ਭਾਰਤ ਸਰਕਾਰ ਨੇ ਬਿਹਾਰ ਦੇ ਮਰਹੂਮ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਪੁਰਸਕਾਰ ਦੇਣ (ਮੌਤ ਉਪਰੰਤ) ਦਾ ਫੈਸਲਾ ਲਿਆ ਹੈ ਸਰਕਾਰ ਦਾ ਇਹ ਫੈਸਲਾ ਦਰੁਸਤ ਹੈ ਇਸ ਤੋਂ ਪਹਿਲਾਂ 16 ਸ਼ਖਸੀਅਤਾਂ ਨੂੰ ਮੌਤ ਉਪਰੰਤ ਭਾਰਤ ਰਤਨ ਪੁਰਸਕਾਰ ਦਿੱਤਾ ਗਿਆ ਹੈ ਬਿਨਾ ਸ਼ੱਕ ਬਹੁਤ ਵਿਰਲੀਆਂ ਸਿਆਸੀ ਸ਼ਖਸੀਅਤਾਂ ਹਨ ਜਿਨ੍ਹਾਂ ਦੀ ਪਛਾਣ ਪਾਰਟੀ ਪੱਧਰ ਤੋਂ ਉੱਪਰ ਹੁੰਦੀ ਹੈ ਅਜਿਹੀਆਂ ਸ਼ਖਸੀਅਤਾਂ ਦਾ ਸਨਮਾਨ ਨਵੇਂ ਸਿਆਸੀ ਆਗੂਆਂ ਲਈ ਪ੍ਰੇਰਨਾ ਸਰੋਤ ਬਣਦਾ ਹੈ ਦਰਅਸਲ ਅੱਜ ਸਿਆਸਤ ’ਚ ਚਮਕ-ਦਮਕ ਦਾ ਮਾਹੌਲ ਜ਼ਿਆਦਾ ਹੈ ਨਵੀਂ ਪੀੜ੍ਹੀ ਦੇ ਆਗੂ ਸਿਆਸਤ ਨੂੰ ਸੇਵਾ ਘੱਟ ਤੇ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਵੱਧ ਸਮਝਦੇ ਹਨ। (Bharat Ratna)
ਬਹੁਤ ਸਾਰੇ ਆਗੂ ਅਜਿਹੇ ਹਨ ਜੋ ਪਾਰਟੀ ’ਚ ਸ਼ਾਮਲ ਹੁੰਦਿਆਂ ਸਿਆਸਤ ਦੀ ਸ਼ੁਰੂਆਤ ਕਰਦਿਆਂ ਹੀ ਵੱਡੇ ਅਹੁਦਿਆਂ ਦੀ ਦੌੜ ਤੱਕ ਸੀਮਤ ਹੋ ਜਾਂਦੇ ਹਨ। ਅਹੁਦਿਆਂ ਦੇ ਚੱਕਰ ’ਚ ਪਾਰਟੀਆਂ ਵੀ ਧੜਾਧੜ ਬਦਲ ਲੈਂਦੇ ਹਨ ਪਾਰਟੀਆਂ ਵੀ ਉਨ੍ਹਾਂ ਆਗੂਆਂ ਨੂੰ ਤਰਜ਼ੀਹ ਦਿੰਦੀਆਂ ਹਨ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਹੁੰਦਾ ਹੈ ਉਨ੍ਹਾਂ ਲਈ ਸਿਆਸਤ ਸਿਰਫ਼ ਪੈਸਾ ਹੁੰਦੀ ਹੈ ਪਰ ਲਾਲ ਬਹਾਦਰ ਸ਼ਾਸਤਰੀ ਵਰਗੇ ਆਗੂ ਵੀ ਸਨ ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਹੁੰਦਿਆਂ ਵੀ ਆਪਣਾ ਨਿੱਜੀ ਘਰ ਨਹੀਂ ਸੀ ਕਰਪੂਰੀ ਠਾਕੁਰ ਵੀ ਅਜਿਹੇ ਆਗੂ ਸਨ ਜਿਨ੍ਹਾਂ ਨੇ ਸਿਆਸਤ ਨੂੰ ਸੇਵਾ ਵਜੋਂ ਲਿਆ ਸਰਲਤਾ, ਸਾਦਗੀ ਤੇ ਸੇਵਾ ਨੂੰ ਸਮਰਪਣ ਵਰਗੇ ਗੁਣਾਂ ਦੀ ਸਿਆਸਤ ’ਚ ਭਾਰੀ ਜ਼ਰੂਰਤ ਹੈ ਉਮੀਦ ਕੀਤੀ ਜਾਂਦੀ ਹੈ ਭਾਰਤ ਰਤਨ ਸਬੰਧੀ ਤਾਜ਼ਾ ਫੈਸਲਾ ਇੱਕ ਵਾਰ ਫਿਰ ਸਿਆਸਤ ’ਚ ਸੇਵਾ ਦੀ ਚਰਚਾ ਸ਼ੁਰੂ ਕਰੇਗਾ। (Bharat Ratna)