ਸ਼ੁਭਮਨ/ਸਿਰਾਜ਼ ਬਾਹਰ ਬੈਠੇ ਤਾਂ ਦੋਵੇਂ ਕਰ ਸਕਦੇ ਹਨ ਡੈਬਿਊ | IND vs ENG
ਵਿਸ਼ਾਖਾਪਟਨਮ (ਏਜੰਸੀ)। ਟੀਮ ਇੰਡੀਆ ਇੰਗਲੈਂਡ ਦੇ ਖਿਲਾਫ ਦੂਜੇ ਟੈਸਟ ’ਚ ਨਵੇਂ ਪਲੇਇੰਗ-11 ਦੇ ਨਾਲ ਮੈਦਾਨ ’ਚ ਉਤਰੇਗੀ। ਭਾਰਤੀ ਟੀਮ ਦੇ ਦੇ ਬੱਲੇਬਾਜ ਕੇਐਲ ਰਾਹੁਲ ਅਤੇ ਲੈਫਟ ਆਰਮ ਸਪਿਨ ਆਲਰਾਊਂਡਰ ਰਵਿੰਦਰ ਜਡੇਜਾ ਸੱਟ ਕਾਰਨ ਦੂਜੇ ਮੈਚ ਤੋਂ ਬਾਹਰ ਹੋ ਗਏ ਹਨ। ਮੈਚ ’ਚ ਸਰਫਰਾਜ ਖਾਨ ਜਾਂ ਫਿਰ ਰਜਤ ਪਾਟੀਦਾਰ ਨੂੰ ਮੌਕਾ ਮਿਲ ਸਕਦਾ ਹੈ। ਇਹ ਵੀ ਸੰਭਵ ਹੈ ਕਿ ਦੋਵਾਂ ਨੂੰ ਡੈਬਿਊ ਕਰਨ ਦਾ ਮੌਕਾ ਮਿਲੇ, ਪਰ ਅਜਿਹਾ ਦੋ ਦ੍ਰਿਸ਼ਾਂ ’ਚ ਹੀ ਸੰਭਵ ਹੈ। ਪਾਟੀਦਾਰ ਨੇ ਆਪਣਾ ਇੱਕਰੋਜ਼ਾ ਡੈਬਿਊ ਕਰ ਲਿਆ ਹੈ ਪਰ ਸਰਫਰਾਜ ਨੂੰ ਅਜੇ ਤੱਕ ਕਿਸੇ ਵੀ ਫਾਰਮੈਟ ’ਚ ਮੌਕਾ ਨਹੀਂ ਮਿਲਿਆ ਹੈ। ਪਾਟੀਦਾਰ ਨੂੰ ਵਿਰਾਟ ਕੋਹਲੀ ਦੀ ਜਗ੍ਹਾ ਟੈਸਟ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਸਾਬਕਾ ਕਪਤਾਨ ਕੋਹਲੀ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟਾਂ ਦਾ ਹਿੱਸਾ ਨਹੀਂ ਹਨ। ਸਰਫਰਾਜ ਨੂੰ ਜ਼ਖਮੀ ਰਾਹੁਲ ਦੀ ਜਗ੍ਹਾ ਟੀਮ ’ਚ ਚੁਣਿਆ ਗਿਆ ਹੈ। (IND vs ENG)
ਦੂਜੇ ਟੈਸਟ ਲਈ ਟੀਮ ਇੰਡੀਆ ਦੇ ਪਲੇਇੰਗ 11 ਦੇ 2 ਦ੍ਰਿਸ਼ | IND vs ENG
ਪਹਿਲਾ : ਇੱਕ ਹੀ ਤੇਜ਼ ਗੇਂਦਬਾਜ਼ ਖੇਡੇ, ਰਜਤ ਅਤੇ ਸਰਫਰਾਜ ਦੋਵਾਂ ਨੂੰ ਮੌਕਾ | IND vs ENG
ਟੀਮ ਇੰਡੀਆ ਦੇ ਦੋ ਖਿਡਾਰੀ ਸੱਟ ਕਾਰਨ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਪਿਛਲੇ ਮੈਚ ਦੇ ਪਲੇਇੰਗ-11 ਦੇ 9 ਖਿਡਾਰੀ ਫਿੱਟ ਹਨ। ਅਜਿਹੇ ’ਚ ਟੀਮ ਇੰਡੀਆ 7 ਬੱਲੇਬਾਜਾਂ, 3 ਸਪਿਨਰਾਂ ਅਤੇ ਇੱਕ ਤੇਜ ਗੇਂਦਬਾਜ ਦੇ ਸੁਮੇਲ ਨਾਲ ਦੂਜੇ ਮੈਚ ’ਚ ਉਤਰ ਸਕਦੀ ਹੈ। ਅਜਿਹੇ ’ਚ ਰਜਤ ਅਤੇ ਸਰਫਰਾਜ ਦੋਵਾਂ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। (IND vs ENG)
ਦੂਜਾ ਟੈਸਟ ਵਿਸ਼ਾਖਾਪਟਨਮ ’ਚ ਖੇਡਿਆ ਜਾਵੇਗਾ। ਜਿੱਥੇ ਸਪਿੰਨਰਾਂ ਦਾ ਜ਼ਿਆਦਾ ਦਬਦਬਾ ਹੈ, ਉੱਥੇ ਟੀਮ ਇੱਕ ਤੇਜ ਗੇਂਦਬਾਜ ਅਤੇ 3 ਸਪਿਨਰਾਂ ਦੇ ਨਾਲ ਵੀ ਜਾ ਸਕਦੀ ਹੈ। ਜਦੋਂ ਕਿ ਮੁਹੰਮਦ ਸਿਰਾਜ ਨੂੰ ਬਾਹਰ ਰੱਖ ਕੇ ਸਿਰਫ ਜਸਪ੍ਰੀਤ ਬੁਮਰਾਹ ਅਤੇ 3 ਸਪਿਨਰਾਂ ਨੂੰ ਹੀ ਮੌਕਾ ਦਿੱਤਾ ਜਾ ਸਕਦਾ ਹੈ। ਜਡੇਜਾ ਦੀ ਜਗ੍ਹਾ ਕੁਲਦੀਪ ਯਾਦਵ ਖੇਡ ਸਕਦੇ ਹਨ, ਜਦਕਿ ਬਾਕੀ ਦੇ ਦੋ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਅਕਸ਼ਰ ਪਟੇਲ ਹੋਣਗੇ। (IND vs ENG)
ਪੰਜਾਬ-ਹਰਿਆਣਾ ’ਚ ਪਿਆ ਮੀਂਹ, ਚੰਡੀਗੜ੍ਹ ’ਚ ਹਲਕੀ ਬਾਰਿਸ਼, ਹਿਮਾਚਲ ’ਚ ਬਰਫ਼ਬਾਰੀ
ਸਿਰਾਜ ਨੂੰ ਹੈਦਰਾਬਾਦ ਟੈਸਟ ’ਚ ਜ਼ਿਆਦਾ ਗੇਂਦਬਾਜੀ ਕਰਨ ਦਾ ਮੌਕਾ ਨਹੀਂ ਮਿਲਿਆ, ਅਜਿਹੇ ’ਚ ਟੀਮ ਉਨ੍ਹਾਂ ਨੂੰ ਬਾਹਰ ਬੈਠਾ ਸਕਦੀ ਹੈ। ਸਿਰਾਜ 2 ਪਾਰੀਆਂ ’ਚ ਇੱਕ ਵੀ ਵਿਕਟ ਨਹੀਂ ਲੈ ਸਕੇ। ਇਸ ਦੇ ਨਾਲ ਹੀ ਇੰਗਲੈਂਡ ਦੇ ਇਕਲੌਤਾ ਤੇਜ ਗੇਂਦਬਾਜ ਮਾਰਕ ਵੁੱਡ ਵੀ ਕੁਝ ਖਾਸ ਨਹੀਂ ਕਰ ਸਕੇ। ਅਜਿਹੇ ’ਚ ਦੂਜੇ ਟੈਸਟ ’ਚ 2 ਤੇਜ ਗੇਂਦਬਾਜਾਂ ਨੂੰ ਖੇਡਣ ਦਾ ਕੋਈ ਫਾਇਦਾ ਹੁੰਦਾ ਨਜਰ ਨਹੀਂ ਆ ਰਿਹਾ ਹੈ।
ਸੰਭਾਵਿਤ ਪਲੇਇੰਗ-11 : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਰਜ਼ਤ ਪਾਟੀਦਾਰ, ਸ਼੍ਰੇਅਸ ਅਈਅਰ, ਸਰਫਰਾਜ ਖਾਨ, ਕੇਐਸ ਭਾਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾਹ।
ਸ਼ੁਭਮਨ ਜਾਂ ਸ਼੍ਰੇਅਸ ਬਾਹਰ, ਪਾਟੀਦਾਰ ਅਤੇ ਸਰਫਰਾਜ ਦੋਵਾਂ ਦਾ ਡੈਬਿਊ
ਟੀਮ ਇੰਡੀਆ ਆਊਟ ਆਫ ਫਾਰਮ ਤੋਂ ਬਾਹਰ ਚੱਲ ਰਹੇ ਟਾਪ ਆਰਡਰ ਬੱਲੇਬਾਜ ਸ਼ੁਭਮਨ ਗਿੱਲ ਨੂੰ ਵੀ ਬਾਹਰ ਕਰ ਸਕਦੀ ਹੈ। ਸ਼੍ਰੇਅਸ ਅਈਅਰ ਦੀ ਫਾਰਮ ਵੀ ਕੁਝ ਖਾਸ ਨਹੀਂ ਹੈ, ਇਸ ਲਈ ਜੇਕਰ ਵਿਸ਼ਾਖਾਪਟਨਮ ’ਚ ਉਨ੍ਹਾਂ ’ਚੋਂ ਕਿਸੇ ਨੂੰ ਬਾਹਰ ਰੱਖਿਆ ਜਾਂਦਾ ਹੈ ਤਾਂ ਪਾਟੀਦਾਰ ਅਤੇ ਸਰਫਰਾਜ ਦੋਵਾਂ ਨੂੰ ਟੈਸਟ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਅਜਿਹੇ ’ਚ ਵੀ ਟੀਮ 6 ਬੱਲੇਬਾਜਾਂ, 3 ਸਪਿਨਰਾਂ ਅਤੇ 2 ਤੇਜ ਗੇਂਦਬਾਜਾਂ ਨਾਲ ਮੈਦਾਨ ’ਚ ਉਤਰੇਗੀ। (IND vs ENG)
ਗਿੱਲ ਪਿਛਲੀਆਂ 11 ਪਾਰੀਆਂ ’ਚ ਅਰਧ ਸੈਂਕੜਾ ਵੀ ਨਹੀਂ ਜੜ ਸਕੇ ਹਨ। ਉਨ੍ਹਾਂ ਨੇ ਆਖਰੀ ਵਾਰ 9 ਮਾਰਚ, 2023 ਨੂੰ ਅਹਿਮਦਾਬਾਦ ’ਚ ਅਸਟਰੇਲੀਆ ਖਿਲਾਫ 128 ਦੌੜਾਂ ਦੀ ਪਾਰੀ ਖੇਡੀ ਸੀ। ਸੈਂਕੜਾ ਤਾਂ ਛੱਡੋ, ਇਸ ਪਾਰੀ ਤੋਂ ਬਾਅਦ ਅਰਧ ਸੈਂਕੜਾ ਵੀ ਨਹੀਂ ਆਇਆ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਸਕੋਰ 36 ਰਿਹਾ, ਜੋ ਉਨ੍ਹਾ ਨੇ ਇਸ ਸਾਲ 3 ਜਨਵਰੀ ਨੂੰ ਦੱਖਣੀ ਅਫਰੀਕਾ ਖਿਲਾਫ ਬਣਾਇਆ ਸੀ। ਦੂਜੇ ਪਾਸੇ ਸ਼੍ਰੇਅਸ ਨੇ ਵੀ ਇਸ ਤੋਂ ਪਹਿਲਾਂ 12 ਪਾਰੀਆਂ ’ਚ ਅਰਧ ਸੈਂਕੜਾ ਜੜਿਆ ਸੀ। ਇਸ ਦੌਰਾਨ 35 ਦੌੜਾਂ ਉਨ੍ਹਾਂ ਦਾ ਸਰਵੋਤਮ ਸਕੋਰ ਰਿਹਾ। ਉਨ੍ਹਾਂ ਨੇ ਦਸੰਬਰ 2022 ’ਚ ਬੰਗਲਾਦੇਸ਼ ਖਿਲਾਫ ਆਪਣਾ ਆਖਰੀ ਅਰਧ ਸੈਂਕੜਾ ਜੜਿਆ ਸੀ।
ਸੰਭਾਵਿਤ ਪਲੇਇੰਗ-11 : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਰਜ਼ਤ ਪਾਟੀਦਾਰ, ਸਰਫਰਾਜ ਖਾਨ, ਸ਼੍ਰੇਅਸ ਅਈਅਰ, ਕੇਐਸ ਭਾਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।