ਰਜਵਾਹਾ ਟੁੱਟਿਆ, 100 ਤੋਂ ਵੱਧ ਘਰ ਪਾਣੀ ਨਾਲ ਘਿਰੇ

ਬਠਿੰਡਾ ਰਜਵਾਹੇ ‘ਚ 100 ਫੁੱਟ ਪਾੜ

  • ਡੇਰਾ ਸ਼ਰਧਾਲੂ ਮੱਦਦ ਲਈ ਜੁਟੇ

(ਅਸ਼ੋਕ ਵਰਮਾ) ਬਠਿੰਡਾ। ਬਠਿੰਡਾ ਰਜਵਾਹੇ ਵਿੱਚ ਲੰਘੀ ਰਾਤ ਦੋ ਵਜੇ ਦੇ ਕਰੀਬ ਵੱਡਾ ਪਾੜ ਪੈਣ ਨਾਲ ਕਰੀਬ 100 ਏਕੜ ਰਕਬੇ ਵਿੱਚ ਪਾਣੀ ਭਰ ਗਿਆ ਅਤੇ 125 ਦੇ ਕਰੀਬ ਘਰ ਵੀ ਪਾਣੀ ‘ਚ ਘਿਰ ਗਏ ਜਾਣਕਾਰੀ ਅਨੁਸਾਰ ਅੱਜ ਕਰੀਬ ਸਵੇਰੇ 2.30 ਵਜੇ ਬਠਿੰਡਾ ਰਜਵਾਹੇ ਵਿੱਚ 100 ਫੁੱਟ ਪਾੜ ਪੈ ਗਿਆ ਪਾੜ ਪੈਣ ਦਾ ਕਾਰਨ ਰਜਬਾਹੇ ਦੀ ਲਾਈਨਿੰਗ ਖਸਤਾਹਾਲ ਹੋਣ ਕਰਕੇ ਪਾਣੀ ਦਾ ਕਿਨਾਰਿਆਂ  ਤੋਂ ਰਿਸਣਾ ਦੱਸਿਆ ਜਾ ਰਿਹਾ ਹੈ  ਪਾੜ ਕਾਰਨ ਨੇੜਲੇ ਖੇਤਾਂ  ਵਿੱਚ ਤਿੰਨ ਤੋਂ ਸਾਢੇ ਤਿੰਨ ਫੁੱਟ ਤੱਕ ਪਾਣੀ ਭਰ ਗਿਆ ਹੈ ਜੋ ਕਿ ਫਸਲਾਂ ਲਈ ਨੁਕਸਾਨ ਮੰਨਿਆ ਜਾ ਰਿਹਾ ਹੈ।

ਪਾੜ ਭਰਨ ਵਾਸਤੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਐਨ.ਡੀ.ਆਰ.ਐੱਫ. ਦੀ ਟੀਮ ਬੁਲਾ ਲਈ ਹੈ ਉੱਥੇ ਇਸ ਦੀ ਸੂਚਨਾ ਮਿਲਦਿਆਂ ਹੀ ਬਲਾਕ ਬਠਿੰਡਾ ਦੇ ਪੰਦਰਾਂ ਮੈਂਬਰ ਨਰਿੰਦਰ ਕੁਮਾਰ ਗੋਇਲ, ਗੁਰਪਿਆਰ ਸਿੰਘ, ਰਾਜਨਦੀਪ ਇੰਸਾਂ ਅਤੇ ਮਨੋਜ ਕੁਮਾਰ ਇੰਸਾਂ ਦੀ ਅਗਵਾਈ ਹੇਠ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਕੇ ਤੇ ਪੁੱਜੇ ਅਤੇ ਪਾੜ ਪੂਰਨ ‘ਚ ਸਹਾਇਤਾ ਕੀਤੀ   ਐਨ ਡੀ ਆਰ ਐਫ ਦੀਆਂ ਟੀਮਾਂ ਨੇ ਕਿਸ਼ਤੀਆਂ ਰਾਹੀਂ ਲੋਕਾਂ ਅਤੇ ਪ੍ਰਭਾਵਿਤ ਘਰਾਂ ਚੋਂ ਘਰੇਲੂ ਤੇ ਕੀਮਤੀ ਸਮਾਨ ਬਾਹਰ ਕੱਢਿਆ  ਪਤਾ ਲੱਗਿਆ ਹੈ ਕਿ 100 ਏਕੜ ਤੋਂ ਜਿਆਦਾ ਰਕਬੇ ‘ਚ ਫਸਲ ਪ੍ਰਭਾਵਿਤ ਹੋਈ ਹੈ ਜਿਸ ਦੀ ਮਾਲ ਮਹਿਕਮਾ ਗਿਰਦਾਵਰੀ ਕਰ ਰਿਹਾ ਹੈ  ਐਸ ਡੀ ਐਮ ਬਠਿੰਡਾ ਸਾਕਸ਼ੀ ਸਾਹਨੀ, ਨਗਰ ਨਿਗਮ ਦੇ ਕਮਿਸ਼ਨਰ ਸੰਯਮ ਅਗਰਵਾਲ,ਜੁਆਇੰਟ ਕਮਿਸ਼ਨਰ ਬੀ ਡੀ ਸਿੰਗਲਾ ਅਤੇ ਹੋਰ ਅਧਿਕਾਰੀਆਂ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ