ਬੋਲੇ, ਰੋਹਿਤ ਨੇ ਅਸ਼ਵਿਨ ਵਾਂਗ ਚਾਲਾਕੀ ਦਿਖਾਈ | INDvsAFG
- ਤਾਂਕਿ ਤੇਜ਼ ਭੱਜਣ ਵਾਲੇ ਰਿੰਕੂ ਕ੍ਰੀਜ ’ਤੇ ਆ ਸਕਣ
ਬੈਂਗਲੁਰੂ (ਏਜੰਸੀ)। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਰੋਹਿਤ ਸ਼ਰਮਾ ਨੇ ਰਿਟਾਇਰਡ ਆਊਟ ਹੋ ਕੇ ਰਵੀਚੰਦਰਨ ਅਸ਼ਵਿਨ ਵਾਂਗ ਚਲਾਕੀ ਦਿਖਾਈ। ਅਫਗਾਨਿਸਤਾਨ ਖਿਲਾਫ ਤੀਜੇ ਟੀ-20 ਦੇ ਪਹਿਲੇ ਸੁਪਰ ਓਵਰ ’ਚ ਰੋਹਿਤ ਰਿਟਾਇਰਡ ਹੋ ਕੇ ਪੈਵੇਲੀਅਨ ਚਲੇ ਗਏ, ਤਾਂ ਕਿ ਉਨ੍ਹਾਂ ਦੀ ਜਗ੍ਹਾ ਜ਼ਿਆਦਾ ਭੱਜਣ ਵਾਲੇ ਰਿੰਕੂ ਸਿੰਘ ਕ੍ਰੀਜ ’ਤੇ ਆ ਸਕਣ। ਮੈਚ ਦੌਰਾਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਰੋਹਿਤ ਰਿਟਾਇਰਡ ਹਰਟ ਸਨ ਜਾਂ ਰਿਟਾਇਰ ਆਊਟ ਹੋ ਗਏ। ਦ੍ਰਾਵਿੜ ਦੇ ਬਿਆਨ ਦੀ ਮੰਨੀਏ ਤਾਂ ਰੋਹਿਤ ਰਿਟਾਇਰਡ ਆਊਟ ਲੈ ਕੇ ਹੀ ਪੈਵੇਲੀਅਨ ਪਰਤ ਗਏ। ਭਾਵ ਨਿਯਮਾਂ ਮੁਤਾਬਕ ਉਹ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਨਹੀਂ ਕਰ ਸਕਦੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਬੱਲੇਬਾਜੀ ਕੀਤੀ ਅਤੇ ਟੀਮ ਲਈ 11 ਦੌੜਾਂ ਬਣਾਈਆਂ। (INDvsAFG)
ਜਾਣਦੇ ਹਾਂ ਆਖਿਰ ਮਾਮਲਾ ਕਿਵੇਂ ਸ਼ੁਰੂ ਹੋਇਆ? | INDvsAFG
ਭਾਰਤ ਨੇ ਬੁੱਧਵਾਰ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ’ਚ ਤੀਜੇ ਟੀ-20 ’ਚ ਅਫਗਾਨਿਸਤਾਨ ਨੂੰ ਹਰਾਇਆ। ਰੋਮਾਂਚਕ ਮੈਚ ’ਚ ਦੋਵੇਂ ਟੀਮਾਂ 20-20 ਓਵਰਾਂ ਦੀ ਬੱਲੇਬਾਜੀ ਕਰਦਿਆਂ 212-212 ਦੌੜਾਂ ਹੀ ਬਣਾ ਸਕੀਆਂ। ਨਤੀਜੇ ਲਈ ਸੁਪਰ ਓਵਰ ਕਰਵਾਇਆ ਗਿਆ, ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਪਹਿਲੇ ਸੁਪਰ ਓਵਰ ’ਚ 16 ਦੌੜਾਂ ਬਣਾਈਆਂ।
Holiday : 22 ਜਨਵਰੀ ਨੂੰ ਛੁੱਟੀ ਦਾ ਐਲਾਨ, ਇਨ੍ਹਾਂ ਸੂਬਿਆਂ ’ਚ ਅਦਾਰੇ ਰਹਿਣਗੇ ਬੰਦ
ਸੁਪਰ ਓਵਰ ’ਚ ਭਾਰਤ ਵੱਲੋਂ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਬੱਲੇਬਾਜੀ ਕਰਨ ਆਏ। ਪਹਿਲੀਆਂ 5 ਗੇਂਦਾਂ ’ਤੇ 15 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੂੰ ਇਕ ਗੇਂਦ ’ਤੇ 2 ਦੌੜਾਂ ਦੀ ਲੋੜ ਸੀ। ਇੱਥੇ ਨਾਨ-ਸਟ੍ਰਾਈਕਰ ਐਂਡ ’ਤੇ ਮੌਜ਼ੂਦ ਰੋਹਿਤ ਭੱਜ ਕੇ ਪਵੇਲੀਅਨ ਵਾਪਸ ਚਲੇ ਗਏ ਅਤੇ ਉਨ੍ਹਾਂ ਦੀ ਜਗ੍ਹਾ ਜ਼ਿਆਦਾ ਭੱਜਣ ਵਾਲੇ ਰਿੰਕੂ ਸਿੰਘ ਕ੍ਰੀਜ ’ਤੇ ਆਏ। ਆਖਰੀ ਗੇਂਦ ਯਸ਼ਸਵੀ ਦੇ ਬੱਲੇ ਨਾਲ ਲੱਗੀ ਅਤੇ ਵਿਕਟਕੀਪਰ ਦੇ ਹੱਥਾਂ ’ਚ ਚਲੀ ਗਈ ਅਤੇ ਭਾਰਤ ਨੂੰ ਸਿਰਫ ਇੱਕ ਦੌੜ ਹੀ ਮਿਲ ਸਕੀ।
ਦੂਜੇ ਸੁਪਰ ਓਵਰ ’ਚ ਵੀ ਬੱਲਬਾਜ਼ੀ ਕਰਨ ਆਏ ਰੋਹਿਤ ਸ਼ਰਮਾ
ਪਹਿਲਾ ਸੁਪਰ ਓਵਰ ਵੀ ਬਰਾਬਰੀ ’ਤੇ ਖਤਮ ਹੋਇਆ। ਨਤੀਜੇ ਲਈ ਦੂਜੀ ਵਾਰ ਸੁਪਰ ਓਵਰ ਕਰਵਾਇਆ ਗਿਆ। ਇਸ ਵਾਰ ਭਾਰਤ ਪਹਿਲਾਂ ਬੱਲੇਬਾਜੀ ਕਰਨ ਆਇਆ ਅਤੇ ਟੀਮ ਵੱਲੋਂ ਰਿੰਕੂ ਸਮੇਤ ਰੋਹਿਤ ਬੱਲੇਬਾਜੀ ਕਰਨ ਆਏ। ਨਿਯਮਾਂ ਮੁਤਾਬਕ ਇੱਕ ਸੁਪਰ ਓਵਰ ’ਚ ਆਊਟ ਹੋਣ ਵਾਲਾ ਬੱਲੇਬਾਜ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਨਹੀਂ ਕਰ ਸਕਦਾ। (INDvsAFG)
ਜੇਕਰ ਬੱਲੇਬਾਜ ਰਿਟਾਇਰ ਆਊਟ ਹੋ ਜਾਂਦਾ ਹੈ ਤਾਂ ਉਸ ਨੂੰ ਬੱਲੇਬਾਜੀ ਕਰਨ ਲਈ ਵਿਰੋਧੀ ਟੀਮ ਦੇ ਕਪਤਾਨ ਤੋਂ ਇਜਾਜਤ ਲੈਣੀ ਪਵੇਗੀ ਪਰ ਬੈਂਗਲੁਰੂ ’ਚ ਰੋਹਿਤ ਨੇ ਇਬਰਾਹਿਮ ਜਾਦਰਾਨ ਦੀ ਇਜਾਜਤ ਤੋਂ ਬਿਨਾਂ ਬੱਲੇਬਾਜੀ ਕੀਤੀ ਅਤੇ 11 ਦੌੜਾਂ ਵੀ ਬਣਾਈਆਂ। ਭਾਰਤ ਵੱਲੋਂ ਦਿੱਤੇ 12 ਦੌੜਾਂ ਦੇ ਟੀਚੇ ਖਿਲਾਫ ਅਫਗਾਨਿਸਤਾਨ ਦੀ ਟੀਮ 3 ਗੇਂਦਾਂ ’ਤੇ ਸਿਰਫ 1 ਦੌੜਾਂ ਹੀ ਬਣਾ ਸਕੀ ਅਤੇ 2 ਵਿਕਟਾਂ ਵੀ ਗੁਆ ਦਿੱਤੀਆਂ। ਇਸ ਕਰਕੇ ਟੀਮ ਮੈਚ ਹਾਰ ਗਈ ਅਤੇ ਮੈਚ ਤੋਂ ਬਾਅਦ ਪਵੇਲੀਅਨ ਪਰਤਣ ਦੇ ਬਾਵਜੂਦ ਰੋਹਿਤ ਦੀ ਬੱਲੇਬਾਜੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। (INDvsAFG)
ਦ੍ਰਾਵਿੜ ਨੇ ਕਿਹਾ – ਰੋਹਿਤ ਨੇ ਅਸ਼ਵਿਨ ਵਾਂਗ ਦਿਮਾਗ ਲਾਇਆ
ਮੈਚ ਤੋਂ ਬਾਅਦ ਭਾਰਤੀ ਕੋਚ ਰਾਹੁਲ ਦ੍ਰਾਵਿੜ ਨੂੰ ਰੋਹਿਤ ਦੇ ਪੈਵੇਲੀਅਨ ਪਰਤਣ ਦੇ ਫੈਸਲੇ ’ਤੇ ਸਵਾਲ ਪੁੱਛਿਆ ਗਿਆ। ਜਿਸ ’ਤੇ ਦ੍ਰਾਵਿੜ ਨੇ ਕਿਹਾ ਕਿ ਰੋਹਿਤ ਨੇ ਸੁਪਰ ਓਵਰ ’ਚ ਰਿਟਾਇਰਡ ਆਊਟ ਹੋਏ ਅਤੇ ਅਸ਼ਵਿਨ ਵਾਂਗ ਆਪਣੇ ਦਿਮਾਗ ਦੀ ਵਰਤੋਂ ਕੀਤੀ। ਰਵੀਚੰਦਰਨ ਅਸ਼ਵਿਨ 2022 ਆਈਪੀਐੱਲ ’ਚ ਰਾਜਸਥਾਨ ਰਾਇਲਜ ਵੱਲੋਂ ਖੇਡਦੇ ਹੋਏ ਰਿਟਾਇਰਡ ਆਊਟ ਹੋਣ ਤੋਂ ਬਾਅਦ ਪੈਵੇਲੀਅਨ ਪਰਤ ਗਏ ਸਨ। ਜਿਹੜਾ ਕਿ ਆਈਪੀਐੱਲ ’ਚ ਪਹਿਲੀ ਵਾਰ ਹੋਇਆ ਸੀ। (INDvsAFG)
ਹੁਣ ਰੋਹਿਤ ਵੀ ਸੁਪਰ ਓਵਰ ’ਚ ਰਿਟਾਇਰ ਹੋ ਕੇ ਪੈਵੇਲੀਅਨ ਪਰਤ ਗਏ ਤਾਂ ਕਿ ਉਨ੍ਹਾਂ ਤੋਂ ਜ਼ਿਆਦਾ ਭੱਜਣ ਵਾਲਾ ਖਿਡਾਰੀ ਰਿੰਕੂ ਸਿੰਘ ਉਨ੍ਹਾਂ ਦੀ ਥਾਂ ’ਤੇ ਕ੍ਰੀਜ ’ਤੇ ਆ ਸਕੇ। ਅਸ਼ਵਿਨ ਕ੍ਰਿਕੇਟ ਦੇ ਮੈਦਾਨ ’ਤੇ ਸਭ ਤੋਂ ਜ਼ਿਆਦਾ ਦਿਮਾਗ ਦੀ ਮੌਜੂਦਗੀ ਵਾਲੇ ਖਿਡਾਰੀਆਂ ’ਚੋਂ ਇੱਕ ਹਨ। ਉਨ੍ਹਾਂ 2022 ਦੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ 20ਵੇਂ ਓਵਰ ਦੀ ਆਖਰੀ ਗੇਂਦ ਇਸ ਲਈ ਛੱਡ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਗੇਂਦ ਵਾਈਡ ਹੋ ਜਾਵੇਗੀ। ਅਤੇ ਗੇਂਦ ਸੱਚਮੁੱਚ ਹੀ ਵਾਈਡ ਗਈ ਅਤੇ ਭਾਰਤ ਨੇ ਉਹ ਰੋਮਾਂਚਕ ਮੈਚ ਆਪਣੇ ਨਾਂਅ ਕਰ ਲਿਆ। (INDvsAFG)
ਕੀ ਹਨ ਨਿਯਮ? | INDvsAFG
ਨਿਯਮ 25.4.2 ਅਨੁਸਾਰ, ਜੇਕਰ ਕੋਈ ਬੱਲੇਬਾਜ ਬਿਮਾਰੀ, ਸੱਟ ਜਾਂ ਹੋਰ ਸਿਹਤ ਸਬੰਧੀ ਸਮੱਸਿਆ ਕਾਰਨ ਰਿਟਾਇਰਡ ਆਊਟ ਲੈਂਦਾ ਹੈ। ਤਾਂ ਹੀ ਉਹ ਰਿਟਾਇਰਡ ਹਰਟ ਮੰਨਿਆ ਜਾਵੇਗਾ ਅਤੇ ਪਾਰੀ ’ਚ ਦੁਬਾਰਾ ਬੱਲੇਬਾਜੀ ਕਰਨ ਕਰਨ ਆ ਸਕੇਗਾ। ਜੇਕਰ ਬੱਲੇਬਾਜ ਦੁਬਾਰਾ ਬੱਲੇਬਾਜੀ ਲਈ ਨਹੀਂ ਆ ਪਾਉਂਦਾ ਹੈ ਤਾਂ ਉਸ ਨੂੰ ‘ਰਿਟਾਇਰਡ ਨਾਟ ਆਊਟ’ ਮੰਨਿਆ ਜਾਵੇਗਾ।
ਨਿਯਮ 25.4.3 ਅਨੁਸਾਰ, ਜੇਕਰ ਕੋਈ ਬੱਲੇਬਾਜ ‘ਨਿਯਮ ਨੰਬਰ 25.4.2’ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਪੈਵੇਲੀਅਨ ਵਾਪਸ ਜਾਂਦਾ ਹੈ ਤਾਂ ਉਸ ਨੂੰ ‘ਰਿਟਾਇਰਡ ਆਊਟ’ ਮੰਨਿਆ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਬੱਲੇਬਾਜ ਪਾਰੀ ’ਚ ਦੁਬਾਰਾ ਬੱਲੇਬਾਜੀ ਨਹੀਂ ਕਰ ਸਕਦਾ। ਹਾਲਾਂਕਿ ਜੇਕਰ ਵਿਰੋਧੀ ਟੀਮ ਦਾ ਕਪਤਾਨ ਇਜਾਜਤ ਦਿੰਦਾ ਹੈ ਤਾਂ ‘ਰਿਟਾਇਰਡ ਹਰਟ’ ਲੈ ਚੁੱਕੇ ਖਿਡਾਰੀ ਯਕੀਨੀ ਤੌਰ ’ਤੇ ਬੱਲੇਬਾਜੀ ਕਰਨ ਆ ਸਕਦੇ ਹਨ। ਜਦੋਂ ਕਿ ਸੁਪਰ ਓਵਰ ਦੇ ਨਿਯਮ ਕਹਿੰਦੇ ਹਨ ਕਿ ਇੱਕ ਸੁਪਰ ਓਵਰ ’ਚ ਆਊਟ ਹੋਣ ਵਾਲਾ ਬੱਲੇਬਾਜ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਨਹੀਂ ਕਰ ਸਕਦਾ। (INDvsAFG)
ਰੋਹਿਤ ਨੂੰ ਪਹਿਲੇ ਸੁਪਰ ਓਵਰ ’ਚ ਰਿਟਾਇਰ ਆਊਟ ਹੋਏ ਸਨ, ਇਸ ਲਈ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਕਰਨ ਦਾ ਅਧਿਕਾਰ ਨਹੀਂ ਸੀ। ਇਸ ਦੇ ਬਾਵਜੂਦ ਉਹ ਬੱਲੇਬਾਜੀ ਕਰਨ ਆਏ ਅਤੇ ਟੀਮ ਲਈ 11 ਦੌੜਾਂ ਬਣਾਈਆਂ, ਜੋ ਜਿੱਤ-ਹਾਰ ਦਾ ਫਰਕ ਕਰਨ ਲਈ ਕਾਫੀ ਰਹੇੇ। ਅਫਗਾਨਿਸਤਾਨ ਦੇ ਕਪਤਾਨ ਇਬਰਾਹਿਮ ਜਾਦਰਾਨ ਤੋਂ ਇਜਾਜਤ ਮਿਲਣ ’ਤੇ ਹੀ ਰੋਹਿਤ ਬੱਲੇਬਾਜੀ ਲਈ ਆ ਸਕਦੇ ਸਨ। ਪਰ ਮੈਚ ਤੋਂ ਬਾਅਦ ਟੀਮ ਦੇ ਕੋਚ ਜੋਨਾਥਨ ਟ੍ਰੌਟ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਿਯਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। (INDvsAFG)
ਸੁਪਰ ਓਵਰ ’ਚ ਇੱਕ ਗੇਂਦਬਾਜ਼ 2 ਵਾਰ ਗੇਂਦਬਾਜ਼ੀ ਵੀ ਨਹੀਂ ਕਰ ਸਕਦਾ
ਅਫਗਾਨਿਸਤਾਨ ਦੇ ਬੱਲੇਬਾਜ਼ ਗੁਲਬਦੀਨ ਨਾਇਬ ਵੀ ਦੂਜੇ ਸੁਪਰ ਓਵਰ ’ਚ ਬੱਲੇਬਾਜ਼ੀ ਨਹੀਂ ਕਰ ਸਕੇ, ਕਿਉਂਕਿ ਉਹ ਪਹਿਲੇ ਸੁਪਰ ’ਚ ਰਨ ਆਊਟ ਹੋ ਗਏ ਸਨ। ਨਾਲ ਹੀ, ਜੇਕਰ ਦੋ ਸੁਪਰ ਓਵਰ ਹੋਣ ਤਾਂ ਕੋਈ ਵੀ ਗੇਂਦਬਾਜ ਲਗਾਤਾਰ ਦੂਜਾ ਓਵਰ ਨਹੀਂ ਸੁੱਟ ਸਕਦਾ। ਇਸੇ ਲਈ ਭਾਰਤ ਵੱਲੋਂ ਮੁਕੇਸ਼ ਕੁਮਾਰ ਅਤੇ ਰਵੀ ਬਿਸ਼ਨੋਈ ਜਦਕਿ ਅਫਗਾਨਿਸਤਾਨ ਤੋਂ ਅਜਮਤੁੱਲਾ ਉਮਰਜਈ ਅਤੇ ਫਰੀਦ ਖਾਨ ਸੁਪਰ ਓਵਰ ’ਚ ਗੇਂਦਬਾਜੀ ਕਰਨ ਲਈ ਆਏ। (INDvsAFG)