5ਵਾਂ ਦਰਜ਼ਾ ਪ੍ਰਾਪਤ ਪੇਗੁਲਾ ਨੂੰ ਵਿਸ਼ਵ ਦੀ 51 ਨੰਬਰ ਖਿਡਾਰਨ ਬੁਰੇਲ ਨੇ ਹਰਾਇਆ | Australian Open 2024
- ਸੁਮਿਤ ਹਾਰ ਕੇ ਟੂਰਨਾਮੈਂਟ ਤੋਂ ਬਾਹਰ | AO2024
ਮੈਲਬੌਰਨ (ਏਜੰਸੀ)। ਸਾਲ ਦਾ ਪਹਿਲਾ ਗ੍ਰੈਂਡ ਸਲੈਮ ਅਸਟਰੇਲੀਆਨ ਓਪਨ ਮੈਲਬੌਰਨ ’ਚ ਖੇਡਿਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ 5ਵੇਂ ਦਿਨ ਵੀ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। 5ਵਾਂ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਨੂੰ ਦੂਜੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ Çਅਪਾ ਹੈ। ਜਿਸ ਕਰਕੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਪੇਗੁਲਾ ਨੂੰ ਫਰਾਂਸ ਦੀ 22 ਸਾਲਾ ਕਲਾਰਾ ਬੁਰੇਲ ਨੇ ਹਰਾਇਆ ਹੈ। ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਅਲੈਗਜੈਂਡਰ ਜਵੇਰੇਵ ਵੀਰਵਾਰ ਨੂੰ ਰੋਮਾਂਚਕ ਜਿੱਤ ਨਾਲ ਪੁਰਸ਼ ਸਿੰਗਲਜ ਦੇ ਤੀਜੇ ਦੌਰ ’ਚ ਪਹੁੰਚ ਗਏ ਹਨ।
ਜਲਵਾਯੂ ਦਾ ਡਰਾਉਣਾ ਰੂਪ, ਪੜ੍ਹ ਕੇ ਹੈਰਾਨ ਰਹਿ ਜਾਓਗੇ ਤੁਸੀਂ, ਜ਼ੀਰੋ ਡਿਗਰੀ ’ਤੇ ਪਹੁੰਚਿਆ ਪਾਰਾ
ਵਿਸ਼ਵ ਦੀ ਨੰਬਰ-1 ਮਹਿਲਾ ਟੈਨਿਸ ਖਿਡਾਰਨ ਇਗਾ ਸਵਾਤੇਕ ਵੀ ਜਿੱਤ ਦਰਜ ਕਰਕੇ ਤੀਜੇ ਦੌਰ ’ਚ ਪਹੁੰਚ ਗਈ ਹੈ। ਗ੍ਰੈਂਡ ਸਲੈਮ ਦੇ 5ਵੇਂ ਦਿਨ ਵੀਰਵਾਰ ਨੂੰ ਪੇਗੁਲਾ ਨੂੰ ਸਿੱਧੇ ਸੈੱਟਾਂ ’ਚ ਫਰਾਂਸ ਦੇ ਬੁਰੇਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬੁਰੇਲ ਨੇ ਪੇਗੁਲਾ ਨੂੰ 6-4, 6-2 ਨਾਲ ਹਰਾਇਆ। ਵਿਸ਼ਵ ਰੈਂਕਿੰਗ ਦੀ 51ਵੀਂ ਖਿਡਾਰਨ ਬੁਰੇਲ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹਾਸਲ ਕਰਦੇ ਹੋਏ ਪਹਿਲੀ ਵਾਰ ਅਸਟਰੇਲੀਅਨ ਓਪਨ ਦੇ ਤੀਜੇ ਦੌਰ ’ਚ ਦਾਖਲ ਕੀਤਾ ਹੈ। (Australian Open 2024)
ਕਲੇਨ ਖਿਲਾਫ ਜਵੇਰੇਵ ਦੀ ਰੋਮਾਂਚਕ ਜਿੱਤ | Australian Open 2024
ਜਰਮਨੀ ਦੇ ਸਟਾਰ ਟੈਨਿਸ ਖਿਡਾਰੀ ਜਵੇਰੇਵ ਨੇ ਦੂਜੇ ਦੌਰ ਦੇ ਮੈਚ ’ਚ ਸਲੋਵਾਕੀਆ ਦੇ ਕੁਆਲੀਫਾਇਰ ਲੁਕਾਸ਼ ਕਲੇਨ ਨੂੰ ਪੰਜ ਸੈੱਟਾਂ ’ਚ ਹਰਾਇਆ। ਮਾਰਗਰੇਟ ਕੋਰਟ ਏਰੀਨਾ ’ਚ ਸਾਢੇ ਚਾਰ ਘੰਟੇ ਤੱਕ ਚੱਲੇ ਮੈਚ ’ਚ ਛੇਵਾਂ ਦਰਜਾ ਪ੍ਰਾਪਤ ਜਵੇਰੇਵ ਨੇ 163ਵਾਂ ਦਰਜਾ ਪ੍ਰਾਪਤ ਖਿਡਾਰੀ ਲੁਕਾਸ ਨੂੰ 7-5, 3-6, 4-6, 7-6, 7-6 ਨਾਲ ਹਰਾਇਆ। ਲੁਕਾਸ ਦੇ ਕਰੀਅਰ ਦਾ ਇਹ ਦੂਜਾ ਗ੍ਰੈਂਡ ਸਲੈਮ ਸੀ, ਉਨ੍ਹਾਂ ਕੋਲ ਕੋਚ ਵੀ ਨਹੀਂ ਹੈ। ਇਸ ਤੋਂ ਪਹਿਲਾਂ ਜਵੇਰੇਵ ਨੇ ਹਮਵਤਨ ਡੋਮਿਨਿਕ ਕੋਏਫਰ ਨੂੰ ਹਰਾ ਕੇ ਆਪਣੀ 2024 ਅਸਟਰੇਲੀਅਨ ਓਪਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। (Australian Open 2024)