(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਵਿਜੀਲੈਂਸ ਬਿਊਰੋਂ ਵੱਲੋਂ ਦਫ਼ਤਰ ਡਿਪਟੀ ਕੰਟਰੋਲਰ ਅੰਦਰੂਨੀ ਪੜਤਾਲ ਸੰਸਥਾ ਵਿੱਤ ਵਿਭਾਗ ਦੇ ਆਡੀਟਰ ਅਤੇ ਕੰਟਰੋਲਰ ਨੂੰ 8 ਹਜਾਰ ਰੁਪਏ ਦੀ ਵੱਢੀ (Bribe) ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਐਸਐਸਪੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਸੁਖਜੀਤ ਕੌਰ ਪਤਨੀ ਲੇਟ ਸਤਨਾਮ ਸਿੰਘ ਵਾਸੀ ਟਿੱਬਾ ਬਸਤੀ ਪਾਤੜਾਂ ਜੋ ਕਿ ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵਿਖੇ ਬਤੌਰ ਜੂਨੀਅਰ ਸਹਾਇਕ ਤਾਇਨਾਤ ਹੈ। ਪਿਛਲੇ ਦਿਨੀਂ ਅਸ਼ੋਕ ਕੁਮਾਰ ਦਫਤਰ ਡਿਪਟੀ ਕੰਟਰੋਲਰ ਅੰਦਰੂਨੀ ਪੜਤਾਲ ਸੰਸਥਾ (ਮਾਲ) ਵਿੱਤ ਵਿਭਾਗ ਪਟਿਆਲਾ ਹੇਠ ਗਠਿਤ ਟੀਮ ਸ੍ਰੀਮਤੀ ਸੁਸ਼ਮਾ ਰਾਣੀ ਵੱਲੋਂ ਕਾਲਜ ਵਿਚ ਮੰਨਜ਼ੂਰਸ਼ੁਦਾ ਅਸਾਮੀਆਂ (ਪੱਕੀਆਂ ਅਤੇ ਕੱਚੀਆਂ) ਦਾ ਸਪੈਸ਼ਲ ਆਡਿਟ ਕੀਤਾ ਗਿਆ। Bribe
ਆਡਿਟ ਦੌਰਾਨ ਇਨ੍ਹਾਂ ਦੋਵਾਂ ਉਕਤ ਆਡਿਟ ਟੀਮ ਦੇ ਅਫਸਰਾਂ ਨੇ ਕਿਹਾ ਕਿ ਤੁਹਾਡੇ ਕੰਮ ਵਿੱਚ ਕਾਫ਼ੀ ਕਮੀਆਂ, ਗਲਤੀਆਂ ਹਨ ਅਤੇ ਤੁਹਾਡੇ ਕੰਮ ‘ਤੇ ਆਡਿਟ ਪੈਰ੍ਹਾ ਲੱਗੇਗਾ। ਆਡਿਟ ਦੌਰਾਨ ਅਬਜੈਕਸ਼ਨ ਨਾ ਲਗਾਉਣ ਦੀ ਏਵਜ਼ ਵਿੱਚ ਦੋਵਾਂ ਨੇ 10,000 ਰੁਪਏ ਦੀ ਮੰਗ ਕੀਤੀ ਤੇ ਸੌਦਾ 8000 ਰੁਪਏ ਵਿੱਚ ਤੈਅ ਹੋ ਗਿਆ। ਅਸ਼ੋਕ ਕੁਮਾਰ ਕੰਟਰੋਲਰ ਦੇ ਕਹਿਣ ‘ਤੇ ਸ੍ਰੀਮਤੀ ਸੁਸ਼ਮਾ ਰਾਣੀ ਜੂਨੀਅਰ ਸਹਾਇਕ ਨੇ ਸੁਖਜੀਤ ਕੌਰ ਪਾਸੋਂ 8000 ਰੁਪਏ ਰਿਸ਼ਵਤ ਹਾਸਲ ਕਰਨ ਲਈ ਪੁਰਾਣੀ ਚੁੰਗੀ ਬੱਸ ਸਟੈਂਡ ਸਾਹਮਣੇ ਰਾਜਿੰਦਰਾ ਹਸਪਤਾਲ ਪਟਿਆਲਾ ਆਈ, ਜਿਸ ਨੂੰ ਇੰਸਪੈਕਟਰ ਪ੍ਰਿਤਪਾਲ ਸਿੰਘ ਵਿਜੀਲੈਂਸ ਬਿਊਰੋ, ਪਟਿਆਲਾ ਨੇ ਸਮੇਤ ਵਿਜੀਲੈਂਸ ਟੀਮ ਦੇ 8000 ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇਂ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਵਿਜੀਲੈਂਸ ਦੀ ਟੀਮ ਵਿੱਚ ਏ.ਐਸ.ਆਈ. ਪਵਿੱਤਰ ਸਿੰਘ, ਹੌਲਦਾਰ ਵਿਜੈ ਸ਼ਾਰਦਾ, ਹਰਮੀਤ ਸਿੰਘ, ਸ਼ਾਮ ਸੁੰਦਰ, ਜਨਕ ਰਾਜ ਰੀਡਰ, ਮਹਿਲਾ ਸਿਪਾਹੀ ਅਮਨਦੀਪ ਕੌਰ, ਰੁਪਿੰਦਰ ਕੌਰ ਅਤੇ ਪ੍ਰਿਤਪਾਲ ਕੌਰ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ