰ ਗੇਂਦਬਾਜ਼ ਕੁਲਦੀਪ ਯਾਦਵ ਨੂੰ 3 ਵਿਕਟਾਂ ਮਿਲੀਆਂ, ਅਕਸ਼ਰ ਪਟੇਲ ਨੂੰ 1 ਵਿਕਟ ਮਿਲੀ। (IND vs ENG)

ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇਗਾ ਭਾਰਤ ਰਤਨ, ਪ੍ਰਧਾਨ ਮੰਤਰੀ ਨੇ ਦਿੱਤੀ ਜਾਣਕਾਰੀ

ਇੰਗਲੈਂਡ ਦੀ ਟੀਮ ਵੱਲੋਂ ਸਭ ਤੋਂ ਜਿ਼ਆਦਾ ਓਪਰਨ ਬੱਲੇਬਾਜ਼ ਜੈਕ ਕ੍ਰਾਊਲੀ ਨੇ 76 ਦੌੜਾਂ ਬਣਾਇਆਂ, ਜਦਕਿ ਕਪਤਾਨ ਬੇਨ ਸਟੋਕਸ ਨੇ 47, ਓਲੀ ਪੋਪ ਨੇ 23, ਜੌਨੀ ਬੇਅਰਸਟੋ ਨੇ 25 ਦੌੜਾਂ ਬਣਾਇਆਂ। ਦੂਜੀ ਪਾਰੀ ‘ਚ ਭਾਰਤ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਅਤੇ ਦਿਨ ਦੇ ਬਾਕੀ ਰਹਿੰਦੇ 5 ਓਵਰਾਂ ‘ਚ 28 ਦੌੜਾਂ ਬਣਾ ਲਈਆਂ ਹਨ, ਕਪਤਾਨ ਰੋਹਿਤ ਸ਼ਰਮਾ 13 ਅਤੇ ਯਸ਼ਸਵੀ ਜਾਇਸਵਾਲ 15 ਦੌੜਾਂ ਬਣਾ ਕੇ ਕ੍ਰੀਜ ‘ਤੇ ਨਾਬਾਦ ਹਨ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਦੀ ਕੁਲ ਬੜ੍ਹਤ 171 ਦੌੜਾਂ ਦੀ ਹੋ ਗਈ ਹੈ। ਭਾਰਤੀ ਟੀਮ ਨੇ ਇਸ ਮੈਚ ‘ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਦੱਸ ਦੇਈਏ ਕਿ ਪਹਿਲੇ ਮੈਚ ‘ਚ ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (IND vs ENG)

ਬੁਮਰਾਹ ਨੇ ਹਾਸਲ ਕੀਤੀ ਆਪਣੀ 150ਵਾਂ ਟੈਸਟ ਵਿਕਟ, ਸਟੋਕਸ ਨੇ ਕੀਤਾ ਬੋਲਡ | IND vs ENG

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਤੇ ਯਾਰਕਰਮੈਨ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੀ ਪਹਿਲੀ ਪਾਰੀ ’ਚ ਕਹਿਰ ਭਰੀ ਗੇਂਦਬਾਜ਼ ਕੀਤੀ। ਜਸਪ੍ਰੀਤ ਬੁਮਰਾਹ ਨੇ ਇਸ ਮੈਚ ’ਚ 6 ਵਿਕਟਾਂ ਹਾਸਲ ਕੀਤੀਆਂ। ਬੁਮਰਾਹ ਨੇ ਆਪਣੀਆਂ ਟੈਸਟ ਮੈਚਾਂ ’ਚ ਕੁਲ 150 ਵਿਕਟਾਂ ਵੀ ਹਾਸਲ ਕਰ ਲਈਆਂ। ਉਨ੍ਹਾਂ ਨੇ ਇਹ ਕਾਰਨਾਮਾ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੂੰ ਆਊਟ ਕਰਕੇ ਕੀਤਾ। ਇਸ ਮੈਚ ’ਚ ਬੁਮਰਾਹ ਨੇ ਓਲੀ ਪੋਪ, ਜੋ ਰੂਟ, ਕਪਤਾਨ ਬੇਨ ਸਟੋਕਸ, ਜੌਨੀ ਬੇਅਰਸਟੋ, ਜੈਮਸ ਐਂਡਰਸਨ ਅਤੇ ਪਿਛਲੇ ਮੈਚ ’ਚ ਡੈਬਿਊ ਕਰਨ ਵਾਲੇ ਟਾਮ ਹਾਰਟਲੇ ਨੂੰ ਆਊਟ ਕੀਤਾ। (IND vs ENG)