ਮੇਦਵੇਦੇਵ ਦੂਜੇ ਦੌਰ ’ਚ ਪਹੁੰਚੇ | AO2024
- ਸਾਲ ਦਾ ਪਹਿਲਾ ਗ੍ਰੈਂਡ ਸਲੈਮ ਹੈ ਆਸਟਰੇਲੀਅਨ ਓਪਨ | AO2024
ਮੈਲਬੌਰਨ (ਏਜੰਸੀ)। ਟੈਨਿਸ ’ਚ ਸਾਲ ਦਾ ਪਹਿਲਾ ਗਰੈਂਡ ਸਲੈਮ ਸ਼ੁਰੂ ਹੋ ਗਿਆ ਹੈ। ਇਹ ਆਸਟਰੇਲੀਅਨ ਓਪਨ ਹੈ। ਜਿਹੜਾ ਕਿ ਅਸਟਰੇਲੀਆ ਦੇ ਮੈਲਬੌਰਨ ’ਚ ਖੇਡਿਆ ਜਾ ਰਿਹਾ ਹੈ। ਅਸਟਰੇਲੀਅਨ ਓਪਨ ’ਚ ਇੰਗਲੈਂਡ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਅਸਟਰੇਲੀਆਨ ਓਪਨ 2024 ਦੇ ਪਹਿਲੇ ਹੀ ਦੌਰ ’ਚ ਹਾਰ ਕੇ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਸੋਮਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਅਰਜਨਟੀਨਾ ਦੇ 24 ਸਾਲਾਂ ਦੇ ਖਿਡਾਰੀ ਟਾਮਸ ਮਾਰਟਿਨ ਨੇ ਸਿੱਧੇ ਸੈੱਟਾਂ ’ਚ ਹਰਾ ਕੇ ਬਾਹਰ ਕਰ ਦਿੱਤਾ ਹੈ। (AO2024)
Bathinda Police : ਬਠਿੰਡਾ ਪੁਲਿਸ ਵੱਲੋਂ 22 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ 2 ਜਣੇ ਗ੍ਰਿਫਤਾਰ
ਇਸ ਤੋਂ ਇਲਾਵਾ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਡੇਨੀਲ ਮੇਦਵੇਦੇਵ ਨੇ ਆਪਣੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ ਅਤੇ ਉਨ੍ਹਾਂ ਨੇ ਅਤਮਾਨੇ ਨੂੰ ਹਰਾ ਕੇ ਦੂਜੇ ਦੌਰ ’ਚ ਦਾਖਲ ਕਰ ਲਿਆ ਹੈ। ਸ਼ੋ ਕੋਰਟ ਅਰੇਨਾ ’ਚ ਮਾਰਟਿਨ ਨੇ ਤਿੰਨ ਵਾਰ ਗ੍ਰੈਂਡ ਸਲੈਮ ਚੈਂਪੀਅਨ ਐਂਡੀ ਮਰੇ ਨੂੰ 6-4, 6-2, 6-2 ਨਾਲ ਹਰਾ ਕੇ ਸੀਜ਼ਨ ਦੇ ਪਹਿਲੇ ਗ੍ਰੈਂਡ ਸਲੈਮ ਦੇ ਦੂਜੇ ਦੌਰ ’ਚ ਦਾਖਲਾ ਲੈ ਲਿਆ ਹੈ। ਅਗਲੇ ਦੌਰ ’ਚ ਮਾਰਟਿਨ ਦਾ ਮੁਕਾਬਲਾ ਫਰਾਂਸ ਦੇ ਗੇਲ ਮੋਨਫਿਲਸ ਨਾਲ ਹੋਵੇਗਾ। ਮੋਨਫਿਲਸ ਨੇ ਪਹਿਲੇ ਦੌਰ ’ਚ ਯਾਨਿਕ ਹੈਨਫਮੈਨ ਨੂੰ 6-4, 6-3, 7-5 ਨਾਲ ਹਰਾਇਆ ਹੈ।
ਮੈਦਵੇਦੇਵ ਨੇ ਆਤਮਨੇ ਨੂੰ ਹਰਾਇਆ | AO2024
ਪੁਰਸ਼ ਵਰਗ ’ਚ ਤੀਜਾ ਦਰਜਾ ਪ੍ਰਾਪਤ ਰੂਸ ਦੇ ਮੇਦਵੇਦੇਵ ਨੇ ਮੈਚ ਦੇ ਅੱਧ ’ਚ ਹੀ ਆਪਣੇ ਵਿਰੋਧੀ ਫਰਾਂਸ ਦੇ ਟੇਰੇਂਸ ਐਟਮਨੇ ਦੇ ਰਿਟਾਇਰ ਹੋ ਜਾਣ ਦੀ ਵਜ੍ਹਾ ਨਾਲ ਦੂਜੇ ਦੌਰ ’ਚ ਜਗ੍ਹਾ ਬਣਾਈ। ਜਦੋਂ 22 ਸਾਲਾਂ ਦੇ ਆਤਮਨੇ ਨੇ ਹਟਣ ਦਾ ਫੈਸਲਾ ਲਿਆ ਤਾਂ ਉਸ ਸਮੇਂ ਮੇਦਵੇਦੇਵ 5-7, 6-2, 6-4, 1-0 ਨਾਲ ਅੱਗੇ ਚੱਲ ਰਹੇ ਸਨ। ਅਗਲੇ ਦੌਰ ’ਚ ਮੇਦਵੇਦੇਵ ਦਾ ਸਾਹਮਣਾ ਫਿਨਲੈਂਡ ਦੇ ਏਮਿਲ ਰੁਸੁਵੂਰੀ ਨਾਲ ਹੋਵੇਗਾ।
ਸਾਲ ਦਾ ਪਹਿਲਾ ਗ੍ਰੈਂਡ ਸਲੈਮ ਹੁੰਦਾ ਹੈ ਅਸਟਰੇਲੀਅਨ ਓਪਨ | AO2024
ਟੈਨਿਸ ’ਚ ਕੁਲ 4 ਗ੍ਰੈਂਡ ਸਲੈਮ ਹੁੰਦੇ ਹਨ। ਚਾਰੇ ਹਰ ਸਾਲ ਖੇਡੇ ਜਾਂਦੇ ਹਨ, ਇਸ ਦੀ ਸ਼ੁਰੂਆਤ ਜਨਵਰੀ ’ਚ ਅਸਟਰੇਲੀਅਨ ਓਪਨ ਨਾਲ ਹੁੰਦੀ ਹੈ। ਮਈ ਅਤੇ ਜੂਨ ’ਚ ਫਰੈਂਚ ਓਪਨ ਹੁੰਦਾ ਹੈ। ਜੁਲਾਈ ’ਚ ਵਿੰਬਲਡਨ ਅਤੇ ਅਗਸਤ-ਸਤੰਬਰ ’ਚ ਯੂਐੱਸ ਓਪਨ ਹੁੰਦਾ ਹੈ। ਯੂਐੱਸ ਓਪਨ ਸਾਲ ਦਾ ਆਖਿਰੀ ਗ੍ਰੈਂਡ ਸਲੈਮ ਹੁੰਦਾ ਹੈ। (AO2024)
481.2 ਕਰੋੜ ਹੈ ਇਨਾਮੀ ਰਾਸ਼ੀ | AO2024
ਇਸ ਸਾਲ ਅਸਟਰੇਲੀਅਨ ਓਪਨ ਦੀ ਕੁਲ ਇਨਾਮੀ ਰਾਸ਼ੀ 481.2 ਕਰੋੜ ਰੁਪਏ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਨਾਮੀ ਰਾਸ਼ੀ ’ਚ 13 ਫੀਸਦੀ ਦਾ ਵਾਧਾ ਹੋਇਆ ਹੈ। ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਜੇਤੂ ਨੂੰ ਕਰੀਬ 17.50 ਕਰੋੜ ਰੁਪਏ ਮਿਲਣਗੇ। ਟੂਰਨਾਮੈਂਟ ’ਚ ਸਾਰੇ ਵਰਗਾਂ ਲਈ ਹਰ ਸਟੇਜ਼ ’ਤੇ ਵੱਖ-ਵੱਖ ਇਨਾਮੀ ਰਾਸ਼ੀ ਹੁੰਦੀ ਹੈ। (AO2024)