ਸਾਡੇ ਨਾਲ ਸ਼ਾਮਲ

Follow us

20.5 C
Chandigarh
Friday, February 27, 2026
More
    Home ਸੂਬੇ ਪੰਜਾਬ ਪੁਲਿਸ ਮੁਲਾਜਮ ...

    ਪੁਲਿਸ ਮੁਲਾਜਮ ਵੱਲੋਂ ਜਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ

    Suicide

    (ਜੀਵਨ ਰਾਮਗੜ) ਬਰਨਾਲਾ। ਬਰਨਾਲਾ ਪੁਲਿਸ ਦੇ ਇੱਕ ਨੌਜਵਾਨ ਮੁਲਾਜ਼ਮ ਨੇ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਦੇ ਪਿੰਡ ਹਮੀਦੀ ਦਾ ਰਹਿਣ ਵਾਲਾ 33 ਸਾਲ ਦਾ ਨੌਜਵਾਨ ਵਰਿੰਦਰਜੀਤ ਸਿੰਘ 5 ਸਾਲ ਪਹਿਲਾਂ ਹੀ ਪੰਜਾਬ ਪੁਲਿਸ ‘ਚ ਭਰਤੀ ਹੋਇਆ ਸੀ ਅਤੇ ਉਹ ਥਾਣਾ ਟੱਲੇਵਾਲ ਅਧੀਨ ਪੁਲਿਸ ਚੌਂਕੀ ਪੱਖੋ-ਕੈਂਚੀਆ ਵਿਖੇ ਡਿਊਟੀ ‘ਤੇ ਤਾਇਨਾਤ ਸੀ। ਵਰਿੰਦਰਜੀਤ ਸਿੰਘ ਅੱਜ ਦੁਪਹਿਰ 12 ਵਜੇਂ ਦੇ ਕਰੀਬ ਡਿਉਟੀ ਤੋਂ ਆਰਾਮ ਕਰਨ ਲਈ ਪਿੰਡ ਆ ਗਿਆ।

    ਉਸਨੇ ਅਪਣੇ ਚਚੇਰੇ ਭਰਾ ਨੂੰ ਫੋਨ ਕਰਕੇ ਕੋਈ ਜਹਿਰੀਲੀ ਵਸਤੂ ਨਿਗਲਣ ਦੀ ਸੂਚਨਾ ਦੇ ਦਿੱਤੀ। ਸੂਚਨਾ ਮਿਲਣ ਉਪਰੰਤ ਉਸਦੇ ਚਚੇਰੇ ਭਰਾ ਨੇ ਤੁਰੰਤ ਉਸਨੂੰ ਤੁਰੰਤ ਮਹਿਲ ਕਲਾਂ ਦੇ ਇੱਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ। ਜਿੱਥੇ ਉਸਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਵਰਿੰਦਰਜੀਤ ਦਾ 2 ਕੁ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦੇ ਘਰ ਇੱਕ 6 ਕੁ ਮਹੀਨਿਆਂ ਦਾ ਪੁੱਤਰ ਵੀ ਹੈ। ਇਸ ਘਟਨਾਂ ਸਬੰਧੀ ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਹੈ ਅਤੇ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here