ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ’ਚ ਘਰੇਲੂ ਕਲੇਸ਼ ਦਰਮਿਆਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਮੁੱਢਲੀ ਜਾਂਚ ’ਚ ਮ੍ਰਿਤਕ ਦੇ ਗਲੇ ’ਤੇ ਕਟਰ ਦੇ ਬਲੇਡ ਦੇ ਨਿਸ਼ਾਨ ਮਿਲੇ ਹਨ। ਜਿਸ ਦੇ ਸਬੰਧ ’ਚ ਪੁੱਛਗਿੱਛ ਲਈ ਪੁਲਿਸ ਨੇ ਮ੍ਰਿਤਕ ਦੀ ਪਤਨੀ ਨੂੰ ਵੀ ਹਿਰਾਸਤ ’ਚ ਲਿਆ ਹੈ। (Ludhiana News )
ਘਟਨਾ ਲੁਧਿਆਣਾ ਦੇ ਬਸੰਤ ਨਗਰ, ਨੂਰ ਵਾਲਾ ਰੋਡ ਦੀ ਹੈ, ਜਿੱਥੇ ਰੋਜ਼ ਦੇ ਕਲੇਸ਼ ਨੇ ਪਤੀ ਦੀ ਜਾਨ ਲੈ ਲਈ। ਭਰੋਸਯੋਗ ਸੂਤਰਾਂ ਮੁਤਾਬਕ ਮ੍ਰਿਤਕ ਗੌਰਵ ਕੁਮਾਰ ਬਸੰਤ ਨਗਰ ਇਲਾਕੇ ’ਚ ਹੌਜ਼ਰੀ ਦੀ ਦੁਕਾਨ ਕਰਦਾ ਸੀ ਅਤੇ ਦੁਕਾਨ ਦੇ ਉੱਪਰ ਹੀ ਰਿਹਾਇਸ ਸੀ। ਜਾਣਕਾਰੀ ਮੁਤਾਬਕ ਗੌਰਵ ਕੁਮਾਰ ਦਾ ਅਕਸਰ ਹੀ ਆਪਣੀ ਪਤਨੀ ਸੋਨਮ ਨਾਲ ਝਗੜਾ ਰਹਿੰਦਾ ਸੀ। ਜਿਸ ਦੇ ਚਲਦਿਆਂ ਅੱਜ ਸਵੇਰੇ ਵੀ ਦੋਵਾਂ ਵਿਚਕਾਰ ਝਗੜਾ ਹੋਇਆ। ਜਿਸ ਦੇ ਦੌਰਾਨ ਪਤਨੀ ਨੇ ਪਤੀ ਵੱਲ ਹੌਜ਼ਰੀ ਲਈ ਵਰਤਿਆ ਜਾਣ ਵਾਲਾ ਕਟਰ ਦਾ ਬਲੇਡ ਵਗਾਹ ਮਾਰਿਆ ਜੋ ਗੌਰਵ ਦੀ ਗਰਦਨ ਦੇ ਪਿਛਲੇ ਹਿੱਸੇ ’ਚ ਵੱਜ ਗਿਆ।
Also Read : ਕਿਸਾਨੀ ਮੰਗਾਂ ਸਬੰਧੀ 76 ਜਥੇਬੰਦੀਆਂ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਦਿੱਲੀ ਕੂਚ ਲਈ ਤਿਆਰ
ਜਿਸ ਕਾਰਨ ਗੌਰਵ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਖ਼ਮੀ ਹਾਲਤ ’ਚ ਗੌਰਵ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਪਰ ਖੂਨ ਜਿਆਦਾ ਵਹਿ ਜਾਣ ਕਰਕੇ ਗੌਰਵ ਦੀ ਮੌਤ ਹੋ ਗਈ। ਘਟਨਾਂ ਮੌਕੇ ਮ੍ਰਿਤਕ ਦਾ 11 ਸਾਲਾਂ ਦਾ ਪੁੱਤਰ ਵੀ ਘਰ ’ਚ ਹੀ ਮੌਜੂਦ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੇ ਗੌਰਵ ਕੁਮਾਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤਾ ਹੈ ਅਤੇ ਪੁੱਛਗਿੱਛ ਲਈ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ ’ਚ ਲੈ ਲਿਆ ਹੈ।
ਕਟਰ ਦਾ ਬਲੇਡ ਸੁੱਟਿਆ | Ludhiana News
ਇਸ ਦੇ ਨਾਲ ਹੀ ਮ੍ਰਿਤਕ ਦੇ ਪੁੱਤਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਜੋਧੇਵਾਲ ਦੇ ਇੰਚਾਰਜ ਪਰਮਦੀਪ ਸਿੰਘ ਦਾ ਕਹਿਣਾ ਹੈ ਕਿ ਪਤਨੀ ਵੱਲੋਂ ਦੂਰੋਂ ਹੀ ਆਪਣੇ ਪਤੀ ਵੱਲ ਨੂੰ ਕਟਰ ਦਾ ਬਲੇਡ ਸੁੱਟਿਆ ਗਿਆ ਸੀ। ਜਿਸ ਕਾਰਨ ਗੌਰਵ ਦੀ ਮੌਤ ਹੋ ਗਈ। ਇਸ ਲਈ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ’ਚ ਰਖਵਾਉਣ ਦੇ ਨਾਲ ਨਾਲ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ ’ਚ ਨੈ ਕੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।